ਮੁੰਬਈ(ਬਿਊਰੋ)- ਸ਼ਿਲਪਾ ਸ਼ੈੱਟੀ ਤੇ ਰਾਜ ਕੁੰਦਰਾ ਹਾਲ ਹੀ ਵਿਚ ਮਾਤਾ-ਪਿਤਾ ਬਣੇ ਹਨ। ਇਸ ਗੱਲ ਦੀ ਜਾਣਕਾਰੀ ਖੁੱਦ ਸ਼ਿਲਪਾ ਸ਼ੈੱਟੀ ਨੇ ਸੋਸ਼ਲ ਮੀਡੀਆ ’ਤੇ ਪੋਸਟ ਸਾਂਝੀ ਕਰਕੇ ਦਿੱਤੀ ਸੀ। ਇਸ ਸਭ ਦੋ ਚਲਦੇ ਇਕ ਹੋਰ ਵੀਡੀਓ ਸੋਸ਼ਲ ਮੀਡੀਆ ’ਤੇ ਕਾਫੀ ਵਾਇਰਲ ਹੋ ਰਹੀ ਹੈ। ਜਿਸ ਵਿਚ ਸ਼ਿਲਪਾ ਰਾਜ ਕੁੰਦਰਾ ਨੂੰ ਥੱਪੜ ਮਾਰਦੀ ਹੋਈ ਦਿਖਾਈ ਦੇ ਰਹੀ ਹੈ। ਇਸ ਵੀਡੀਓ ਨੂੰ ਰਾਜ ਕੁੰਦਰਾ ਨੇ ਆਪਣੇ ਇੰਸਟਾ ’ਤੇ ਸ਼ੇਅਰ ਕੀਤਾ ਹੈ।
ਇਸ ਵੀਡੀਓ ਨੂੰ ਸ਼ੇਅਰ ਕਰਦੇ ਹੋਏ ਰਾਜ ਕੁੰਦਰਾ ਨੇ ਲਿਖਿਆ,‘‘ਧੰਨਵਾਦ ਤੁਹਾਡੇ ਸਾਰਿਆਂ ਦੇ ਪਿਆਰ ਦਾ, ਟਿੱਕ ਟਾਕ ਤੇ ਇਕ ਮਿਲੀਅਨ ਫਾਲੋਅਰਜ਼ ਹੋ ਗਏ ਹਨ, ਉਹ ਵੀ ਸਿਰਫ ਤਿੰਨ ਮਹੀਨਿਆਂ ਵਿਚ ਕਿਵੇਂ?’’ ਰਾਜ ਕੁੰਦਰਾ ਨੇ ਫਾਲੋਅਰਜ਼ ਦੇ ਵਧਣ ਨਾਲ ਹੀ ਉਸ ਨੇ ਇਕ ਹੋਰ ਵੀਡੀਓ ਬਣਾਇਆ ਹੈ, ਜਿਸ ਵਿਚ ਹਰ ਸਿਤਾਰਾ ਹੈਰਾਨੀ ਪ੍ਰਗਟ ਕਰ ਰਿਹਾ ਹੈ। ਵੀਡੀਓ ਵਿਚ ਦਿਖਾਇਆ ਗਿਆ ਹੈ ਕਿ ਰਾਜ ਗੀਤ ’ਤੇ ਡਾਂਸ ਕਰ ਰਹੇ ਹਨ। ਗੀਤ ਦੇ ਬੋਲ ਹਨ ‘ਨਾ ਹਮ ਅਮਿਤਾਭ, ਨਾ ਦਿਲੀਪ ਕੁਮਾਰ, ਨਾ ਕਿਸੇ ਹੀਰੋ ਕੇ ਬੱਚੇ’।

ਵੀਡੀਓ ਵਿਚ ਦਿਖਾਇਆ ਗਿਆ ਹੈ ਕਿ ਇਸ ਤੋਂ ਬਾਅਦ ਸ਼ਿਲਪਾ ਸ਼ੈੱਟੀ ਅਚਾਨਕ ਉਥੇ ਆ ਜਾਂਦੀ ਹੈ ਤੇ ਰਾਜ ਕੁੰਦਰਾ ਨੂੰ ਥੱਪੜ ਮਾਰ ਦਿੰਦੀ ਹੈ। ਇਸ ਦੇ ਨਾਲ ਹੀ ਸ਼ਿਲਫਾ ਕਹਿੰਦੀ ਹੈ ‘ਔਕਾਤ ਵਿਚ ਰਹੋ, ਮੇਰੇ ਪਤੀ ਹੋ’। ਖਾਸ ਗੱਲ ਇਹ ਹੈ ਕਿ ਰਾਜ ਇਕ ਕਾਰੋਬਾਰੀ ਹਨ, ਅਜਿਹੇ ਵਿਚ ਤਿੰਨ ਮਹੀਨਿਆਂ ਵਿਚ ਇਕ ਮਿਲੀਅਨ ਫਾਲੋਅਰਜ਼ ਹੋਣਾ ਖੁੱਦ ਵਿਚ ਹੀ ਖਾਸ ਹੈ। ਰਾਜ ਲਈ ਇਹ ਮੌਕਾ ਦੋਹਰੀ ਖੁਸ਼ੀ ਹੈ ਕਿਉਂਕਿ ਹਾਲ ਹੀ ਵਿਚ ਉਨ੍ਹਾਂ ਦੀ ਧੀ ਸਮੀਸ਼ਾ ਦਾ ਜਨਮ ਹੋਇਆ ਹੈ।