FacebookTwitterg+Mail

ਸ਼ਿਲਪਾ ਸ਼ੈੱਟੀ ਦੇ ਬੇਟੇ ਦਾ ਵੀਡੀਓ ਵਾਇਰਲ, ਦੇਖ ਲੋਕ ਵੀ ਹੋਏ ਹੈਰਾਨ

shilpa shetty son viaan video
07 May, 2019 11:07:00 AM

ਮੁੰਬਈ (ਬਿਊਰੋ) — ਬਾਲੀਵੁੱਡ ਅਦਾਕਾਰਾ ਸ਼ਿਲਪਾ ਸ਼ੈੱਟੀ ਦੇ ਬੇਟੇ ਵਿਯਾਨ ਨੇ ਅਪਣੇ ਗੁਰੂ ਅਤੇ ਅਦਾਕਾਰ ਟਾਈਗਰ ਸ਼ਰਾਫ ਨੂੰ ਖੁਸ਼ ਕਰਨ ਲਈ ਆਪਣਾ ਪਹਿਲਾ ਬੈਕ ਫਲਿੱਪ ਕੀਤਾ ਹੈ। ਟਾਈਗਰ ਵਿਯਾਨ ਨੂੰ ਸੁਪਰ ਹੀਰੋ ਕਹਿ ਕੇ ਬੁਲਾਉਂਦੇ ਹਨ। ਸ਼ਿਲਪਾ ਨੇ ਇਸ ਦਾ ਇਕ ਛੋਟਾ ਜਿਹਾ ਵੀਡੀਓ ਆਪਣੇ ਇੰਸਟਾਗ੍ਰਾਮ 'ਤੇ ਸ਼ੇਅਰ ਕੀਤਾ ਹੈ , ਜਿਸ 'ਚ ਸ਼ਰਟਲੈੱਸ ਟਾਈਗਰ ਸ਼ਰਾਫ ਤੇ ਬੈਕ ਫਲਿੱਪ ਕਰਦੇ ਹੋਏ ਵਿਯਾਨ ਨਜ਼ਰ ਆ ਰਹੇ ਹਨ। ਇਸ ਵੀਡੀਓ ਨੂੰ ਸ਼ਿਲਪਾ ਨੇ ਕੈਪਸ਼ਨ 'ਚ ਲਿਖਿਆ ''ਟਾਈਗਰ ਸ਼ਰਾਫ ਤੁਹਾਡਾ ਧੰਨਵਾਦ ਵਿਯਾਨ ਦੀ ਪ੍ਰੇਰਨਾ ਬਣਨ ਲਈ।''


ਦੱਸ ਦਈਏ ਕਿ ਸ਼ਿਲਪਾ ਸ਼ੈੱਟੀ ਵੱਲੋਂ ਸ਼ੇਅਰ ਕੀਤੀ ਇਸ ਵੀਡੀਓ ਨੂੰ ਲੋਕਾਂ ਵੱਲੋਂ ਕਾਫੀ ਪਸੰਦ ਕੀਤਾ ਜਾ ਰਿਹਾ ਹੈ। ਇਸ ਵੀਡੀਓ ਨੂੰ ਦੇਖਕੇ ਲੋਕ ਸ਼ਿਲਪਾ ਸ਼ੈੱਟੀ ਦੇ ਬੇਟੇ ਦੀ ਕਾਫੀ ਤਾਰੀਫ ਕਰ ਰਹੇ ਹਨ। ਲੋਕਾਂ ਵੱਲੋਂ ਇਸ ਵੀਡੀਓ ਨੂੰ ਲਗਾਤਾਰ ਸ਼ੇਅਰ ਕੀਤਾ ਜਾ ਰਿਹਾ ਹੈ।


Tags: Shilpa ShettyGuruTiger ShroffViaanInstagramVideo ViralStudent Of The YearTara SutariaAnanya Panday

Edited By

Sunita

Sunita is News Editor at Jagbani.