ਮੁੰਬਈ (ਬਿਊਰੋ)— ਐਤਵਾਰ ਨੂੰ ਬਾਲੀਵੁੱਡ ਸਟਾਰ ਅਨਿਲ ਕਪੂਰ ਨੇ ਪਤਨੀ ਸੁਨਿਤਾ ਕਪੂਰ ਨਾਲ ਮਿਲ ਕੇ ਕਰਵਾਚੌਥ ਸੈਲੀਬ੍ਰੇਸ਼ਨ ਦਾ ਆਯੋਜਨ ਆਪਣੇ ਘਰ 'ਚ ਕੀਤਾ।
ਸੈਲੀਬ੍ਰੇਸ਼ਨ 'ਚ ਕਈ ਬਾਲੀਵੁੱਡ ਸੈਲੇਬਸ ਨਜ਼ਰ ਆਏ। ਸ਼ਿਲਪਾ ਸ਼ੈਟੀ ਨੇ ਇਸ ਮੌਕੇ ਰੈੱਡ ਸਾੜ੍ਹੀ 'ਚ ਗਾਰਜੀਅਸ ਲੁੱਕ 'ਚ ਨਜ਼ਰ ਆਈ। ਉਨ੍ਹਾਂ ਨੇ ਹੈਵੀ ਨੈੱਕਲੇਸ ਪਹਿਣਿਆ ਸੀ।
ਇਸ ਦੌਰਾਨ ਉਨ੍ਹਾਂ ਨੇ ਸਿਰ 'ਤੇ ਸਾੜ੍ਹੀ ਦਾ ਪੱਲੂ ਰੱਖ ਕੇ ਛਾਣਨੀ ਨਾਲ ਪਤੀ ਰਾਜ ਕੁੰਦਰਾ ਨੂੰ ਦੇਖਿਆ।
ਦੂਜੇ ਪਾਸੇ ਸੈਲੀਬ੍ਰੇਸ਼ਨ 'ਚ ਸ਼੍ਰੀਦੇਵੀ ਲਾਈਟ ਗ੍ਰੀਨ ਦੀ ਸਾੜ੍ਹੀ 'ਚ ਦਿਖੀ।
ਉਨ੍ਹਾਂ ਨੇ ਵਾਲਾਂ 'ਚ ਗਜਰਾ ਲਗਾਇਆ ਹੋਇਆ ਸੀ ਤੇ ਉਨ੍ਹਾਂ ਦੇ ਗਲੇ 'ਚ ਹੈਵੀ ਨੈੱਕਲੇਸ ਸੀ। ਉੱਥੇ, ਰਵੀਨਾ ਟੰਡਨ ਡਾਰਕ ਪਿੰਕ ਕਲਰ ਦੇ ਸਲਵਾਰ ਸੂਟ 'ਚ ਨਜ਼ਰ ਆਈ।
ਇਸ ਮੌਕੇ 'ਤੇ ਸੰਜੇ ਕਪੂਰ ਦੀ ਪਤਨੀ ਮਹੀਪ ਸੰਧੂ, ਅਨਿਲ ਕਪੂਰ ਦੀ ਪਤਨੀ ਸੁਨਿਤਾ ਕਪੂਰ, ਨੀਲਮ, ਲਾਲੀ ਧਵਨ, ਚੰਕੀ ਪਾਂਡੇ ਦੀ ਪਤਨੀ ਭਾਵਨਾ ਪਾਂਡੇ, ਭਵਨਾ ਸੌਮਿਆ ਸਮੇਤ ਬਾਕੀਆਂ ਨੇ ਮਿਲ ਕੇ ਕਰਵਾਚੌਥ ਦੀ ਪੂਜਾ ਕੀਤੀ।
ਸੈਲੀਬਿਰੇਸ਼ਨ 'ਚ ਨਿਰਦੇਸ਼ਕ ਡੇਵਿਡ ਧਵਨ, ਰਾਜ ਕੁੰਦਰਾ ਦੀ ਪਤਨੀ ਕ੍ਰਿਸ਼ਣਾ ਰਾਜ, ਫਰਾਹ ਖਾਨ, ਸ਼ਿਰੀਸ਼ ਕੁੰਦਰਾ, ਅਨਿਲ ਕਪੂਰ, ਸੰਜੇ ਕਪੂਰ, ਚੰਕੀ ਪਾਂਡੇ ਸਮੇਤ ਕਈ ਸੈਲੇਬਸ ਮੌਜੂਦ ਸਨ।