FacebookTwitterg+Mail

ਅਜਿਹੀ ਵਜ੍ਹਾ ਕਰਕੇ 10 ਕਰੋੜ ਦੇ ਵਿਗਿਆਪਨ ਤੋਂ ਸ਼ਿਲਪਾ ਸ਼ੈੱਟੀ ਨੇ ਕੀਤਾ ਇਨਕਾਰ

shilpa shetty turns down rs 10 crore slimming pills deal
17 August, 2019 03:55:53 PM

ਮੁੰਬਈ (ਬਿਊਰੋ) — ਫਿਟਨੈੱਸ ਆਈਕਨ ਸ਼ਿਲਪਾ ਸ਼ੈੱਟੀ ਆਪਣੀ ਸਿਹਤ ਨੂੰ ਲੈ ਕੈ ਕੇ ਕਾਫੀ ਸਤਰਕ ਰਹਿੰਦੀ ਹੈ। ਉਹ ਆਪਣੀ ਡਾਈਟ ਦਾ ਪੂਰਾ ਖਿਆਲ ਰੱਖਦੀ ਹੈ, ਜਿਸ ਲਈ ਉਹ ਰੈਗੂਲਰ ਵਰਕਆਊਟ ਕਰਦੀ ਹੈ। ਇਸ ਸਭ ਦੇ ਚਲਦੇ ਉਨ੍ਹਾਂ ਨੂੰ ਇਕ ਇਸ਼ਤਿਹਾਰ ਦਾ ਆਫਰ ਆਇਆ ਸੀ, ਜਿਸ ਲਈ ਉਨ੍ਹਾਂ ਨੂੰ 10 ਕਰੋੜ ਰੁਪਏ ਦਿੱਤੇ ਜਾਣੇ ਸਨ। 

 

ਖਬਰਾਂ ਦੀ ਮੰਨੀਏ ਤਾਂ ਇਹ ਇਸ਼ਤਿਹਾਰ ਇਕ ਆਯੁਰਵੈਦਿਕ ਕੰਪਨੀ ਦਾ ਸੀ, ਜਿਹੜੀ ਕਿ ਪਤਲੇ ਹੋਣ ਦੀ ਦਵਾਈ ਬਣਾਉਂਦੀ ਹੈ। ਇਸ ਦਵਾਈ ਦੀ ਹੀ ਸ਼ਿਲਪਾ ਸ਼ੈੱਟੀ ਨੇ ਐਡ ਕਰਨੀ ਸੀ ਪਰ ਸ਼ਿਲਪਾ ਨੇ ਇਹ ਐਡ ਕਰਨ ਤੋਂ ਇਨਕਾਰ ਕਰ ਦਿੱਤਾ। ਇਸ ਬਾਰੇ ਖੁਲਾਸਾ ਕਰਦੇ ਹੋਏ ਸ਼ਿਲਪਾ ਸ਼ੈੱਟੀ ਨੇ ਇਕ ਇੰਟਰਵਿਊ 'ਚ ਕਿਹਾ ਕਿ 'ਉਹ ਇਸ ਤਰ੍ਹਾਂ ਦੀਆਂ ਚੀਜਾਂ ਨਹੀਂ ਵੇਚ ਸਕਦੀ, ਜਿਸ 'ਤੇ ਉਸ ਨੂੰ ਵਿਸ਼ਵਾਸ਼ ਨਾ ਹੋਵੇ, ਉਨ੍ਹਾਂ ਨੇ ਕਿਹਾ ਕਿ ਇਸ ਤਰ੍ਹਾਂ ਦੀਆਂ ਕੰਪਨੀਆਂ ਬਹੁਤ ਸਾਰੇ ਲੁਭਾਵਨੇ ਵਾਅਦੇ ਕਰਦੀਆਂ ਹਨ ਪਰ ਸਚਾਈ ਕੁਝ ਹੋਰ ਹੁੰਦੀ ਹੈ।

 

ਉਨ੍ਹਾਂ ਨੇ ਕਿਹਾ ਕਿ ਤੁਸੀਂ ਕਸਰਤ ਕਰਕੇ ਵੀ ਚੰਗੀ ਫਿਟਨੈੱਸ ਪਾ ਸਕਦੇ ਹੋ।' ਸ਼ਿਲਪਾ ਸ਼ੈੱਟੀ ਦੇ ਕੰਮ ਦੀ ਗੱਲ ਕੀਤੀ ਜਾਵੇ ਤਾਂ ਉਹ ਆਖਰੀ ਵਾਰ ਸੰਨੀ ਦਿਓਲ ਤੇ ਬੌਬੀ ਦਿਓਲ ਦੀ ਫਿਲਮ 'ਚ ਨਜ਼ਰ ਆਈ ਸੀ। ਖਬਰਾਂ ਤਾਂ ਇਹ ਵੀ ਹਨ ਕਿ ਉਹ ਜਲਦ ਹੀ ਬਾਲੀਵੁੱਡ 'ਚ ਦੁਬਾਰਾ ਅਂੈਟਰੀ ਕਰਨ ਜਾ ਰਹੀ ਹੈ। ਇਸ ਫਿਲਮ 'ਚ ਦਿਲਜੀਤ ਦੋਸਾਂਝ ਉਨ੍ਹਾਂ ਨਾਲ ਨਜ਼ਰ ਆਉਣਗੇ।


Tags: Shilpa ShettyVideoAyurvedic AdvertisingBollywood Celebrity

Edited By

Sunita

Sunita is News Editor at Jagbani.