ਮੁੰਬਈ(ਬਿਊਰੋ)— 'ਬਿੱਗ ਬੌਸ ਸੀਜ਼ਨ 11' ਦੀ ਜੇਤੂ ਸ਼ਿਲਪਾ ਸ਼ਿੰਦੇ ਦੇ ਸ਼ੋਅ ਤੋਂ ਬਾਹਰ ਆਉਣ ਤੋਂ ਬਾਅਦ ਤੋਂ ਹੀ ਉਨ੍ਹਾਂ ਦੇ ਫੈਨਸ ਲਗਾਤਾਰ ਉਨ੍ਹਾਂ ਨੂੰ ਮਿਲ ਰਹੇ ਹਨ ਅਤੇ ਇਸ ਦੇ ਨਾਲ ਹੀ ਉਨ੍ਹਾਂ ਦੇ ਘਰ ਬਹੁਤ ਸਾਰੇ ਗਿਫਟ ਵੀ ਆ ਰਹੇ ਹਨ। ਇਸ ਦੌਰਾਨ ਸ਼ਿਲਪਾ ਦੇ ਕੁਝ ਫੈਨਸ ਉਨ੍ਹਾਂ ਨੂੰ ਮਿਲਣ ਉਨ੍ਹਾਂ ਦੇ ਘਰ ਪੁੱਜੇ ਅਤੇ ਉਨ੍ਹਾਂ ਨੇ ਸ਼ਿਲਪਾ ਲਈ ਗੀਤ ਗਾਏ। ਸ਼ਿਲਪਾ ਦੀ ਇਕ ਫੈਨ ਨੇ ਉਨ੍ਹਾਂ ਲਈ ਗੀਤ ਗਾਇਆ ਜਿਸ ਨੂੰ ਸ਼ਿਲਪਾ ਅਤੇ ਉਨ੍ਹਾਂ ਦੇ ਭਰਾ ਨੂੰ ਡੈਡੀਕੇਟ ਕੀਤਾ ਗਿਆ। ਇਹ ਗੀਤ ਸੁਣ ਕੇ ਸ਼ਿਲਪਾ ਕਾਫੀ ਭਾਵੁਕ ਹੋ ਗਈ ਅਤੇ ਉਨ੍ਹਾਂ ਨੇ ਆਪਣੇ ਕੋਲ ਖੜ੍ਹੇ ਭਰਾ ਨੂੰ ਗਲੇ ਲਗਾ ਲਿਆ।
ਇਹ ਵੀਡੀਓ ਇੰਸਟਾਗਰਾਮ 'ਤੇ ਇਕ ਅਕਾਊਂਟ ਦੁਆਰਾ ਅਪਲੋਡ ਕੀਤੀ ਗਈ ਅਤੇ ਇਸ ਨੂੰ ਬਹੁਤ ਪਸੰਦ ਕੀਤਾ ਜਾ ਰਿਹਾ ਹੈ। ਸ਼ਿਲਪਾ ਸ਼ਿੰਦੇ ਲਈ ਉਨ੍ਹਾਂ ਦਾ ਪਰਿਵਾਰ ਕਿੰਨਾ ਮਾਇਨੇ ਰੱਖਦਾ ਹੈ ਇਹ ਉਹ ਪਹਿਲਾਂ ਵੀ ਦੱਸ ਚੁੱਕੀ ਹੈ। ਉਨ੍ਹਾਂ ਨੇ ਇਕ ਵਾਰ ਦੱਸਿਆ ਸੀ ਕਿ ਉਹ ਬਹੁਤ ਲੱਕੀ ਹੈ ਕਿ ਉਨ੍ਹਾਂ ਨੂੰ ਅਜਿਹਾ ਪਰਿਵਾਰ ਮਿਲਿਆ ਹੈ। 'ਬਿੱਗ ਬੌਸ ਸੀਜ਼ਨ 11' 'ਚ ਹਿਨਾ ਖਾਨ ਨੂੰ ਹਰਾ ਕੇ ਜੇਤੂ ਬਣੀ ਸ਼ਿਲਪਾ ਨੇ ਆਪਣੇ ਪਿਤਾ ਨੂੰ ਕੁਝ ਸਮਾਂ ਪਹਿਲਾਂ ਖੋਹ ਦਿੱਤਾ ਸੀ ਅਤੇ ਉਹ ਉਨ੍ਹਾਂ ਨੂੰ ਬਹੁਤ ਮਿਸ ਕਰਦੀ ਹੈ।
ਯਾਦ ਹੋਵੇਗਾ ਕਿ ਫਿਨਾਲੇ ਐਪੀਸੋਡ ਨਾਲ ਕੁਝ ਹੀ ਦਿਨ ਪਹਿਲਾਂ ਬਿੱਗ ਬੌਸ ਨੇ ਮੁਕਾਬਲੇਬਾਜ਼ਾਂ ਦੇ ਘਰ ਵਾਲਿਆਂ ਨੂੰ ਦਰਸ਼ਕਾਂ ਨਾਲ ਮਿਲਾਇਆ ਸੀ। ਹਿਨਾ ਖਾਨ ਦਾ ਬੁਆਏਫਰੈਂਡ ਰਾਕੀ ਜੈਸਵਾਲ, ਵਿਕਾਸ ਦੀ ਮਾਂ ਅਤੇ ਸ਼ਿਲਪਾ ਸ਼ਿੰਦੇ ਦੀ ਮਾਂ ਸ਼ੋਅ 'ਚ ਪੁੱਜੇ ਸਨ। ਸ਼ਿਲਪਾ ਦੀ ਮਾਂ ਨੇ ਘਰ ਅੰਦਰ ਸਾਰੇ ਮੈਬਰਾਂ ਨਾਲ ਇਹ ਬੇਨਤੀ ਕੀਤੀ ਸੀ ਕਿ ਮਾਂ ਭਗਵਾਨ ਹੁੰਦੀ ਹੈ ਜਾਂ ਤਾਂ ਦਰਸ਼ਕ ਸ਼ਿਲਪਾ ਨੂੰ ਮਾਂ ਦਾ ਦਰਜ਼ਾ ਦੇਣ ਤੋਂ ਬਾਅਦ ਉਸ ਨੂੰ ਗਾਲ ਨਾ ਦਿਓ। ਉਨ੍ਹਾਂ ਦਾ ਅਜਿਹਾ ਕਹਿਣਾ ਕਈ ਦਰਸ਼ਕਾਂ ਦੀਆਂ ਅੱਖਾਂ ਨਮ ਕਰ ਗਿਆ ਸੀ। ਜਿੱਥੇ ਤੱਕ ਕੰਮ ਦੀ ਗੱਲ ਹੈ ਤਾਂ ਸ਼ਿਲਪਾ ਬਹੁਤ ਛੇਤੀ ਕਿਸੇ ਵੈੱਬ ਸੀਰੀਜ਼ 'ਚ ਨਜ਼ਰ ਆ ਸਕਦੀ ਹੈ।