FacebookTwitterg+Mail

VIDEO : ਇਕ ਵਾਰ ਫਿਰ 'ਭਾਬੀ ਜੀ' ਬਣੀ ਸ਼ਿਲਪਾ ਸ਼ਿੰਦੇ, FUNNY ਅੰਦਾਜ਼ 'ਚ ਕੀਤਾ ਜਨਮਦਿਨ ਵਿਸ਼

shilpa shinde
12 April, 2018 10:05:19 AM

ਮੁੰਬਈ (ਬਿਊਰੋ)— 'ਬਿੱਗ ਬੌਸ 11' ਦੀ ਵਿਨਰ ਸ਼ਿਲਪਾ ਸ਼ਿੰਦੇ ਕਿਸੇ ਨਾ ਕਿਸੇ ਕਾਰਨ ਪਿਛਲੇ ਕੁਝ ਸਮੇਂ ਤੋਂ ਸੁਰਖੀਆਂ ਵਿਚ ਹਨ। ਉਨ੍ਹਾਂ ਨੇ ਹਾਲ ਹੀ ਵਿਚ ਆਪਣੇ ਇੰਸਟਾਗਰਾਮ ਅਕਾਊਂਟ 'ਤੇ ਇਕ ਵੀਡੀਓ ਸ਼ੇਅਰ ਕੀਤਾ ਹੈ। ਇਸ ਵੀਡੀਓ ਰਾਹੀਂ ਉਨ੍ਹਾਂ ਨੇ ਬਿੱਗ ਬੌਸ ਵਿਚ ਉਨ੍ਹਾਂ  ਨਾਲ ਨਜ਼ਰ ਆਏ ਲਵ ਤਿਆਗੀ ਨੂੰ ਜਨਮਦਿਨ ਦੀ ਵਧਾਈ ਦਿੱਤੀ ਹੈ। ਉਥੇ ਹੀ, ਸ਼ਿਲਪਾ ਦਾ ਇਹ ਵੀਡੀਓ ਉਨ੍ਹਾਂ ਦੇ ਫੈਨਸ ਨੂੰ ਇਸ ਲਈ ਵੀ ਪਸੰਦ ਆ ਰਿਹਾ ਹੈ ਕਿਉਂਕਿ ਇਸ ਵੀਡੀਓ ਵਿਚ ਸ਼ਿਲਪਾ ਇਕ ਵਾਰ ਫਿਰ ਆਪਣੇ ਭਾਬੀ ਵਾਲੇ ਅੰਦਾਜ਼ ਵਿਚ ਗੱਲ ਕਰਦੇ ਹੋਏ ਨਜ਼ਰ  ਆ ਰਹੀ ਹੈ।


ਧਿਆਨ ਯੋਗ ਹੈ ਕਿ ਸ਼ਿਲਪਾ ਆਪਣੇ ਸੀਰੀਅਲ 'ਭਾਬੀ ਜੀ ਘਰ ਪਰ ਹੈਂ' ਨਾਲ ਕਾਫ਼ੀ ਮਸ਼ਹੂਰ ਹੋਈ ਸੀ। ਇਸ ਸੀਰੀਅਲ ਵਿਚ ਉਹ ਅੰਗੂਰੀ ਭਰਜਾਈ ਦੀ ਭੂਮਿਕਾ ਵਿਚ ਨਜ਼ਰ ਆਉਂਦੀ ਸੀ ਅਤੇ ਸੀਰੀਅਲ ਵਿਚ ਉਨ੍ਹਾਂ ਦੇ ਬੋਲਣ ਦਾ ਅੰਦਾਜ਼ ਵੀ ਕਾਫ਼ੀ ਮਸ਼ਹੂਰ ਹੋਇਆ ਸੀ। ਜਿਸ ਤੋਂ ਬਾਅਦ ਇਕ ਵਾਰ ਫਿਰ ਉਨ੍ਹਾਂ ਨੂੰ ਇਸ ਅੰਦਾਜ਼ ਵਿਚ ਦੇਖਣਾ ਫੈਨਸ ਲਈ ਕਿਸੇ ਖੁਸ਼ੀ ਤੋਂ ਘੱਟ ਨਹੀਂ ਹੈ। ਇਸ ਵੀਡੀਓ ਵਿਚ ਸ਼ਿਲਪਾ, ਲਵ ਨੂੰ ਜਨਮਦਿਨ ਵਿਸ਼ ਕਰਦੇ ਹੋਏ ਕਹਿੰਦੀ ਨਜ਼ਰ ਆਉਂਦੀ ਹੈ ਕਿ ਸਾਨੂੰ ਪਤਾ ਲੱਗਾ ਕਿ ਅੱਜ ਤੁਹਾਡਾ ਬਰਥਡੇ ਹੈ। ਇਸ ਲਈ ਅਸੀਂ ਖਰਚਾ ਕਰ ਲਿਆ। ਅਸੀਂ ਬਹੁਤ ਖਰਚਾ ਕੀਤਾ ਹੈ।''
ਇੱਥੇ ਤੁਹਾਨੂੰ ਇਹ ਵੀ ਦੱਸ ਦਈਏ, ਕਿ ਲਵ ਅਤੇ ਸ਼ਿਲਪਾ ਦੋਵੇਂ ਹੀ 'ਬਿੱਗ ਬੌਸ 11' ਵਿਚ ਨਜ਼ਰ ਆਏ ਸਨ ਅਤੇ ਦੋਵੇਂ ਹੀ ਸ਼ੋਅ ਦੇ ਅਖੀਰ ਤੱਕ ਪੁੱਜੇ ਸਨ। ਹਾਲਾਂਕਿ, ਲਵ ਫਿਨਾਲੇ ਤੋਂ ਪਹਿਲਾਂ ਹੀ ਬਾਹਰ ਹੋ ਗਏ ਸਨ। ਜਿਸ ਤੋਂ ਬਾਅਦ ਕੁਝ ਸਮਾਂ ਪਹਿਲਾਂ ਜਦੋਂ ਸ਼ਿਲਪਾ, ਦਿੱਲੀ ਵਿਚ ਸਨ ਤਾਂ ਉਨ੍ਹਾਂ ਨੇ ਲਵ ਨਾਲ ਮੁਲਾਕਾਤ ਕੀਤੀ ਸੀ ਅਤੇ ਦੋਵਾਂ ਨੇ ਹੀ ਆਪਣੀਆਂ ਤਸਵੀਰਾਂ ਨੂੰ ਆਪਣੇ-ਆਪਣੇ ਇੰਸਟਾਗਰਾਮ 'ਤੇ ਸ਼ੇਅਰ ਕੀਤੀਆਂ ਸਨ। ਉਥੇ ਹੀ ਵਰਕਫਰੰਟ ਦੀ ਗੱਲ ਕਰੀਏ ਤਾਂ ਸ਼ਿਲਪਾ ਇਨੀਂ ਦਿਨੀਂ ਸੁਨੀਲ ਗਰੋਵਰ ਨਾਲ ਇਕ ਕਾਮੇਡੀ ਵੈੱਬ ਸੀਰੀਜ਼ ਵਿਚ ਨਜ਼ਰ ਆ ਰਹੀ ਹੈ।


Tags: Shilpa ShindeLuv TyagiBhabhi Ji Ghar Par HaiBhabhi

Edited By

Manju

Manju is News Editor at Jagbani.