FacebookTwitterg+Mail

#MeToo ਨੂੰ ਸ਼ਿਲਪਾ ਨੇ ਦੱਸਿਆ ਬਕਵਾਸ, ਸਪੋਰਟ 'ਚ ਅੱਗੇ ਆਈ ਮੌਨੀ ਤੇ ਹਿਨਾ ਖਾਨ

shilpa shinde and hina khan
14 October, 2018 03:17:46 PM

ਨਵੀਂ ਦਿੱਲੀ(ਬਿਊਰੋ)— ਇਨ੍ਹੀਂ ਦਿਨੀਂ ਦੇਸ਼ 'ਚ #ਮੀਟੂ ਮੁਹਿੰਮ ਨੇ ਜੋੜ ਫੜ੍ਹਿਆ ਹੋਇਆ ਹੈ। ਇਸ ਮੂਮੈਂਟ ਕਾਰਨ ਇੰਡਸਟਰੀ ਦੇ ਵੱਡੇ-ਵੱਡੇ ਚਿਹਰਿਆਂ ਤੋਂ ਪਰਦਾ ਉੱਠ ਰਿਹਾ ਹੈ। ਕਈ ਸਿਤਾਰੇ ਇਸ ਦਾ ਵਿਰੋਧ ਕਰ ਰਹੇ ਹਨ ਅਤੇ ਕਈ ਇਸ ਦਾ ਸਮਾਰਥਨ ਕਰ ਰਹੇ ਹਨ। ਹਾਲ ਹੀ 'ਚ ਇਸ ਬਾਰੇ 'ਬਿੱਗ ਬੌਸ 11' ਦੀ ਜੇਤੂ ਰਹੀ ਸ਼ਿਲਪਾ ਸ਼ਿੰਦਾ ਦਾ ਕਹਿਣਾ ਸੀ ਕਿ ਇਹ ਮੂਮੈਂਟ ਪੂਰੀ ਤਰ੍ਹਾਂ ਬਕਵਾਸ ਹੈ ਪਰ 'ਬਿੱਗ ਬੌਸ 11' 'ਚ ਦੂਜੇ ਸਥਾਨ 'ਤੇ ਰਹਿਣ ਵਾਲੀ ਅਦਾਕਾਰਾ ਹਿਨਾ ਖਾਨ ਨੇ ਵੀ ਇਸ ਮੁਹਿੰਮ ਦਾ ਸਮਾਰਥਨ 'ਚ ਖੜ੍ਹੀ ਹੋਈ ਹੈ।

 

ਹਿਨਾ ਨੇ ਪਹਿਲੇ ਟਵੀਟ 'ਚ ਲਿਖਿਆ ਹੈ, ''ਮੈਂ ਉਨ੍ਹਾਂ ਮਹਿਲਾਵਾਂ ਨੂੰ ਸਲਾਮ ਕਰਦੀ ਹਾਂ, ਜਿਹੜੀਆਂ ਸਾਡੇ ਸਮਾਜ ਨੂੰ ਸੁਰੱਖਿਅਤ ਬਣਾਉਣ 'ਚ ਮਹੱਤਵਪੂਰਨ ਭੂਮਿਕਾ ਨਿਭਾ ਰਹੀਆਂ ਹਨ। ਇਸ ਲਈ ਬਹੁਤ ਹਿੰਮਤ ਦੀ ਜ਼ਰੂਰਤ ਹੈ। ਜਿਹੜੀਆਂ ਮਹਿਲਾਵਾਂ #ਮੀਟੂ ਮੁਹਿੰਮ ਨੂੰ ਅੱਗੇ ਵਧਾ ਰਹੀਆਂ ਹਨ, ਮੈਂ ਉਨ੍ਹਾਂ ਦਾ ਪੂਰਾ ਸਮਾਰਥਨ ਕਰਦੀ ਹਾਂ ਪਰ ਮੈਂ ਇਥੇ ਵੀ ਕਹਿਣਾ ਚਾਹੁੰਦੀ ਹਾਂ ਕਿ ਇਸ ਨੂੰ ਸਿਰਫ ਇਕ ਜੈਂਡਰ ਤੱਕ ਹੀ ਸੀਮਿਤ ਨਹੀਂ ਰੱਖਣਾ ਹੈ। ਮਰਦ ਤੇ ਔਰਤਾਂ ਦੋਵਾਂ ਲਈ ਹੀ ਸਾਨੂੰ ਇਸ ਇੰਡਸਟਰੀ ਨੂੰ ਸੁਰੱਖਿਆਤ ਬਣਾਉਣਾ ਹੈ।

 

ਮੌਨੀ ਰਾਏ ਨੇ ਜਤਾਈ ਉਮੀਦ, ਬੋਲੀ ਮਾਮਲੇ ਕੋਰਟ ਤੱਕ ਪਹੁੰਚੇ
ਇਸ ਬਾਰੇ ਟੀ. ਵੀ. ਦੀ ਟਾਪ ਅਦਾਕਾਰਾ ਮੌਨੀ ਰਾਏ ਦਾ ਕਹਿਣਾ ਹੈ ਕਿ, ''ਮੈਨੂੰ ਲੱਗਦਾ ਹੈ ਕਿ ਉਨ੍ਹਾਂ ਨੂੰ ਮਾਮਲੇ ਅਦਾਲਤ 'ਚ ਲੈ ਜਾਣਾ ਚਾਹੀਦੇ ਹਨ ਪਰ ਇਹ ਉਦੋ ਹੋਵੇਗਾ ਜਦੋਂ ਵਰਤਮਾਨ ਹਾਲਾਤ ਬਾਰੇ ਗੱਲ ਕਰਨਗੇ ਕਿਉਂਕਿ ਇਹ ਮਾਮਲੇ ਕਾਫੀ ਪੁਰਾਣੇ ਹਨ, ਜਿਨ੍ਹਾਂ ਲਈ ਨਿਆ ਪਾਉਣ ਲਈ ਕੋਈ ਸਬੂਤ ਨਹੀਂ ਬਚੇ। ਮੈਨੂੰ ਲੱਗਦਾ ਹੈ ਕਿ ਭਾਵੇਂ ਮਰਦ ਹੋਵੇ ਜਾਂ ਔਰਤ, ਜਿਸ ਨਾਲ ਕਿਸੇ ਵੀ ਪ੍ਰਕਾਰ ਦਾ ਜਿਨਸੀ ਸ਼ੋਸ਼ਣ ਹੋਇਆ ਹੈ, ਉਸ ਨੂੰ ਅੱਗੇ ਆ ਕੇ ਬੋਲਣਾ ਜ਼ਰੂਰ ਚਾਹੀਦਾ ਹੈ।''

 


Tags: Shilpa Shinde Hina Khan Mouni Roy MeToo Bigg Boss 11 Made in China

Edited By

Sunita

Sunita is News Editor at Jagbani.