ਮੁੰਬਈ(ਬਿਊਰੋ)— ਟੀ. ਵੀ. ਰਿਐਲਿਟੀ ਸ਼ੋਅ 'ਬਿੱਬ ਬੌਸ' ਨੂੰ ਕਈ ਸਾਲਾਂ ਤੋਂ ਬਾਲੀਵੁੱਡ ਸੁਪਰਸਟਾਰ ਸਲਮਾਨ ਖਾਨ ਹੋਸਟ ਕਰਦੇ ਆ ਰਹੇ ਹਨ। ਬੰਦਗੀ ਕਾਲਰਾ ਅਤੇ ਪੁਨੀਸ਼ ਸ਼ਰਮਾ ਜਦੋਂ 'ਬਿੱਗ ਬੌਸ 11' ਦੇ ਘਰ 'ਚ ਮੁਕਾਬਲੇਬਾਜ਼ ਬਣ ਕੇ ਗਏ ਸੀ ਤਾਂ ਇਕ-ਦੂਜੇ ਨੂੰ ਬੇਹੱਦ ਘੱਟ ਜਾਣਦੇ ਸੀ ਪਰ ਜਦੋਂ ਉਹ ਘਰ ਤੋਂ ਬਾਹਰ ਨਿਕਲੇ ਤਾਂ ਪ੍ਰੇਮਿਕਾ-ਪ੍ਰੇਮੀ ਦੇ ਰੂਪ 'ਚ ਸਨ।
ਹੁਣ ਉਨ੍ਹਾਂ ਦਾ ਇਹ ਰਿਸ਼ਤਾ ਵਿਆਹ ਦੇ ਕਰੀਬ ਪਹੁੰਚ ਹੀ ਚੁੱਕਾ ਹੈ। ਬੀਤੇ ਦਿਨੀਂ ਮੁੰਬਈ ਦੇ ਕਸੀਨੇ ਬਾਰ 'ਚ ਪੁਨੀਸ਼ ਤੇ ਬੰਦਗੀ ਦਾ ਇਕ ਬੇਹੱਦ ਸ਼ਾਨਦਾਰ ਮਿਊਜ਼ਿਕ ਲਾਂਚ ਕੀਤਾ, ਜਿਸ ਨੂੰ ਦਰਸ਼ਕਾਂ ਨੇ ਖੂਬ ਪਸੰਦ ਕੀਤਾ ਹੈ। ਇਸ ਗੀਤ ਨੂੰ ਖੁਸ਼ਬੂ ਗਰੇਵਾਲ ਅਤੇ ਮੀਤ ਬ੍ਰੋਜ਼ ਨੇ ਆਵਾਜ਼ ਦਿੱਤੀ ਹੈ। ਇਸ ਗੀਤ ਦਾ ਟਾਈਟਲ 'ਲਵ ਮੀ' ਹੈ।
ਪੁਨੀਸ਼ ਦਾ ਕਹਿਣਾ ਹੈ, ''ਸਾਡੇ ਦੋਵਾਂ ਅੰਦਰ ਜੋ ਟੈਲੇਂਟ ਲੁਕਿਆ ਸੀ, ਉਸ ਨੂੰ ਬਾਹਰ ਲਿਆਉਣ ਵਾਲੇ ਬਾਲੀਵੁੱਡ ਮਸ਼ਹੂਰ ਮਿਊਜ਼ਿਕ ਕੰਪੋਜਰ 'ਮੀਤ ਬ੍ਰੋਜ਼' (ਮਨਮੀਤ ਸਿੰਘ ਅਤੇ ਹਰਮੀਤ ਸਿੰਘ' ਹੈ, ਜਿਨ੍ਹਾਂ ਨੇ ਕਾਫੀ ਨਵੇਂ ਕਲਾਕਾਰਾਂ ਨੂੰ ਮੌਕਾ ਦਿੱਤਾ ਤੇ ਉਨ੍ਹਾਂ ਨੂੰ ਮੰਜਿਲ ਦਿਖਾਈ। ਉਨ੍ਹਾਂ 'ਚੋਂ ਹੀ ਇਕ ਜੋੜੀ ਸਾਡੀ ਹੈ।''
ਦੱਸਣਯੋਗ ਹੈ ਕਿ ਇਸ ਖਾਸ ਮੌਕੇ 'ਤੇ ਸੱਬਿਆਸਾਚੀ ਅਤੇ 'ਬਿੱਗ ਬੌਸ' ਦੀ ਵਿਜੇਤਾ ਸ਼ਿਲਪਾ ਸ਼ਿੰਦੇ ਵੀ ਸ਼ਾਮਲ ਹੋਈ। ਸ਼ਿਲਪਾ ਤੇ ਸੱਬਿਆਸਾਚੀ ਨੇ ਪੁਨੀਸ਼ ਅਤੇ ਬੰਦਗੀ ਨੂੰ ਅਤੇ ਉਨ੍ਹਾਂ ਦੇ ਗੀਤ ਨੂੰ ਸੁਪਰਹਿੱਟ ਬਣਾਉਣ ਦੀਆਂ ਦੁਆਵਾਂ ਵੀ ਦਿੱਤੀਆਂ। ਇਸ ਤੋਂ ਇਲਾਵਾ ਕਈ ਹੋਰ ਹਸਤੀਆਂ ਵੀ ਇਸ ਖਾਸ ਮੌਕੇ 'ਤੇ ਨਜ਼ਰ ਆਈਆਂ।