FacebookTwitterg+Mail

Wow 'ਬਿੱਗ ਬੌਸ 12' 'ਚ ਫਿਰ ਨਜ਼ਰ ਆਵੇਗੀ ਸ਼ਿਲਪਾ-ਸਲਮਾਨ ਦੀ ਜੋੜੀ

shilpa shinde and salman khan
13 September, 2018 10:07:41 AM

ਮੁੰਬਈ(ਬਿਊਰੋ)— ਜਿਨ੍ਹਾਂ ਲੋਕਾਂ ਨੂੰ ਸ਼ਿਲਪਾ ਅਤੇ ਸਲਮਾਨ ਖਾਨ ਦੀ ਜੋੜੀ ਪਸੰਦ ਸੀ, ਉਨ੍ਹਾਂ ਲਈ ਖੁਸ਼ਖਬਰੀ ਹੈ। 'ਬਿੱਗ ਬੌਸ' 'ਚ ਇਕ ਵਾਰ ਫਿਰ ਲੋਕਾਂ ਨੂੰ ਇਹ ਜੋੜੀ ਨਜ਼ਰ ਆਉਣ ਵਾਲੀ ਹੈ। ਨਵੇਂ ਸੀਜ਼ਨ 'ਚ ਪਿਛਲੇ ਸੀਜ਼ਨ ਦੀ ਵਿਨਰ ਸ਼ਿਲਪਾ ਸ਼ਿੰਦੇ ਵੀ ਨਜ਼ਰ ਆਏਗੀ। ਸ਼ਿਲਪਾ ਪਿਛਲੇ ਸੀਜ਼ਨ ਦੀ ਸਲਮਾਨ ਦੀ ਸ਼ੁਰੂ ਤੋਂ ਆਖਿਰ ਤਕ ਫੇਵਰੇਟ ਰਹੀ ਹੈ।

Image result for Shilpa Shinde and Salman Khan

ਇਸ ਕਾਰਨ ਸ਼ੋਅ ਮੇਕਰਸ ਨੇ ਸ਼ਿਲਪਾ ਨੂੰ ਇਕ ਵਾਰ ਸ਼ੋਅ ਦਾ ਹਿੱਸਾ ਬਣਾਉਣ ਦਾ ਫੈਸਲਾ ਲਿਆ ਹੈ ਪਰ ਸ਼ਿਲਪਾ ਘਰ ਦੇ ਅੰਦਰ ਨਹੀਂ, ਸਗੋਂ ਸਲਮਾਨ ਦੇ ਨਾਲ ਸਟੇਜ 'ਤੇ ਨਜ਼ਰ ਆਵੇਗੀ। ਹੋ ਸਕਦਾ ਹੈ ਕਿ ਸਲਮਾਨ ਦੇ ਨਾਲ ਪਹਿਲੇ ਐਪੀਸੋਡ ਨੂੰ ਹੀ ਸ਼ਿਲਪਾ-ਸਲਮਾਨ ਦੇ ਨਾਲ ਹੋਸਟ ਕਰਦੀ ਨਜ਼ਰ ਆਵੇਗੀ।

Image result for Shilpa Shinde
ਦੱਸ ਦੇਈਏ ਕਿ ਸਲਮਾਨ ਦਾ ਸ਼ੋਅ 16 ਸਤੰਬਰ ਤੋਂ ਆਨ-ਏਅਰ ਹੋਏਗਾ। ਇਸ ਵਾਰ ਸ਼ੋਅ ਰਾਤ ਨੂੰ 9 ਵਜੇ ਟੈਲੀਕਾਸਟ ਕੀਤਾ ਜਾਵੇਗਾ। ਸ਼ੋਅ ਦੇ ਕੰਟੇਸਟੈਂਟਸ ਦੀ ਲਿਸਟ ਵੀ ਸਾਹਮਣੇ ਆ ਗਈ ਹੈ।

Related image

ਸ਼ੋਅ ਦੇ ਹੋਸਟ ਸਲਮਾਨ ਖਾਨ ਨੇ ਵੀ ਆਪਣੀ ਫੀਸ 'ਚ ਵਾਧਾ ਕਰਦੇ ਹੋਏ ਇਸ ਸਾਲ 14 ਕਰੋੜ ਹਰ ਐਪੀਸੋਡ ਲੈਣ ਦਾ ਫੈਸਲਾ ਕੀਤਾ ਹੈ।

Image result for Shilpa Shinde

ਹਾਲ ਹੀ 'ਚ ਸ਼ੋਅ ਦਾ ਨਵਾਂ ਪ੍ਰੋਮੋ ਵੀ ਸਾਹਮਣੇ ਆ ਗਿਆ ਹੈ, ਜਿਸ 'ਚ ਸ਼ੋਅ ਦੀ ਆਨ-ਏਅਰ ਦੇ ਨਾਲ-ਨਾਲ ਇਸ ਦੇ ਟੈਲੀਕਾਸਟ ਟਾਈਮ ਦਾ ਵੀ ਐਲਾਨ ਕੀਤਾ ਗਿਆ ਹੈ।

Image result for Shilpa Shinde


Tags: Shilpa ShindeSalman Khan Bigg Boss 12Premiere EpisodeTV Show

Edited By

Sunita

Sunita is News Editor at Jagbani.