FacebookTwitterg+Mail

ਸ਼ਿਲਪਾ ਸ਼ਿੰਦੇ ਸਿਰ ਸਜਿਆ 'ਬਿੱਗ ਬੌਸ 11' ਦਾ ਤਾਜ

shilpa shinde heads her big boss 11 crown
15 January, 2018 01:29:09 AM

ਮੁੰਬਈ (ਬਿਊਰੋ)— 'ਬਿੱਗ ਬੌਸ 11' ਦੇ ਗਰੈਂਡ ਫਿਨਾਲੇ 'ਚ ਸ਼ਿਲਪਾ ਸ਼ਿੰਦੇ ਨੇ ਹਿਨਾ ਖਾਨ ਨੂੰ ਹਰਾ ਕੇ ਖਿਤਾਬ ਆਪਣੇ ਨਾਂ ਕਰ ਲਿਆ ਹੈ। ਟੀ. ਵੀ. ਅਦਾਕਾਰਾ ਸ਼ਿਲਪਾ ਸ਼ਿੰਦੇ ਨੇ ਵਿਕਾਸ ਗੁਪਤਾ ਦੇ ਨਾਲ ਬਿੱਗ ਬੌਸ ਹਾਊਸ 'ਚ ਐਂਟਰੀ ਕੀਤੀ ਸੀ। ਰਿਐਲਿਟੀ ਸ਼ੋਅ 'ਭਾਬੀ ਜੀ ਘਰ ਪਰ ਹੈਂ' ਨਾਲ ਪੂਰੇ ਦੇਸ਼ 'ਚ ਪਾਪੂਲਰ ਹੋਈ ਸ਼ਿਲਪਾ ਨੇ ਬਿੱਗ ਬੌਸ ਹਾਊਸ 'ਚ ਅਤੇ ਘਰ ਤੋਂ ਬਾਹਰ ਲੱਖਾਂ ਦਰਸ਼ਕਾਂ ਦੇ ਦਿਲ ਜਿੱਤ ਲਏ ਹਨ। ਸ਼ਿਲਪਾ ਨੂੰ 44 ਲੱਖ ਰੁਪਏ ਇਨਾਮ ਤੌਰ 'ਤੇ ਮਿਲੇ ਹਨ। ਸੀਜ਼ਨ ਦੀ ਸ਼ੁਰੂਆਤ ਤੋਂ ਹੀ ਸ਼ਿਲਪਾ ਮਜ਼ਬੂਤ ਕੰਟੇਸਟੇਂਟ ਰਹੀ ਹੈ। ਉਨ੍ਹਾਂ ਦੀ ਫੈਨਜ਼ ਫਾਲੋਇੰਗ ਵੀ ਜ਼ਬਰਦਸਤ ਰਹੀ ਹੈ।

ਸਭ ਤੋਂ ਪਹਿਲਾਂ ਘੱਟ ਵੋਟਾਂ ਕਾਰਨ ਪੁਨੀਸ਼ ਘਰੋਂ ਬਾਹਰ ਹੋਏ ਤੇ ਉਨ੍ਹਾਂ ਤੋਂ ਬਾਅਦ ਵਿਕਾਸ ਗੁਪਤਾ ਨੂੰ ਵੀ ਬਾਹਰ ਦਾ ਰਸਤਾ ਦੇਖਣਾ ਪਿਆ। ਸ਼ੁਰੂ ਤੋਂ ਹੀ ਮੁਕਾਬਲਾ ਘਰ 'ਚ ਸ਼ਿਲਪਾ ਸ਼ਿੰਦੇ ਤੇ ਹਿਨਾ ਖਾਨ ਵਿਚਾਲੇ ਰਿਹਾ ਹੈ। ਹਿਨਾ ਖਾਨ ਨੇ ਇਸ ਪੂਰੇ ਸਫਰ ਦੌਰਾਨ ਸ਼ਿਲਪਾ ਸ਼ਿੰਦੇ ਨੂੰ ਸਖਤ ਟੱਕਰ ਦਿੱਤੀ ਹੈ ਪਰ ਅਖੀਰ 'ਚ ਜੇਤੂ ਤਾਂ ਕਿਸੇ ਇਕ ਨੇ ਹੀ ਬਣਨਾ ਸੀ। ਦੱਸਣਯੋਗ ਹੈ ਕਿ ਵੋਟਿੰਗ 'ਚ ਸ਼ੁਰੂਆਤ ਤੋਂ ਹੀ ਸ਼ਿਲਪਾ ਸ਼ਿੰਦੇ ਅੱਜ ਅੱਗੇ ਚੱਲ ਰਹੀ ਸੀ।


 ਜ਼ਿਕਰਯੋਗ ਹੈ ਕਿ ਐਂਡ ਟੀ. ਵੀ. 'ਤੇ ਪ੍ਰਸਾਰਿਤ ਹੋਣ ਵਾਲੇ ਸ਼ੋਅ 'ਚੋਂ ਸ਼ਿਲਪਾ ਸ਼ਿੰਦੇ ਨੂੰ ਬਾਹਰ ਕਰ ਦਿੱਤਾ ਗਿਆ ਸੀ ਅਤੇ ਇਹ ਗੱਲ ਸ਼ਿਲਪਾ ਨੂੰ ਚੰਗੀ ਨਹੀਂ ਲੱਗੀ ਸੀ। ਸ਼ਿਲਪਾ ਅਤੇ ਵਿਕਾਸ ਦੇ ਝਗੜਿਆਂ ਨੂੰ 'ਬਿੱਗ ਬੌਸ-11' 'ਚ ਦਰਸ਼ਕਾਂ ਨੇ ਖੂਬ ਇੰਜੁਆਏ ਕੀਤਾ ਅਤੇ ਇਸ ਤੋਂ ਬਾਅਦ ਹੌਲੀ-ਹੌਲੀ ਦੋਵਾਂ ਦੀ ਦੁਸ਼ਮਣੀ ਦੋਸਤੀ 'ਚ ਬਦਲ ਗਈ। ਦੋਵਾਂ ਨੇ ਇਕ-ਦੂਜੇ ਨੂੰ ਸਮਝਿਆ ਅਤੇ ਆਪਣੀ-ਆਪਣੀ ਗਲਤੀ ਮੰਨਦੇ ਹੋਏ ਪੁਰਾਣੀਆਂ ਗੱਲਾਂ ਨੂੰ ਭੁਲਾ ਦਿੱਤਾ।


Tags: ਸ਼ਿਲਪਾ ਸ਼ਿੰਦੇਬਿੱਗ ਬੌਸ 11ਤਾਜShilpa Shinde Big Boss 11crown

Edited By

Hardeep

Hardeep is News Editor at Jagbani.