ਮੁੰਬਈ— ਥਿਏਟਰ ਆਰਟਿਸਟ, ਟੀ.ਵੀ. ਅਤੇ ਬਾਲੀਵੁੱਡ ਅਦਾਕਾਰਾ ਸ਼ਿਲਪਾ ਸ਼ੁਕਲਾ ਅੱਜ ਆਪਣਾ 34ਵਾਂ ਜਨਮਦਿਨ ਮਨਾ ਰਹੀ ਹੈ। 22 ਫਰਵਰੀ 1982 ਨੂੰ ਪੈਦਾ ਹੋਈ ਸ਼ਿਲਪਾ ਦਿੱਲੀ ਦੀ ਰਹਿਣ ਵਾਲੀ ਹੈ। ਅਸਮਿਤਾ ਥਿਏਟਰ ਗਰੁੱਪ ਨਾਲ ਜੁੜ ਕੇ ਉਨ੍ਹਾਂ ਨੇ ਆਪਣੇ ਐਕਟਿੰਗ ਕੈਰੀਅਰ ਦੀ ਸ਼ੁਰੂਆਤ ਕੀਤੀ ਸੀ। ਉਨ੍ਹਾਂ ਨੇ ਪ੍ਰਸਿੱਧ ਰੰਗਮੰਚ ਨਿਰਦੇਸ਼ਕ ਅਰਵਿੰਦ ਗੌੜ ਤੋਂ ਸਿੱਖਿਆ ਪ੍ਰਾਪਤ ਕੀਤੀ ਹੈ। ਸ਼ਿਲਪਾ ਨੇ ਆਪਣੇ ਫਿਲਮੀ ਕੈਰੀਅਰ ਦੀ ਸ਼ੁਰੂਆਤ ਸਾਲ 2003 'ਚ ਰਿਲੀਜ਼ ਹੋਈ ਫਿਲਮ 'ਖਾਮੋਸ਼ ਪਾਨੀ' ਨਾਲ ਕੀਤੀ। ਇਸ ਪਿੱਛੋਂ ਉਨ੍ਹਾਂ ਨੇ ਸੁਧੀਰ ਮਿਸ਼ਰਾ ਦੀ ਫਿਲਮ 'ਹਜ਼ਾਰੋਂ ਖਵਾਹਿਸ਼ੇਂ ਐਸੀ' 'ਚ ਕੰਮ ਕੀਤਾ। ਇਸ ਪਿੱਛੋਂ ਉਹ ਸ਼ਾਹਰੁਖ ਖਾਨ ਸਟਾਰਰ ਸੁਪਰਹਿੱਟ ਫਿਲਮ 'ਚੱਕ ਦੇ ਇੰਡੀਆ' 'ਚ ਨਜ਼ਰ ਆਈ। ਇਸ ਫਿਲਮ ਰਾਹੀਂ ਉਨ੍ਹਾਂ ਨੂੰ ਚੰਗੀ ਪਛਾਣ ਮਿਲੀ। ਉਨ੍ਹਾਂ ਨੇ ਫਿਲਮ 'ਬੀ.ਏ.ਪਾਸ' ਅਤੇ 'ਕ੍ਰੇਜ਼ੀ ਕੁੱਕੜ ਫੈਮਿਲੀ' 'ਚ ਵੀ ਕੰਮ ਕੀਤਾ ਹੈ।
ਜ਼ਿਕਰਯੋਗ ਹੈ ਕਿ, ਫਿਲਮ 'ਬੀ.ਏ. ਪਾਸ' 'ਚ ਸ਼ਿਲਪਾ ਦਾ ਇਕ ਵੱਖਰਾ ਹੀ ਅੰਦਾਜ਼ ਦੇਖਣ ਨੂੰ ਮਿਲਿਆ। ਉਨ੍ਹਾਂ ਨੇ ਫਿਲਮ 'ਚ ਆਪਣੇ ਸਹਿ-ਕਲਾਕਾਰ ਨਾਲ ਬੋਲਡ ਦ੍ਰਿਸ਼ ਦੇ ਕੇ ਦਰਸ਼ਕਾਂ ਨੂੰ ਹੈਰਾਨ ਕਰ ਦਿੱਤਾ। ਸ਼ਿਲਪਾ ਕਈ ਮੈਗਜ਼ੀਨਾਂ ਲਈ ਹੌਟ ਫੋਟੋਸ਼ੂਟ ਕਰਵਾ ਚੁੱਕੀ ਹੈ।