FacebookTwitterg+Mail

ਸ਼ਿਪਰਾ ਗੋਇਲ ਨੇ ਕੈਨਡਾ 'ਚ ਸੁਣੇ ਅਮਰਿੰਦਰ ਤੇ ਪ੍ਰਭ ਗਿੱਲ ਤੋਂ ਗੀਤ

shipra goyal with amrinder gill   prabh gill
14 May, 2019 05:17:17 PM

ਜਲੰਧਰ (ਬਿਊਰੋ) - ਪਾਲੀਵੁੱਡ ਤੇ ਬਾਲੀਵੁੱਡ ਗਾਇਕਾ ਸ਼ਿਪਰਾ ਗੋਇਲ ਆਪਣੀ ਸੁਰੀਲੀ ਗਾਇਕੀ ਕਰਕੇ ਜਾਣੀ ਜਾਂਦੀ ਹੈ। ਕਈ ਪੰੰਜਾਬੀ ਤੇ ਹਿੰਦੀ ਫਿਲਮਾਂ ਲਈ ਪਲੈਬੇਕ ਗਾ ਚੁੱਕੀ ਸ਼ਿਪਰਾ ਗੋਇਲ ਇਨ੍ਹੀਂ ਦਿਨੀਂ ਕੈਨੇਡਾ ਸ਼ੋਅਜ਼ 'ਚ ਮਸ਼ਰੂਫ ਹੈ। ਸ਼ਿਪਰਾ ਗੋਇਲ ਆਪਣੇ ਇਸ ਟੂਰ ਦੌਰਾਨ ਕੈਨਡਾ 'ਚ ਪੰਜਾਬੀ ਗਾਇਕਾਂ ਨੂੰ ਮਿਲ ਰਹੀ ਹੈ। ਇਸ ਮੁਲਾਕਾਤ 'ਚ ਸ਼ਿਪਰਾ ਕੋਈ ਮਸਤੀ ਨਹੀਂ ਸਗੋਂ ਆਪਣੇ ਵਰਗੇ ਸੁਰੀਲੇ ਗਾਇਕਾਂ ਕੋਲੋ ਗੀਤ ਸੁਣ ਰਹੀ ਹੈ।

ਹਾਲ ਹੀ 'ਚ ਸ਼ਿਪਰਾ ਨੇ ਇਹ ਵੀਡੀਓਜ਼ ਸੋਸ਼ਲ ਮੀਡੀਆ 'ਤੇ ਸ਼ੇਅਰ ਕੀਤੇ ਹਨ। ਜਿਸ ਵਿਚ ਉਹ ਅਮਰਿੰਦਰ ਗਿੱਲ ਤੇ ਪ੍ਰਭ ਗਿੱਲ ਤੋਂ ਗੀਤ ਸੁਣ ਰਹੀ ਹੈ। ਅਮਰਿੰਦਰ ਗਿੱਲ ਤੋਂ ਸ਼ਿਪਰਾ ਨੇ ਆਪਣਾ ਪਸੰਦੀਦਾ ਗੀਤ 'ਦਿਲਦਾਰੀਆ' ਸੁਣਿਆ। 

 
 
 
 
 
 
 
 
 
 
 
 
 
 

My filter worked for our sleepy faces 🤣 @prabhgillmusic ... but your voice needs no filter 👌🏻 #RabbKhairKare

A post shared by Shipra Goyal (@theshipragoyal) on May 12, 2019 at 5:21am PDT

ਦੱਸ ਦਈਏ ਕਿ ਸ਼ਿਪਰਾ ਅਮਰਿੰਦਰ ਗਿੱਲ ਨਾਲ ਫਿਲਮ 'ਗੋਰਿਆ ਨੂੰ ਦਫਾ ਕਰੋ' ਦਾ ਟਾਈਟਲ ਗੀਤ ਵੀ ਗਾ ਚੁੱਕੀ ਹੈ ਤੇ ਪ੍ਰਭ ਗਿੱਲ ਨਾਲ ਵੀ ਫਿਲਮ 'ਦਾਣਾ ਪਾਣੀ' 'ਚ 'ਰੱਬ ਖੇਰ ਕਰੇ' 'ਚ ਸਾਥ ਦੇ ਚੁੱਕੀ ਹੈ। ਸ਼ਿਪਰਾ ਗੋਇਲ ਕਈ ਸਿੰਗਲ ਟਰੈਕਸ ਨਾਲ ਵੀ ਪੰਜਾਬੀ ਫਿਲਮ ਇੰਡਸਟਰੀ 'ਚ ਸਰੋਤਿਆ ਦੇ ਰੂ-ਬ-ਰੂ ਹੋ ਚੁੱਕੀ ਹੈ।


Tags: Shipra GoyalAmrinder GillPrabh GillCanada TourPunjabi SongDildariyanRabb Khair KarePunjabi Singers

Edited By

Lakhan

Lakhan is News Editor at Jagbani.