FacebookTwitterg+Mail

ਕੋਰੀਓਗਰਾਫਰ ਫਰਾਹ ਖਾਨ ਦਾ ਪਤੀ ਸ਼ਾਹਰੁਖ ਤੋਂ ਖਾ ਚੁੱਕਾ ਹੈ ਜ਼ੋਰਦਾਰ ਥੱਪੜ, ਇਹ ਸੀ ਪੂਰਾ ਮਾਮਲਾ

shirish kunder  s birthday
24 May, 2018 12:46:02 PM

ਮੁੰਬਈ (ਬਿਊਰੋ)— ਫਿਲਮਕਾਰ ਸ਼ਿਰੀਸ਼ ਕੁੰਦਰ ਦਾ ਜਨਮ 24 ਮਈ 1973 ਨੂੰ ਕਰਨਾਟਕ ਦੇ ਮੈਂਗਲੌਰ 'ਚ ਹੋਇਆ ਸੀ। ਸ਼ਿਰੀਸ਼ ਫਿਲਮ ਰਾਈਟਰ, ਨਿਰਦੇਸ਼ਕ, ਐਡੀਟਰ ਅਤੇ ਕੰਪੋਜ਼ਰ ਹਨ। ਸ਼ਿਰੀਸ਼ ਨੇ ਸਾਲ 2004 'ਚ ਬਾਲੀਵੁੱਡ ਦੀ ਮਸ਼ਹੂਰ ਫਿਲਮ ਨਿਰਦੇਸ਼ਕ ਅਤੇ ਕੋਰੀਓਗਰਾਫਰ ਫਰਾਹ ਖਾਨ ਨਾਲ ਵਿਆਹ ਕੀਤਾ। ਫਿਲਮਾਂ 'ਚ ਆਉਣ ਤੋਂ ਪਹਿਲਾਂ ਉਹ 4 ਸਾਲ ਇਲੈਕਟ੍ਰੀਕਲ ਇੰਜੀਨੀਅਰ ਰਹੇ ਸਨ।

Punjabi Bollywood Tadka

ਸਾਲ 2004 'ਚ ਫਿਲਮ 'ਮੈਂ ਹੂੰ ਨਾ' ਦੀ ਸ਼ੂਟਿੰਗ ਦੌਰਾਨ ਪਹਿਲੀ ਵਾਰ ਸ਼ਿਰੀਸ਼ ਅਤੇ ਫਰਾਹ ਖਾਨ ਦੀ ਮੁਲਾਕਾਤ ਹੋਈ। ਇਸ ਤੋਂ ਬਾਅਦ 9 ਦਸੰਬਰ 2004 ਨੂੰ ਦੋਵੇਂ ਵਿਆਹ ਦੇ ਬੰਧਨ 'ਚ ਬੱਝ ਗਏ। ਫਰਾਹ ਉਮਰ 'ਚ ਸ਼ਿਰੀਸ਼ ਤੋਂ 8 ਸਾਲ ਵੱਡੀ ਹੈ। ਫਿਲਮਾਂ ਤੋਂ ਵੱਧ ਸ਼ਿਰੀਸ਼ ਦਾ ਨਾਂ ਵਿਵਾਦਾਂ ਨਾਲ ਵੀ ਜੁੜਿਆ ਰਹਿੰਦਾ ਹੈ।

Punjabi Bollywood Tadka

ਸ਼ਾਹਰੁਖ ਖਾਨ ਨੇ ਸ਼ਿਰੀਸ਼ ਨੂੰ ਸੰਜੇ ਦੱਤ ਦੀ ਪਾਰਟੀ ਦੌਰਾਨ ਥੱਪੜ ਮਾਰਿਆ ਸੀ। ਫਿਲਮ 'ਰਾ.ਵਨ' ਦੀ ਰਿਲੀਜ਼ ਦੇ ਸਮੇਂ ਸ਼ਿਰੀਸ਼ ਨੇ ਸ਼ਾਹਰੁਖ ਦੀ ਫਿਲਮ ਬਾਰੇ ਟਵਿਟਰ 'ਤੇ ਕੁਮੈਂਟ ਕਰਦੇ ਹੋਏ ਲਿਖਿਆ ਸੀ, 'ਸੁਣਿਆ ਹੈ ਸੌ ਕਰੋੜ ਦਾ ਪਟਾਕਾ ਫੁੱਸ ਨਿਕਲਿਆ।''

Punjabi Bollywood Tadka

ਇਸ ਤੋਂ ਬਾਅਦ ਇਹ ਸਿਲਸਿਲਾ ਇੱਥੇ ਹੀ ਨਹੀਂ ਰੁੱਕਿਆ ਅਤੇ ਸੰਜੇ ਦੱਤ ਦੀ ਪਾਰਟੀ 'ਚ ਜਿੱਥੇ ਦੋਵੇਂ ਮੌਜੂਦ ਸਨ, ਸ਼ਿਰੀਸ਼ ਗੱਲ-ਗੱਲ 'ਤੇ ਸ਼ਾਹਰੁਖ ਨੂੰ ਉਕਸਾ ਰਹੇ ਸਨ। ਇਕ ਸਮੇਂ ਬਾਅਦ ਜਦੋਂ ਪਾਣੀ ਸਿਰ ਤੋਂ ਉੱਪਰ ਲੰਘ ਗਿਆ ਤਾਂ ਸ਼ਾਹਰੁਖ ਨੇ ਉਨ੍ਹਾਂ ਨੇ ਥੱਪੜ ਮਾਰਿਆ ਅਤੇ ਦੋਹਾਂ ਵਿਚਕਾਰ ਹੱਥੋਂ-ਪਾਈ ਹੋ ਗਈ।

Punjabi Bollywood Tadka

ਇਸ ਤੋਂ ਬਾਅਦ ਉੱਥੇ ਮੌਜੂਦ ਬਾਕੀ ਲੋਕਾਂ ਨੇ ਦੋਹਾਂ ਨੂੰ ਛਡਵਾਇਆ ਪਰ ਬਾਅਦ 'ਚ ਫਰਾਹ ਖਾਨ ਕਾਰਨ ਦੋਹਾਂ ਵਿਚਕਾਰ ਸੁਲਹ ਵੀ ਹੋ ਗਈ। ਸ਼ਿਰੀਸ਼ ਨੇ ਜਾਨ-ਏ-ਮਨ ਅਤੇ 'ਜੋਕਰ' ਵਰਗੀ ਫਿਲਮ ਦਾ ਨਿਰਦੇਸ਼ਨ ਕੀਤਾ ਹੈ।

Punjabi Bollywood Tadka

ਇਸ ਤੋਂ ਇਲਾਵਾ ਉਹ ਫਿਲਮ 'ਤੀਸ ਮਾਰ ਖਾਂ' ਦੇ ਲੇਖਕ ਅਤੇ ਨਿਰਮਾਤਾ ਵੀ ਹਨ। ਸ਼ਿਰੀਸ਼ ਫਿਲਮ ਐਡੀਟਰ ਵੀ ਹਨ। ਉਹ 'ਚੈਂਪੀਅਨ', 'ਆਂਖੇ', 'ਵਕਤ', 'ਓਮ ਸ਼ਾਂਤੀ ਓਮ' ਅਤੇ 'ਤੀਸ ਮਾਰ ਖਾਂ' ਵਰਗੀਆਂ ਫਿਲਮਾਂ 'ਚ ਐਡੀਟਰ ਦੀ ਭੂਮਿਕਾ ਨਿਭਾਅ ਚੁੱਕੇ ਹਨ।

Punjabi Bollywood Tadka 


Tags: Shirish KunderBirthdayIndian FilmmakerFarah KhanMain Hoon NaShah Rukh Khan

Edited By

Chanda Verma

Chanda Verma is News Editor at Jagbani.