FacebookTwitterg+Mail

69 ਸਾਲ ਦੇ ਹੋਏ CID ਸ਼ੋਅ ਦੇ ACP ਪ੍ਰਦੂਮਨ

shivaji satam birthday
21 April, 2019 02:20:50 PM

ਮੁੰਬਈ (ਬਿਊਰੋ)- ਬਾਕਾਮਲ ਅਦਾਕਾਰੀ, ਲਾਜਵਾਬ ਡਾਇਲਾਗਸ ਡਿਲਵਰੀ ਤੇ ਇਕ ਵਧੀਆ ਮੁਕਾਮ ਹਾਸਲ ਕਰ ਚੁੱਕੇ ਹਨ ਸੋਨੀ ਦੇ ਚਰਚਿਤ ਸ਼ੋਅ CID ਦੇ ACP ਪ੍ਰਦੂਮਨ ਊਰਫ ਸ਼ਿਵਾਜੀ ਸਾਟਮ ਅੱਜ ਆਪਣਾ 69ਵਾਂ ਜਨਮਦਿਨ ਮਨਾ ਰਹੇ ਹਨ।ਉਨਾਂ੍ਹ ਨੇ ਕਈ ਟੀ.ਵੀ. ਸ਼ੋਅ, ਕਈ ਹਿੰਦੀ ਤੇ ਮਰਾਠੀ ਫਿਲਮਾਂ ਵਿਚ ਕੰਮ ਕੀਤਾ।
Punjabi Bollywood Tadka
ਸ਼ਿਵਾਜੀ ਸਾਟਮ ਨੇ ਜਿੱਥੇ ਬਾਲੀਵੁੱਡ ਦੀਆਂ ਫਿਲਮਾਂ ਵਿਚ ਆਪਣਾ ਨਾਂ ਸਥਾਪਿਤ ਕੀਤਾ ਉੱਥੇ ਹੀ aਨ੍ਹਾਂ ਨੇ ਸੋਨੀ ਦੇ ਸ਼ੋਅ 'CID' ਰਾਹੀਂ ਵੀ ਕਾਫੀ ਪ੍ਰਸਿੱਧੀ ਹਾਸਲ ਕੀਤੀ।ਅੱਜ ਆਪਣੇ ਹਰੇਕ ਕਿਰਦਾਰ ਕਰਕੇ ਜਾਣੇ ਜਾਂਦੇ ਸ਼ਿਵਾਜੀ ਦਾ ਜਨਮਦਿਨ ਹੈ ਆਓ ਮਾਰਦੇ ਹਾਂ ਇਕ ਝਾਤ ਉਨ੍ਹਾਂ ਦੇ ਐਕਟਿੰਗ ਕਰੀਅਰ ਬਾਰੇ ।
Punjabi Bollywood Tadka
ਸ਼ਿਵਾਜੀ ਸਾਟਮ ਨੇ ਆਪਣੇ ਐਕਟਿੰਗ ਕਰੀਅਰ ਦੀ ਸ਼ੁਰੂਆਤ ਸਾਲ 1980 ਵਿਚ ਹਿੰਦੀ ਸੀਰੀਅਲ 'ਰਿਸ਼ਤੇ-ਨਾਤੇ' ਤੋਂ ਕੀਤੀ ਸੀ ਇਸ ਸੀਰੀਅਲ ਤੋਂ ਬਾਅਦ ਉਨ੍ਹਾਂ ਨੇ ਬਾਲੀਵੁੱਡ ਦੀ ਫਿਲਮਾਂ ਵੱਲ ਰੁੱਖ ਕੀਤਾ ਤੇ ਭਾਰਤੀ ਸਿਨੇਮਾ ਦੀਆਂ ਕਈ ਹਿੱਟ ਫਿਲਮਾਂ 'ਗੁਲਾਮ-ਏ-ਮੁਸਤਫਾ', 'ਯੁੱਗ ਪੁਰਸ਼', 'ਚਾਈਨਾ ਗੇਟ', 'ਵਜੂਦ', 'ਹੂ ਤੂੰ ਤੂੰ', 'ਦਾਗ ਦਿ ਫਾਈਰ', 'ਸੁਰਯਵੰਸ਼ਮ', 'ਪੁਕਾਰ', 'ਬਾਗੀ', 'ਜਿਸ ਦੇਸ਼ ਮੈਂ ਗੰਗਾ ਰਹਿਤਾ ਹੈ', ਤੇ 'ਨਾਇਕ' ਸਮੇਤ ਕਈ ਹਿੰਦੀ ਤੇ ਮਰਾਠੀ ਫਿਲਮਾਂ ਵਿਚ ਦਮਦਾਰ ਅਦਾਕਾਰੀ ਕੀਤੀ ।
Punjabi Bollywood Tadka
ਫਿਲਮਾਂ ਦੇ ਨਾਲ-ਨਾਲ ਸ਼ਿਵਾਜੀ ਨੇ ਸੋਨੀ ਚੈੱਨਲ ਦੇ ਸ਼ੋਅ 'CID' ਰਾਹੀਂ ਵੀ ਖੂਬ ਪ੍ਰਸਿੱਧੀ ਹਾਸਲ ਕੀਤੀ ਉਨ੍ਹਾਂ ਵੱਲੋਂ ਨਿਭਾਈਆ ACP ਪ੍ਰਦੂਮਨ ਦਾ ਕਿਰਦਾਰ ਕਾਫੀ ਹਿੱਟ ਹੋ ਗਿਆ ਇਸ ਸ਼ੋਅ ਜਿੱਥੇ ਉਨ੍ਹਾਂ ਦੀ ਪਛਾਣ ਗੂੜੀ ਕੀਤੀ ਉੱਥੇ ਹੀ ਹਰ ਵਰਗ ਦੇ ਦਰਸ਼ਕਾਂ ਵੱਲੋਂ aਨ੍ਹਾਂ ਦੇ ਇਸ ਕਿਰਦਾਰ ਨੂੰ ਕਾਫੀ ਪਸੰਦ ਕੀਤਾ ਗਿਆ।ਸ਼ਿਵਾਜੀ ਸਾਟਮ ਨੇ ਆਪਣੇ ਹਰੇਕ ਕਿਰਦਾਰ ਰਾਹੀ ਦਰਸ਼ਕਾਂ ਵਿਚ ਆਪਣੀ ਖਾਸ ਪਛਾਣ ਬਣਾਈ ।
 


Tags: Shivaji SatamBollywoodMarathi Birthday SpecialCID ACP Pradyuman

Edited By

Lakhan

Lakhan is News Editor at Jagbani.