FacebookTwitterg+Mail

ਬੀਕਾਨੇਰ ਦੇ 'ਲਾਲਗੜ੍ਹ ਪੈਲੇਸ' 'ਚ ਹੋਵੇਗਾ 'ਕਾਇਰਾ' ਦਾ ਸ਼ਾਹੀ ਵਿਆਹ

shivangi joshi
12 March, 2017 09:39:44 AM

ਜਲੰਧਰ— ਸਟਾਰ ਪਲੱਸ ਦੇ ਸ਼ੋਅ 'ਯੇ ਰਿਸ਼ਤਾ ਕਿਆ ਕਹਿਲਾਤਾ ਹੈ' 'ਚ ਨਾਇਰਾ ਅਤੇ ਕਾਰਤਿਕ ਵਿਚਾਲੇ ਛੇਤੀ ਹੀ ਵਿਆਹ ਦਾ ਨਵਾਂ ਰਿਸ਼ਤਾ ਜੁੜਨ ਵਾਲਾ ਹੈ, ਜਿਸ ਦੀਆਂ ਤਿਆਰੀਆਂ ਬੀਕਾਨੇਰ ਦੇ ਲਾਲਗੜ੍ਹ ਪੈਲੇਸ 'ਚ ਕੀਤੀਆਂ ਜਾ ਰਹੀਆਂ ਹਨ। ਇਸ ਰਾਇਲ ਵਿਆਹ ਦੀਆਂ ਤਿਆਰੀਆਂ 'ਚ ਪੂਰੀ ਟੀਮ ਦਿਨ-ਰਾਤ ਮਿਹਨਤ ਕਰ ਰਹੀ ਹੈ। ਦਰਸ਼ਕਾਂ ਨੂੰ ਪੂਰੇ ਮਾਰਚ ਮਹੀਨੇ ਦੌਰਾਨ ਸ਼ਾਹੀ ਅੰਦਾਜ਼ ਦੇ ਇਸ ਅਨੋਖੇ 'ਕਾਇਰਾ' ਦੇ ਵਿਆਹ 'ਚ ਕਈ ਮਜ਼ੇਦਾਰ ਟਵਿਸਟ ਵੀ ਦੇਖਣ ਨੂੰ ਮਿਲਣਗੇ, ਜਦੋਂ ਕਿ ਬੀਕਾਨੇਰ ਦੇ ਲੋਕ ਇਸ 'ਕਾਇਰਾ' ਦੇ ਵਿਆਹ ਦੇ ਗਵਾਹ ਹੋਣਗੇ। ਹਾਥੀ, ਘੋੜੇ ਅਤੇ ਊਠ 'ਤੇ ਸਵਾਰ ਹੋ ਕੇ 'ਕਾਰਤਿਕ' ਮਤਲਬ ਮੋਹਸੀਨ ਖਾਨ 'ਨਾਇਰਾ' ਸ਼ਿਵਾਂਗੀ ਜੋਸ਼ੀ ਨੂੰ ਵਿਆਹੁਣ ਜਾਣਗੇ। 'ਲਾਲਗੜ੍ਹ ਪੈਲੇਸ' ਦੇ ਵਿਹੜੇ 'ਚ ਪਰਿਵਾਰ ਦੇ ਹੋਰ ਲੋਕ ਵਿਆਹ ਦੀਆਂ ਵੱਖ-ਵੱਖ ਰਵਾਇਤਾਂ ਨੂੰ ਨਿਭਾਉਂਦੇ ਹੋਏ ਹਰ ਪਲ ਨੂੰ ਯਾਦਗਾਰ ਬਣਾਉਣ ਦੀ ਕੋਸ਼ਿਸ਼ 'ਚ ਹਨ। ਸੈੱਟ 'ਤੇ ਗੋਲਡਨ ਸ਼ੇਰਵਾਨੀ 'ਚ ਸਜੇ ਕਾਰਤਿਕ ਦੀਆਂ ਨਜ਼ਰਾਂ ਜਿਥੇ ਨਾਇਰਾ ਦੀ ਇਕ ਝਲਕ ਪਾਉਣ ਲਈ ਤਰਸਣਗੀਆਂ, ਉਥੇ ਹੀ ਨਾਇਰਾ ਵਿਆਹ ਦੀਆਂ ਰਸਮਾਂ ਵਿਚਾਲੇ ਕਾਰਤਿਕ ਅਤੇ ਉਸ ਦੇ ਪਰਿਵਾਰ ਵਿਚਾਲੇ ਤਾਲਮੇਲ ਬਣਾਉਂਦੀ ਨਜ਼ਰ ਆਵੇਗੀ।

ਮੋਹਸੀਨ ਖਾਨ (ਕਾਰਤਿਕ) ਮੁਤਾਬਕ ਨਾਇਰਾ ਨਾਲ ਉਸ ਦੀ ਮੁਲਾਕਾਤ ਰਿਸ਼ੀਕੇਸ਼ 'ਚ ਝਗੜੇ ਨਾਲ ਹੋਈ ਸੀ। ਉਸ ਦੇ ਪਿਆਰ ਦਾ ਇਜ਼ਹਾਰ ਪਹਾੜਾਂ ਵਿਚਾਲੇ ਲੜਦੇ-ਝਗੜਦੇ ਹੋਇਆ। ਸੋਨਫਾਲ ਵਿਚਾਲੇ ਦੋਵਾਂ ਦੀਆਂ ਨਜ਼ਰਾਂ ਚਾਰ ਹੋਈਆਂ ਅਤੇ ਹੁਣ ਉਨ੍ਹਾਂ ਦਾ ਗ੍ਰੈਂਡ ਵਿਆਹ ਵੱਖਰੇ ਸ਼ਾਹੀ ਅੰਦਾਜ਼ 'ਚ ਰੇਗਿਸਤਾਨ 'ਚ ਹੋਵੇਗਾ। ਲਾੜੀ ਦੇ ਲਾਲ ਜੋੜੇ 'ਚ ਸਜੀ ਸ਼ਿਵਾਂਗੀ ਜੋਸ਼ੀ ਨੇ ਕਿਹਾ ਕਿ ਸਾਂਝੇ ਪਰਿਵਾਰ ਦੇ ਪਿਆਰ ਅਤੇ ਰਿਸ਼ਤਿਆਂ ਦੇ ਮਹੱਤਵ ਨੂੰ ਨਾਇਰਾ ਦਾ ਕਿਰਦਾਰ ਨਿਭਾਉਂਦੇ ਹੋਏ ਨੇੜਿਓਂ ਮਹਿਸੂਸ ਕਰਨ ਦਾ ਮੌਕਾ ਮਿਲਿਆ। ਮਹਿੰਦੀ ਦੇ ਸ਼ੂਟ ਦੌਰਾਨ ਮਾਂ ਨੇ ਖੁਦ ਮਹਿੰਦੀ ਲਾਈ, ਜਿਸ ਨਾਲ ਉਹ ਬਹੁਤ ਭਾਵੁਕ ਹੋ ਗਈ। ਗੋਇਲ ਪਰਿਵਾਰ 'ਚ ਦਾਦੀ ਜਿਨ੍ਹਾਂ ਰਵਾਇਤਾਂ ਨੂੰ ਨਿਭਾਉਣ ਲਈ ਚੌਕੰਨੀ ਹੈ, ਉਥੇ ਹੀ ਉਹ ਖੂਬ ਹੈਲਥ ਕਾਂਸ਼ੀਅਸ ਵੀ ਹੈ।


Tags: Shivangi JoshiMohsin KhanYeh Rishta Kya Kehlata HaiNaira Kartikਯੇ ਰਿਸ਼ਤਾ ਕਿਆ ਕਹਿਲਾਤਾ ਹੈਨਾਇਰਾ ਕਾਰਤਿਕਬੀਕਾਨੇਰਲਾਲਗੜ੍ਹ ਪੈਲੇਸ