FacebookTwitterg+Mail

Pics : ਪਾਰਟੀ 'ਚ ਟੀ. ਵੀ. ਦੀ ਸੰਸਕਾਰੀ ਨੂੰਹ 'ਨਾਇਰਾ' ਨੇ ਮਿਨੀ ਸਕਰਟ 'ਚ ਪ੍ਰੇਮੀ ਨਾਲ ਲਾਏ ਖੂਬ ਠੁਮਕੇ

shivangi joshi
27 October, 2017 07:15:39 PM

ਮੁੰਬਈ (ਬਿਊਰੋ)— ਟੀ. ਵੀ. ਦੇ ਮਸ਼ਹੂਰ ਸ਼ੋਅ 'ਯੇ ਰਿਸ਼ਤਾ ਕਿਆ ਕਹਿਲਾਤਾ ਹੈ' ਦੀ ਸੰਸਕਾਰੀ ਨੂੰਹ 'ਨਾਇਰਾ' ਯਾਨੀ ਸ਼ਿਵਾਂਗੀ ਜੋਸ਼ੀ ਅਤੇ ਉਨ੍ਹਾਂ ਦੇ ਪ੍ਰੇਮੀ ਮੋਹਸਿਨ ਖਾਨ ਦਾ ਵੱਖਰਾ ਰੂਪ ਸਾਹਮਣੇ ਆਇਆ ਹੈ। ਦਰਸਅਲ ਮੌਕਾ ਮੋਹਸਿਨ ਦੀ ਬਰਥਡੇ ਪਾਰਟੀ ਦਾ ਸੀ ਜਿੱਥੇ ਉਹ ਸ਼ਿਵਾਂਗੀ ਨਾਲ ਖੂਬ ਮਸਤੀ ਕਰਦੇ ਨਜ਼ਰ ਆਏ। ਇਸ ਦੌਰਾਨ ਸ਼ਿਵਾਂਗੀ ਮਿਨੀ ਸਕਰਟ 'ਚ ਹੁਸਨ ਦੇ ਜਲਵੇ ਬਿਖੇਰਦੀ ਦਿਖਾਈ ਦੇ ਰਹੀ ਸੀ। ਇਸ ਪਾਰਟੀ 'ਚ ਸਭ ਦੀਆਂ ਨਜ਼ਰਾਂ ਸਿਰਫ ਸ਼ਿਵਾਂਗੀ ਅਤੇ ਮੋਹਸਿਨ 'ਤੇ ਟਿੱਕੀਆਂ ਸਨ। ਇਸ ਪਾਰਟੀ ਦੀਆਂ ਤਸਵੀਰਾਂ ਸੋਸ਼ਲ ਮੀਡੀਆ 'ਤੇ ਖੂਬ ਵਾਇਰਲ ਹੋ ਰਹੀਆਂ ਹਨ।

Punjabi Bollywood Tadka
ਪਾਰਟੀ ਦੌਰਾਨ ਸ਼ਿਵਾਂਗੀ ਅਤੇ ਮੋਹਸਿਨ ਜਿਵੇਂ ਹੀ ਡਾਂਸ ਫਲੋਰ 'ਤੇ ਪਹੁੰਚੇ ਤਾਂ ਸਭ ਦੇਖਦੇ ਹੀ ਰਹਿ ਗਏ। ਇਸ ਦੌਰਾਨ ਸ਼ਿਵਾਂਗੀ ਨੇ ਸਫੈਦ ਰੰਗ ਦੀ ਟੌਪ ਅਤੇ ਕਾਲੇ ਰੰਗ ਦੀ ਲੈਦਰ ਮਿਨੀ ਸਕਰਟ ਪਹਿਣੀ ਸੀ ਜਿਸ 'ਚ ਉਹ ਬੇਹੱਦ ਹੌਟ ਨਜ਼ਰ ਆ ਰਹੀ ਸੀ। ਉੱਥੇ ਹੀ ਪ੍ਰੇਮੀ ਮੋਹਸਿਨ ਕਾਫੀ ਜ਼ਬਰਦਸਤ ਲੁੱਕ 'ਚ ਦਿਖਾਈ ਦੇ ਰਹੇ ਸੀ।

Punjabi Bollywood Tadka
ਦੱਸਣਯੋਗ ਹੈ ਕਿ 'ਯੇ ਰਿਸ਼ਤਾ ਕਿਆ ਕਹਿਲਾਤਾ ਹੈ' 'ਚ ਸ਼ਿਵਾਂਗੀ ਅਤੇ ਮੋਹਸਿਨ ਪਤੀ-ਪਤਨੀ ਦੀ ਭੂਮਿਕਾ 'ਚ ਨਜ਼ਰ ਆ ਰਹੇ ਹਨ। ਇਹ ਅਸਲ ਜ਼ਿੰਦਗੀ 'ਚ ਗਰਲਫਰੈਂਡ ਅਤੇ ਬੁਆਏਫਰੈਂਡ ਹਨ। ਸ਼ਿਵਾਂਗੀ ਨੇ ਆਪਣੇ ਬੁਆਏਫਰੈਂਡ ਦੀ ਇੰਸਟਾਗ੍ਰਾਮ 'ਤੇ ਤਸਵੀਰ ਸ਼ੇਅਰ ਕਰਦੇ ਹੋਏ ਜਨਮਦਿਨ ਦੀ ਵਧਾਈ ਦਿੱਤੀ। ਇਸ ਪਾਰਟੀ 'ਚ ਸ਼ਿਵਾਂਗੀ ਮੋਹਸਿਨ ਤੋਂ ਇਲਾਵਾ ਨਿਰਮਾਤਾ ਰਜਨੀ ਸ਼ਾਹ, ਨਿਕਿਤਾ ਦੱਤਾ, ਸਚਿਨ ਤਿਆਗੀ, ਮੋਹਨਾ ਕੁਮਾਰੀ ਸਿੰਘ, ਪਾਰੂਲ ਚੌਹਾਨ, ਰਿਸ਼ੀ ਦੇਵ ਵਰਗੇ ਟੀ ਵੀ ਸਟਾਰਜ਼ ਨਜ਼ਰ ਆਏ।

Punjabi Bollywood Tadka

ਮੋਹਸਿਨ ਖਾਨ, ਨਿਕਿਤਾ ਦੱਤਾ

Punjabi Bollywood Tadka

ਮੋਹਸਿਨ ਖਾਨ, ਰਕਸ਼ਨੰਦਾ ਖਾਨ ਪਤੀ ਸਚਿਨ ਤਿਆਗੀ

Punjabi Bollywood Tadka

ਮੋਹਸਿਨ ਖਾਨ, ਰਾਜਨ ਸ਼ਾਹੀ, ਸ਼ਿਵਾਂਗੀ ਜੋਸ਼ੀ

Punjabi Bollywood Tadka

ਯੇ ਰਿਸ਼ਤਾ ਕਿਆ ਕਹਿਲਾਤਾ' ਦੀ ਪੂਰੀ ਸਟਾਰਕਾਸਟ

Punjabi Bollywood Tadka


Tags: Mohsin Khan Shivangi Joshi Party Yeh Rishta Kya Kehlata Hai TV celebrity Mini Skirt