FacebookTwitterg+Mail

ਪੌਪ ਸਿੰਗਰ ਸ਼ਿਵਾਨੀ ਭਾਟੀਆ ਦੀ ਸੜਕ ਹਾਦਸੇ 'ਚ ਮੌਤ

shivani bhatia
30 January, 2019 12:10:54 PM

ਮਥੁਰਾ(ਬਿਊਰੋ)— ਯਮੁਨਾ ਐਕਸਪ੍ਰਰੈੱਸ 'ਤੇ ਸੋਮਵਾਰ ਰਾਤ ਹੋਏ ਸੜਕ ਹਾਦਸੇ ਦੌਰਾਨ ਮਸ਼ਹੂਰ ਗਾਇਕਾ ਸ਼ਿਵਾਨੀ ਭਾਟੀਆ ਦੀ ਮੌਤ ਹੋ ਗਈ ਹੈ। ਜਦਕਿ ਉਨ੍ਹਾਂ ਦੇ ਪਤੀ ਨਿਖਿਲ ਭਾਟੀਆ ਇਸ ਹਾਦਸੇ ਦੌਰਾਨ ਗੰਭੀਰ ਜ਼ਖਮੀ ਹੋ ਗਏ, ਉਨ੍ਹਾਂ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ। ਇਸ ਦੀ ਜਾਣਕਾਰੀ ਪੁਲਸ ਨੇ ਮੰਗਲਵਾਰ ਨੂੰ ਦਿੱਤੀ ਹੈ।
Punjabi Bollywood Tadka
ਪੁਲਸ ਅਧਿਕਾਰੀ ਨੇ ਦੱਸਿਆ ਕਿ ਸ਼ਿਵਾਨੀ ਆਪਣੇ ਪਤੀ ਨਾਲ ਸੋਮਵਾਰ ਨੂੰ ਆਗਰਾ 'ਚ ਹੋਏ ਸਮਾਗਮ 'ਚ ਸ਼ਿਰਕਤ ਕਰਨ ਲਈ ਕਾਰ 'ਚ ਜਾ ਰਹੀ ਸੀ। ਜਦੋਂ ਸੁਰੀਰ ਕੋਤਵਾਲੀ ਖੇਤਰ ਦੇ ਨੇੜੇ ਉਨ੍ਹਾਂ ਨਾਲ ਹਾਦਸਾ ਹੋ ਗਿਆ। ਉਨ੍ਹਾਂ ਦੀ ਕਾਰ ਕਿਸੇ ਦੂਜੇ ਗੱਡੀ ਨਾਲ ਟੱਕਰ ਹਣ ਕਾਰਨ ਇਹ ਭਿਆਨਕ ਹਾਦਸਾ ਵਾਪਰ ਗਿਆ।
Punjabi Bollywood Tadka
ਹਾਦਸੇ ਸਮੇਂ ਗੱਡੀ ਸ਼ਿਵਾਨੀ ਦਾ ਪਤੀ ਚਲਾ ਰਿਹਾ ਸੀ। ਮਾਂਟ ਟੋਲ ਚੌਕੀ ਦੇ ਇੰਚਾਰਜ਼ ਨੇ ਦੱਸਿਆ ਕਿ ਕਾਰ ਦੀ ਸਪੀਡ ਕਾਫੀ ਤੇਜ਼ ਸੀ ਜਿਸ ਕਾਰਨ ਹਾਦਸੇ ਤੋਂ ਬਾਅਦ ਕਾਰ 'ਤੇ ਕੰਟਰੋਲ ਨਾਲ ਹੋਣ ਕਾਰਨ ਕਾਰ ਉਲਟ ਗਈ। ਦੋਵਾਂ ਨੂੰ ਨਿਅਤੀ ਹਸਪਤਾਲ 'ਚ ਭਰਤੀ ਕੀਤਾ ਗਿਆ, ਜਿੱਥੇ ਸ਼ਿਵਾਨੀ ਨੂੰ ਮ੍ਰਿਤਕ ਐਲਾਨ ਕਰਨ ਤੋਂ ਬਾਅਦ ਪਰਿਵਾਰ ਨੇ ਉਸ ਦਾ ਪੋਸਟਮਾਰਟਮ ਕਰਨ ਤੋਂ ਇਨਕਾਰ ਕਰ ਦਿੱਤਾ ਅਤੇ ਲਾਸ਼ ਨੂੰ ਆਪਣੇ ਨਾਲ ਲੈ ਗਏ। ਜਦਕਿ ਨਿਖਿਲ ਨੂੰ ਇਲਾਜ ਲਈ ਦਿੱਲੀ ਲਿਜਾਇਆ ਗਿਆ ਹੈ।
Punjabi Bollywood Tadka
ਸ਼ਿਵਾਨੀ ਦਿੱਲੀ ਐਨ. ਸੀ. ਆਰ. ਅਤੇ ਨੇੜਲੇ ਇਲਾਕਿਆਂ 'ਚ ਪੌਪ ਸਿੰਗਰ ਦੇ ਤੌਰ 'ਤੇ ਪਛਾਣ ਬਣਾ ਚੁੱਕੀ ਸੀ।


Tags: Shivani BhatiaCar AccidentYamuna Expressway Nikhil Bhatia Niyati hospital Mathura

About The Author

manju bala

manju bala is content editor at Punjab Kesari