ਮੁੰਬਈ(ਬਿਊਰੋ)— 'ਬਿੱਗ ਬੌਸ 11' ਚੋਂ ਦੂਜੇ ਹਫਤੇ ਘਰੋਂ ਬਾਹਰ ਹੋਈ ਸ਼ਿਵਾਨੀ ਦੁਰਗਾ ਨੇ ਘਰੋਂ ਬਾਹਰ ਆਉਣ ਤੋਂ ਬਾਅਦ ਇਕ ਇੰਟਰਵਿਊ ਦੌਰਾਨ ਕਿਹਾ ਕਿ ਬਿੱਗ ਬੌਸ 'ਚ ਜਾਣ ਦਾ ਉਨ੍ਹਾਂ ਦਾ ਮਕਸਦ ਹੁਣ ਤੱਕ ਪੂਰਾ ਨਹੀਂ ਹੋਇਆ ਹੈ। ਜੇਕਰ ਉਨ੍ਹਾਂ ਨੂੰ ਮੌਕਾ ਮਿਲੇਗਾ ਤਾਂ ਉਹ ਵਾਈਲਡ ਕਾਰਡ ਐਂਟਰੀ ਰਾਹੀ ਵਾਪਸ ਸ਼ੋਅ 'ਚ ਜਾਣਾ ਚਾਵੇਗੀ। ਇਸ ਸਮੇਂ ਸ਼ੋਅ 'ਚ ਸਭ ਤੋਂ ਕਮਜ਼ੋਰ ਮੁਕਾਬਲੇਬਾਜ਼ ਨਾਲ ਗੱਲ ਕਰਦੇ ਹੋਏ ਸ਼ਿਵਾਨੀ ਨੇ ਕਿਹਾ ਕਿ ਸਪਨਾ ਚੌਧਰੀ ਸਭ ਤੋਂ ਕਮਜ਼ੋਰ ਮੁਕਾਬਲੇਬਾਜ਼ ਹੈ। ਜੇਕਰ ਅਜਿਹਾ ਹੀ ਰਿਹਾ ਤਾਂ ਸਪਨਾ ਅਗਲੇ ਹਫਤੇ ਘਰੋਂ ਬਾਹਰ ਹੋ ਸਕਦੀ ਹੈ। ਘਰ 'ਚ ਮੌਜੂਦ ਸਭ ਤੋਂ ਕਮਜ਼ੋਰ ਘਰਵਾਲਿਆਂ ਦੀ ਗੱਲ ਕਰਦੇ ਹੋਏ ਸ਼ਿਵਾਨੀ ਕਹਿੰਦੀ ਹੈ, 'ਜਿਓਤੀ, ਸਪਨਾ, ਲਵ ਤੇ ਪੁਨੀਸ਼ ਬੇਹੱਦ ਕਮਜ਼ੋਰ ਮੁਕਾਬਲੇਬਾਜ਼ ਲੱਗ ਰਹੇ ਹਨ। ਜਿਓਤੀ ਤੇ ਪੁਨੀਸ਼ ਸੁਸਤ ਹੈ। ਜਿਓਤੀ ਲੋਕਾਂ ਦੀ ਰਿਸਪੈਕਟ ਵੀ ਨਹੀਂ ਕਰਦੀ ਇਸ ਕਾਰਨ ਮੈਨੂੰ ਲੱਗਦਾ ਹੈ ਕਿ ਉਹ ਲੰਬੇ ਸਮੇਂ ਤੱਕ ਗੇਮ 'ਚ ਨਹੀਂ ਰਹਿ ਪਾਵੇਗੀ। ਸਪਨਾ ਵੀ ਜਲਦ ਹੀ ਘਰੋਂ ਬਾਹਰ ਹੋ ਸਕਦੀ ਹੈ, ਸਪਨਾ ਦੇ ਬਾਹਰ ਹੋਣ ਦੀ ਵਜ੍ਹਾ ਹੋਵੇਗੀ ਉਨ੍ਹਾਂ ਦਾ ਐਕਟਿਵ ਨਾ ਹੋਣਾ।
ਸਪਨਾ ਵੱਧ ਤੋਂ ਵੱਧ ਸਮਾਂ ਆਪਣੇ ਬਿਸਤਰ 'ਤੇ ਗੁਜ਼ਾਰਦੀ ਹੈ... ਕਿਉਂਕਿ ਉਨ੍ਹਾਂ ਨੂੰ ਸਰੀਰਕ ਤਰਲੀਫ ਹੈ। ਉਨ੍ਹਾਂ ਦੇ ਸਿਰ 'ਤੇ ਸੱਟ ਲੱੱਗੀ ਸੀ, ਇਸੇ ਕਾਰਨ ਇਹ ਸਾਰਾ ਦਿਨ ਬੈੱਡ ਰੈਸਟ 'ਤੇ ਰਹਿੰਦੀ ਹੈ ਤੇ ਵਧੇਰੇ ਨਾ ਦਿਖਣ ਕਾਰਨ ਸਪਨਾ ਜਲਦ ਹੀ ਘਰੋਂ ਬਾਹਰ ਹੋ ਸਕਦੀ ਹੈ। ਬਿੱਗ ਬੌਸ ਦੇ ਘਰ 'ਚ ਦੋ ਹਫਤੇ ਰਹਿਣ ਤੋਂ ਬਾਅਦ ਬਾਹਰ ਹੋਈ ਸ਼ਿਵਾਨੀ ਦੁਰਗਾ ਘਰ 'ਚ ਰਹਿਣ ਦਾ ਅਨੁਭਵ ਦੱਸਦੀ ਹੋਈ ਕਹਿੰਦੀ ਹੈ 'ਬਿੱਗ ਬੌਸ 11' ਦਾ ਸਫਰ ਮੇਰੇ ਲਈ ਛੋਟਾ ਜ਼ਰੂਰ ਸੀ ਪਰ ਬਹੁਤ ਚੰਗਾ ਰਿਹਾ। ਉਂਝ ਤਾਂ ਪਿਛਲੇ ਸੀਜ਼ਨ 'ਚ ਇਕ ਸਾਧੂ ਦੀ ਵਜ੍ਹਾ ਨਾਲ ਸਾਧੂਆਂ ਦੀ ਇਮੇਜ ਖਰਾਬ ਹੋ ਗਈ ਸੀ ਪਰ ਕਲਰਜ਼ ਚੈਨਲ ਵਲੋਂ ਇਕ ਵਾਰ ਫਿਰ ਮੇਰੇ ਵਰਗੇ ਸਾਧੂਆਂ ਨੂੰ ਮੌਕਾ ਮਿਲਿਆ।'' ਸਿਰਫ ਦੋ ਹਫਤੇ 'ਚ ਘਰੋਂ ਨਿਕਲਣ ਦੀ ਵਜ੍ਹਾ ਦੱਸਦੇ ਹੋਏ ਸ਼ਿਵਾਨੀ ਕਹਿੰਦੀ ਹੈ, ''ਮੇਰੇ ਘਰੋਂ ਨਿਕਲਣ ਦੇ ਕਈ ਵਜ੍ਹਾ ਹਨ, ਸ਼ੋਅ ਦੇ ਹਿਸਾਬ ਨਾਲ ਮੇਰੇ 'ਚ ਕਈ ਕਮੀਆਂ ਹਨ। ਸਭ ਤੋਂ ਪਹਿਲੀ ਗੱਲ, ਮੈਂ ਐਂਟਰਟੇਨਰ ਨਹੀਂ ਹਾਂ, ਐਂਟਰਟੇਨਮੈਂਟ ਇੰਡਸਟਰੀ ਤੋਂ ਨਹੀਂ ਹਾਂ, ਕੋਈ ਅਦਾਕਾਰਾ ਵੀ ਨਹੀਂ ਹਾਂ। ਮੈਂ ਸਾਧੂਆਂ ਦੇ ਸਮਾਜ ਤੋਂ ਹਾਂ, ਤਾਂ ਮੇਰੀ ਇਕ ਮਰਿਆਦਾ ਹੈ, ਮੈਨੂੰ ਜੋ ਵੀ ਕਰਨਾ ਹੈ, ਇਕ ਮਰਿਆਦਾ 'ਚ ਰਹਿ ਕੇ ਕਰਨਾ ਹੈ। ਮੈਨੂੰ ਫਾਲੋਅ ਕਰਨ ਵਾਲੇ ਲੋਕ ਵੀ ਬਹੁਤ ਘੱਟ ਹਨ। ਘਰ ਅੰਦਰ ਆਮ ਜਨਤਾ 'ਚ ਜਿਓਤੀ ਤੇ ਸਪਨਾ ਨੂੰ ਪਸੰਦ ਕਰਨ ਵਾਲਿਆਂ ਦੀ ਸੰਖਿਆ ਬਹੁਤ ਘੱਟ ਹੈ। ਜਿਓਤੀ ਨੂੰ ਪੂਰਾ ਬਿਹਾਰ ਫਾਲੋਅ ਕਰਦਾ ਹੈ।
ਦੂਜੀ ਅਹਿਮ ਗੱਲ ਇਹ ਵੀ ਹੈ ਕਿ ਸਾਧੂ ਸਮਾਜ ਮੇਰੇ ਵਿਰੁੱਧ ਹੈ, ਜੇਕਰ ਮੇਰਾ ਸਮਾਜ ਹੀ ਮੇਰੇ ਵਿਰੁੱਧ ਹੈ ਤਾਂ ਉੱਥੋਂ ਮੈਨੂੰ ਕਿਸੇ ਤਰ੍ਹਾਂ ਦੇ ਵੋਟ ਮਿਲਣ ਦੀ ਉਮੀਦ ਹੀ ਨਹੀਂ ਹੈ।'' ਜ਼ਿਕਰਯੋਗ ਹੈ ਕਿ ਸ਼ਿਵਾਨੀ ਦੇ ਹਿਸਾਬ ਨਾਲ ਘਰ 'ਚ ਮੌਜੂਦ ਮੈਂਬਰਾਂ 'ਚ ਸਭ ਤੋਂ ਮਜ਼ਬੂਤ ਦਾਅਵੇਦਾਰ ਦੇ ਰੂਪ 'ਚ ਹਿਤੇਨ ਤੇਜਵਾਨੀ, ਅਰਸ਼ੀ ਖਾਨ ਤੇ ਹਿਨਾ ਖਾਨ ਹਨ। ਸ਼ਿਵਾਨੀ ਨੇ ਕਿਹਾ, ''ਹਿਤੇਨ ਬੇਹੱਜ ਸੰਭਲ ਕੇ, ਧੀਮੀ ਗਤੀ ਨਾਲ ਗੇਮ ਖੇਡ ਰਹੇ ਹਨ, ਉਹ ਚੰਗੇ ਵਿਅਕਤੀ ਵੀ ਹਨ। ਅਰਸ਼ੀ ਬਹੁਤ ਹੀ ਚਾਲਾਕ ਹੈ, ਉਹ ਜਾਣਦੀ ਹੈ ਕਿ ਉਹ ਕੀ ਕਰ ਰਹੀ ਹੈ। ਹਿਨਾ ਪਹਿਲਾ ਤੋਂ ਹੀ ਮਸ਼ਹੂਰ ਅਦਾਕਾਰਾ ਹੈ ਤੇ ਪਹਿਲੇ ਵੀ ਟੀ. ਵੀ. ਗੇਮਸ ਦਾ ਹਿੱਸਾ ਰਹਿ ਚੁੱਕੀ ਹੈ। ਹਿਨਾ ਦੇ ਬਾਰੇ 'ਚ ਗੱਲ ਕਰਦੇ ਹੋਏ ਸ਼ਿਵਾਨੀ ਕਹਿੰਦੀ ਹੈ, ''ਹਿਨਾ ਗੇਮ ਨੂੰ ਸਮਝ ਨਹੀਂ ਰਹੀ ਹੈ। ਉਹ 'ਖਤਰੋਂ ਦੇ ਖਿਲਾੜੀ' 'ਚ ਭਾਗ ਲੈ ਕੇ ਇੱਥੇ ਆਈ ਹੈ ਇਸ ਲਈ ਇੱਥੇ ਵੀ ਉਸੇ ਤਰ੍ਹਾਂ ਦੀ ਖੇਡ ਖੇਡ ਰਹੀ ਹੈ। ਉਹ ਬਿੱਗ ਬੌਸ ਦੇ ਘਰ 'ਚ ਕਨਫਿਊਜ਼ ਹੋ ਗਈ ਹੈ।