FacebookTwitterg+Mail

'ਬਿਗ ਬੌਸ-11' 'ਚੋਂ ਬਾਹਰ ਹੋਈ ਸ਼ਿਵਾਨੀ ਦੁਰਗਾ, ਕਿਹਾ-ਘਰ 'ਚ ਚੱਲਦੀ ਹੈ ਵਿਕਾਸ ਦੀ ਹੁਕੂਮਤ

shivani durga eliminated from bigg boss 11
16 October, 2017 05:31:18 PM

ਮੁੰਬਈ(ਬਿਊਰੋ)— ਤਾਂਤਰਿਕ ਸ਼ਿਵਾਨੀ ਦੁਰਗਾ ਬੀਤੀ (ਐਤਵਾਰ) ਰਾਤ ਬਿਗ ਬੌਸ ਦੇ ਘਰ ਤੋਂ ਬਾਹਰ ਹੋ ਗਈ। ਉਹ ਆਮ ਆਦਮੀ ਦੇ ਤੌਰ 'ਤੇ ਇਸ ਸੀਜ਼ਨ ਵਿਚ ਸ਼ਾਮਲ ਹੋਈ ਸੀ। ਇਸ ਹਫਤੇ ਘਰ ਤੋਂ ਬਾਹਰ ਹੋਣ ਵਾਲੇ ਲੋਕਾਂ ਦੀ ਸੂਚੀ ਵਿਚ ਸ਼ਿਵਾਨੀ ਦੁਰਗਾ, ਹਿਨਾ ਖਾਨ, ਵਿਕਾਸ ਗੁਪਤਾ, ਜੋਤੀ ਕੁਮਾਰੀ ਅਤੇ ਸਪਨਾ ਚੌਧਰੀ ਨੂੰ ਨਾਮਜ਼ਦ ਕੀਤਾ ਗਿਆ ਸੀ। 'ਵੀਕੈਂਡ ਦਿ ਵਾਰ' ਐਪੀਸੋਡ ਦੌਰਾਨ ਬਿਗ ਬੌਸ ਦੇ ਮੇਜਬਾਨ ਸਲਮਾਨ ਖਾਨ ਨੇ ਹਿਨਾ, ਵਿਕਾਸ ਅਤੇ ਸਪਨਾ ਨੂੰ ਸੁਰੱਖਿਅਤ ਦਸਿਆ ਸੀ। ਬਿਗ ਬੌਸ ਦੇ ਘਰ ਤੋਂ ਅੰਤਿਮ ਤੌਰ 'ਤੇ ਬਾਹਰ ਨਿਕਲਣ ਦਾ ਕੰਮ ਅੱਜ ਹੋਇਆ। ਸ਼ਿਵਾਨੀ ਨੂੰ ਜੋਤੀ ਦੇ ਮੁਕਾਬਲੇ ਘੱਟ ਵੋਟ ਮਿਲੇ ਜਿਸ ਨਾਲ ਉਸ ਨੂੰ ਬਿਗ ਬੌਸ ਦਾ ਘਰ ਛੱਡਣਾ ਪਿਆ।
ਜਾਣਕਾਰੀ ਮੁਤਾਬਕ ਸ਼ਿਵਾਨੀ ਨੇ ਘਰੋਂ ਨਿਕਲਣ ਦੀ ਵਜ੍ਹਾ ਦੱਸਦੇ ਹੋਏ ਕਿਹਾ ਕਿ ਮੈਂ ਕੋਈ ਐਂਟਰਟੇਨਰ ਨਹੀਂ ਹਾਂ। ਉਂਝ ਵੀ ਸਾਧੂ ਸਮਾਜ ਮੇਰੇ ਨਾਲ ਗੁੱਸੇ ਸਨ ਅਤੇ ਮੇਰੀ ਕੋਈ ਪੀਆਰ ਮਸ਼ੀਨਰੀ ਵੀ ਨਹੀਂ ਹੈ। ਉਨ੍ਹਾਂ ਤੋਂ ਵਿਕਾਸ ਦੇ ਬਾਰੇ 'ਚ ਪੁੱਛੇ ਜਾਣ 'ਤੇ ਉਨ੍ਹਾਂ ਨੇ ਕਿਹਾ ਕਿ ਜਿਹੋ ਜਿਹੇ ਉਹ ਦਿਖਦੇ ਹਨ, ਉਸ ਤਰ੍ਹਾਂ ਦੇ ਉਹ ਨਹੀਂ ਹਨ। ਉਨ੍ਹਾਂ 'ਚ ਬੌਸ ਵਾਲੀ ਭਾਵਨਾ ਹੈ, ਜੋ ਘਰ 'ਚ ਆਪਣਾ ਸਿੱਕਾ ਚਲਾਉਣਾ ਚਾਉਂਦਾ ਹੈ। ਉਹ ਬਦਲੇ ਦੀ ਭਾਵਨਾ ਨਾਲ ਕੰਮ ਕਰਦੇ ਹਨ ਤੇ ਕਿਸੇ ਨੂੰ ਵੀ ਨਾਮਜ਼ਦ ਕਰਵਾਉਣ ਦੀ ਸਮਰਥਾ ਰੱਖਦੇ ਹਨ। ਉਨ੍ਹਾਂ ਨੇ ਮੰਨਿਆ ਕਿ ਪਹਿਲਾ ਹਫਤਾ ਉਨ੍ਹਾਂ ਨੇ ਲੋਕਾਂ ਨੂੰ ਸਮਝਣ 'ਚ ਲਗਾਇਆ ਤੇ ਦੂਜੇ ਹਫਤੇ ਹੀ ਉਹ ਨਾਮਜ਼ਦ ਹੋ ਗਈ ਤੇ ਉਨ੍ਹਾਂ ਨੇ ਆਪਣੇ ਸਕਿਲਸ ਦਿਖਾਉਣ ਦੀ ਕੋਸ਼ਿਸ਼ ਕੀਤੀ।


Tags: Bigg boss 11Shivani durgaEliminatedSalman khanਸ਼ਿਵਾਨੀ ਦੁਰਗਾ ਬਿਗ ਬੌਸ 11