ਜਲੰਧਰ (ਬਿਊਰੋ)— ਹਾਲ ਹੀ 'ਚ ਆਪਣੇ ਗੀਤ 'ਪੈੱਗ ਡੇਅ' ਨਾਲ ਧੁੰਮਾਂ ਪਾਉਣ ਵਾਲੇ ਪੰਜਾਬੀ ਗਾਇਕ ਤੇ ਗੀਤਕਾਰ ਸ਼ਿਵਜੋਤ ਦਾ ਨਵਾਂ ਗੀਤ 'ਹੁਲਾਰੇ' ਰਿਲੀਜ਼ ਹੋਇਆ ਹੈ। ਸ਼ਿਵਜੋਤ ਦਾ ਇਹ ਗੀਤ ਲੋਹੜੀ ਦੇ ਖਾਸ ਮੌਕੇ 'ਤੇ ਰਿਲੀਜ਼ ਹੋਇਆ ਹੈ, ਜੋ ਉਨ੍ਹਾਂ ਦੇ ਫੈਨਜ਼ ਨੂੰ ਕਾਫੀ ਪਸੰਦ ਆ ਰਿਹਾ ਹੈ। 'ਹੁਲਾਰੇ' ਇਕ ਬੀਟ ਸੌਂਗ ਹੈ, ਜਿਸ ਨੂੰ ਆਵਾਜ਼ ਦੇਣ ਦੇ ਨਾਲ-ਨਾਲ ਇਸ ਦੇ ਲਿਖਿਆ ਵੀ ਸ਼ਿਵਜੋਤ ਨੇ ਹੈ।
ਸ਼ਿਵਜੋਤ ਦੇ 'ਹੁਲਾਰੇ' ਗੀਤ ਵੀਡੀਓ—
'ਹੁਲਾਰੇ' ਗੀਤ ਨੂੰ ਬੀਟ ਇੰਸਪੈਕਟਰ ਨੇ ਮਿਊਜ਼ਿਕ ਦਿੱਤਾ ਹੈ, ਜਿਸ ਦੀ ਵੀਡੀਓ ਕਿਰਪਾਲ ਸੇਨ ਵਲੋਂ ਬਣਾਈ ਗਈ ਹੈ। ਇਸ ਗੀਤ ਨੂੰ ਯੂਟਿਊਬ 'ਤੇ ਜੱਸ ਰਿਕਾਰਡਸ ਦੇ ਬੈਨਰ ਹੇਠ ਰਿਲੀਜ਼ ਕੀਤਾ ਗਿਆ ਹੈ। ਦੱਸਣਯੋਗ ਹੈ ਕਿ ਸ਼ਿਵਜੋਤ 'ਤੇਰੀ ਮੇਰੀ ਟੁੱਟਜੂ', 'ਆਈ ਕੈਂਡੀ', 'ਪਲਾਜ਼ੋ', 'ਸੁਪਨਾ ਬਣਕੇ' ਤੇ 'ਪੈੱਗ ਡੇਅ' ਵਰਗੇ ਗੀਤਾਂ ਨਾਲ ਚਰਚਾ ਖੱਟ ਚੁੱਕੇ ਹਨ।