ਮੁੰਬਈ (ਬਿਊਰੋ) — 'ਸੰਕਟਮੋਚਨ ਹਨੂੰਮਾਨ' ਅਤੇ 'ਸਸੁਰਾਲ ਸਿਮਰ ਕਾ' ਵਰਗੇ ਫੇਮਸ ਟੀ. ਵੀ. ਸੀਰੀਅਲ 'ਚ ਕੰਮ ਕਰ ਚੁੱਕੇ ਬਾਲ ਕਲਾਕਾਰ ਸ਼ਿਵਲੇਖ ਸਿੰਘ ਦੀ ਸੜਕ ਹਾਦਸੇ 'ਚ ਮੌਤ ਹੋ ਗਈ। ਸ਼ਿਵਲੇਖ ਸਿਰਫ 14 ਸਾਲ ਦੇ ਸਨ। ਇਸ ਘਟਨਾ ਸ਼ਿਵਲੇਖ ਦੇ ਮਾਤਾ-ਮਾਤਾ ਗੰਭੀਰ ਰੂਪ 'ਚ ਜ਼ਖਮੀ ਹੋਏ ਹਨ।
ਜਾਣਕਾਰੀ ਮੁਤਾਬਕ ਛੱਤੀਸ਼ਗੜ੍ਹ ਦੇ ਰਾਏਪੁਰ ਜਿਲ੍ਹੇ 'ਚ ਕਾਰ ਤੇ ਟਰੱਕ ਵਿਚਕਾਰ ਜ਼ਬਰਦਸਤ ਟੱਕਰ ਹੋਈ, ਜਿਸ 'ਚ ਸ਼ਿਵਲੇਖ ਸਿੰਘ ਦੀ ਮੌਤ ਹੋ ਗਈ। ਉੱਥੇ ਹੀ ਇਸ ਘਟਨਾ 'ਚ ਉਸ ਦੇ ਮਾਤਾ-ਪਿਤਾ ਸਮੇਤ ਤਿੰਨ ਹੋਰ ਲੋਕ ਜ਼ਖਮੀ ਹੋਏ ਹਨ।
ਪੁਲਸ ਦਾ ਕਹਿਣਾ ਹੈ ਕਿ ਸ਼ਿਵਲੇਖ ਅਤੇ ਉਸ ਦੇ ਰਿਸ਼ਤੇਦਾਰ ਇਕ ਕਾਰ 'ਚ ਸਵਾਰ ਹੋ ਕੇ ਬਿਲਾਸਪੁਰ ਤੋਂ ਰਾਏਪੁਰ ਲਈ ਜਾ ਰਹੇ ਸਨ, ਉਦੋਂ ਉਹ ਧਰਸੀਵਾਂ ਥਾਣੇ ਦੇ ਖੇਤਰ 'ਚ ਸਨ। ਉਸ ਸਮੇਂ ਉਨ੍ਹਾਂ ਦੀ ਤੇਜ਼ ਰਫਤਾਰ ਕਾਰ ਸਾਹਮਣੇ ਤੋਂ ਆ ਰਹੇ ਟਰੱਕ ਦੇ ਪਿਛਲੇ ਹਿੱਸੇ ਨਾਲ ਟਕਰਾਅ ਗਈ।