FacebookTwitterg+Mail

Pics : ਵਿਆਹ ਤੋਂ ਬਾਅਦ ਹਾਜੀ ਅਲੀ ਦੀ ਦਰਗਾਹ 'ਤੇ ਪਹੁੰਚੇ ਦੀਪਿਕਾ-ਸ਼ੋਏਬ

shoaib ibrahim dipika kakar
06 March, 2018 02:34:26 PM

ਮੁੰਬਈ (ਬਿਊਰੋ)— ਟੀ. ਵੀ. ਸ਼ੋਅ 'ਸਸੁਰਾਲ ਸਿਮਰ ਕਾ' ਦੀ ਅਦਾਕਾਰਾ ਦੀਪਿਕਾ ਕੱਕੜ ਅਤੇ ਸ਼ੋਏਬ ਇਬ੍ਰਾਹਿਮ ਦੇ ਵਿਆਹ ਤੋਂ ਬਾਅਦ ਦੀਆਂ ਤਸਵੀਰਾਂ ਸਾਹਮਣੇ ਆਈਆਂ ਹਨ। ਦਰਸਅਲ, ਵਿਆਹ ਤੋਂ ਬਾਅਦ ਦੋਹੇਂ ਯੂ. ਪੀ. ਦੇ ਮੋਦਾਹਾ ਹਮੀਰਪੂਰ 'ਚ ਹਾਜੀ ਅਲੀ ਦੀ ਦਰਗਾਹ 'ਤੇ ਪਹੁੰਚੇ ਹਨ।

Punjabi Bollywood Tadka
ਦੋਵਾਂ ਨੇ ਆਪਣੇ ਅਧਿਕਾਰਕ ਸੋਸ਼ਲ ਮੀਡੀਆ ਅਕਾਊਂਟ 'ਤੇ ਤਸਵੀਰਾਂ ਸ਼ੇਅਰ ਕੀਤੀਆਂ ਹਨ। ਵਿਆਹ ਤੋਂ ਬਾਅਦ ਉਹ ਆਪਣੇ ਕਰੀਬੀਆਂ ਨਾਲ ਸਮਾਂ ਬਤੀਤ ਕਰ ਰਹੇ ਹਨ। ਹੋਲੀ ਤੋਂ ਬਾਅਦ ਦੀਪਿਕਾ ਅਤੇ ਸ਼ੋਏਬ ਹਾਜੀ ਅਲੀ ਦੀ ਦਰਗਾਹ 'ਤੇ ਪਹੁੰਚੇ ਅਤੇ ਖੁਸ਼ਹਾਲ ਜ਼ਿੰਦਗੀ ਦੀ ਦੁਆ ਮੰਗੀ।

Punjabi Bollywood Tadka
ਦੀਪਿਕਾ ਨੇ ਤਸਵੀਰ ਸ਼ੇਅਰ ਕਰਦੇ ਹੋਏ ਕੈਪਸ਼ਨ 'ਚ ਲਿਖਿਆ, ''ਹਾਜੀ ਅਲੀ ਦੇ ਦਰ 'ਤੇ ਹਾਂ...ਪਤੀ ਨਾਲ ਦੀਪਿਕਾ...ਇਹ ਦਿਨ ਬੇਹੱਦ ਖਾਸ ਹੈ''। ਦਰਗਾਹ 'ਚ ਦੀਪਿਕਾ ਤੇ ਸ਼ੋਏਬ ਸਿੰਪਲ ਲੁੱਕ 'ਚ ਦਿਖਾਈ ਦਿੱਤੇ। ਇਸ ਤੋਂ ਇਲਾਵਾ ਹੋਲੀ ਮੌਕੇ ਦੋਹਾਂ ਦੀਆਂ ਕਈ ਤਸਵੀਰਾਂ ਸਾਹਮਣੇ ਆਈਆਂ ਹਨ।

Punjabi Bollywood Tadka
ਦੱਸਣਯੋਗ ਹੈ ਕਿ ਸ਼ੋਏਬ ਤੇ ਦੀਪਿਕਾ ਦੀ ਲਵ ਸਟੋਰੀ 'ਸਸੁਰਾਲ ਸਿਮਰ ਕਾ' ਦੇ ਸੈੱਟ 'ਤੇ ਸ਼ੁਰੂ ਹੋਈ ਸੀ। ਕਾਫੀ ਲੰਬੇ ਸਮੇਂ 'ਚ ਰਿਲੇਸ਼ਨਸ਼ਿੱਪ 'ਚ ਰਹਿਣ ਤੋਂ ਬਾਅਦ ਦੋਹਾਂ ਨੇ ਵਿਆਹ ਕਰ ਲਿਆ।

Punjabi Bollywood Tadka


Tags: Shoaib Ibrahim Dipika Kakar Haji Ali Dargah Instagram Marriage Tv Actress

Edited By

Kapil Kumar

Kapil Kumar is News Editor at Jagbani.