FacebookTwitterg+Mail

ਕੁੜੀ ਦੇ ਚੱਕਰ 'ਚ ਕਰੋੜਾਂ ਫੈਨਜ਼ ਦਾ ਦਿਲ ਤੋੜ ਇਹ ਕੀ ਕਰ ਬੈਠਾ ਜਸਟਿਨ ਬੀਬਰ (ਦੇਖੋ ਤਸਵੀਰਾਂ)

    1/10
16 August, 2016 05:54:29 PM
ਲਾਸ ਏਂਜਲਸ— ਪੌਪ ਸਟਾਰ ਜਸਟਿਨ ਬੀਬਰ ਨੇ ਆਪਣੇ ਕਰੋੜਾਂ ਫੈਨਜ਼ ਦਾ ਦਿਲ ਤੋੜਦਿਆਂ ਆਪਣਾ ਇੰਸਟਾਗ੍ਰਾਮ ਅਕਾਊਂਟ ਡਿਲੀਟ ਕਰ ਦਿੱਤਾ ਹੈ। ਸਾਬਕਾ ਪ੍ਰੇਮੀ ਰਹੇ ਜਸਟਿਨ ਬੀਬਰ ਤੇ ਸੈਲੇਨਾ ਗੋਮੇਜ਼ ਦੀ ਇੰਸਟਾਗ੍ਰਾਮ 'ਤੇ ਇਕ-ਦੂਜੇ ਨਾਲ ਬਹਿਸ ਹੋ ਰਹੀ ਹੈ। ਸੈਲੇਨਾ ਨੇ ਪੌਪ ਸਟਾਰ ਬੀਬਰ 'ਤੇ ਕਈ ਵਾਰ ਧੋਖਾ ਦੇਣ ਦਾ ਦੋਸ਼ ਲਗਾਇਆ ਹੈ। ਦੱਸਣਯੋਗ ਹੈ ਕਿ ਬੀਬਰ ਨੇ ਆਪਣੇ ਫੈਨਜ਼ 'ਤੇ ਨਾਰਾਜ਼ਗੀ ਜ਼ਾਹਿਰ ਕਰਦਿਆਂ ਆਪਣੀ ਨਵੀਂ ਗਰਲਫਰੈਂਡ ਸੋਫੀਆ ਰਿਚੀ 'ਤੇ ਲਗਾਤਾਰ ਕੁਮੈਂਟ ਬੰਦ ਕਰਨ ਲਈ ਕਿਹਾ ਸੀ।
ਉਨ੍ਹਾਂ ਦੀ ਇਸ ਨਾਰਾਜ਼ਗੀ ਤੋਂ ਬਾਅਦ 14 ਅਗਸਤ ਨੂੰ ਬੀਬਰ ਤੇ ਸੈਲੇਨਾ ਵਿਚਾਲੇ ਤਰਕਾਰ ਹੋ ਗਿਆ ਸੀ। ਇਸ 'ਤੇ ਪ੍ਰਤੀਕਿਰਿਆ ਜ਼ਾਹਿਰ ਕਰਦਿਆਂ ਗੋਮੇਜ਼ ਨੇ ਉਸ ਨੂੰ 17 ਸਾਲਾ ਮਾਡਲ ਦੀ ਤਸਵੀਰ ਲਗਾਉਣਾ ਬੰਦ ਕਰਨ ਤੇ ਆਪਣੇ ਫੈਨਜ਼ ਨੂੰ ਦੋਸ਼ ਤੋਂ ਬਚਣ ਲਈ ਕਿਹਾ ਸੀ। ਸੈਲੇਨਾ ਨੇ ਹਟਾਏ ਗਏ ਪੋਸਟ 'ਚ ਲਿਖਿਆ ਸੀ, 'ਜੇਕਰ ਤੁਸੀਂ ਇਸ ਨਾਪਸੰਦਗੀ ਨੂੰ ਝੱਲ ਨਹੀਂ ਸਕਦੇ ਤਾਂ ਤੁਹਾਨੂੰ ਆਪਣੀ ਗਰਲਫਰੈਂਡ ਦੀ ਤਸਵੀਰ ਨਹੀਂ ਲਗਾਉਣੀ ਚਾਹੀਦੀ। ਇਹ ਸਿਰਫ ਤੁਹਾਡੇ ਦੋ ਲੋਕਾਂ ਵਿਚਾਲੇ ਹੀ ਹੋਣਾ ਚਾਹੀਦਾ ਹੈ। ਇਸ ਨੂੰ ਤੁਸੀਂ ਆਪਣੇ ਫੈਨਜ਼ ਲਈ ਪੇਸ਼ ਨਾ ਕਰੋ। ਉਹ ਸਭ ਤੁਹਾਨੂੰ ਪਿਆਰ ਕਰਦੇ ਹਨ।'

Tags: ਜਸਟਿਨ ਬੀਬਰ ਇੰਸਟਾਗ੍ਰਾਮ ਸੈਲੇਨਾ ਗੋਮੇਜ਼ Justin Bieber Instagram Selena Gomez