FacebookTwitterg+Mail

ਮੁੜ ਸੈਫ 'ਤੇ ਆਇਆ ਮੁਸ਼ਕਿਲਾਂ ਦਾ ਸਾਇਆ, 'ਬਾਜ਼ਾਰ' ਨੂੰ ਲੈ ਕੇ BMC ਨੇ ਲਾਇਆ ਜੁਰਮਾਨਾ

shocking  shoot of saif ali khan starrer baazaar stalled by bmc
10 June, 2017 01:09:21 PM

ਮੁੰਬਈ— ਬਾਲੀਵੁੱਡ ਅਭਿਨੇਤਾ ਸੈਫ ਅਲੀ ਖਾਨ 'ਤੇ ਬੀ. ਐੱਮ. ਸੀ. ਨੇ ਜੁਰਮਾਨਾ ਲਾਇਆ ਹੈ। ਸੈਫ 'ਤੇ ਦੋਸ਼ ਲਾਇਆ ਹੈ ਕਿ ਉਨ੍ਹਾਂ ਨੇ ਬਿਨਾ ਬੀ. ਐੱਮ. ਸੀ. ਦੀ ਆਗਿਆ ਦੇ ਹੀ ਆਪਣੀ ਫਿਲਮ 'ਬਾਜ਼ਾਰ' ਦੀ ਸ਼ੂਟਿੰਗ ਸ਼ੁਰੂ ਕਰ ਦਿੱਤੀ। ਅਸਲ 'ਚ ਸੈਫ ਦੀ ਫਿਲਮ 'ਬਾਜ਼ਾਰ' ਦੀ ਸ਼ੂਟਿੰਗ ਸੈਂਟ ਜੇਵੀਅਰਸ ਗਰਾਊਂਡ ਦੇ ਕੋਲ ਪਿਛਲੇ 2 ਦਿਨਾਂ ਤੋਂ ਚੱਲ ਰਹੀ ਸੀ। ਬੀ. ਐੱਮ. ਸੀ. ਦਾ ਕਹਿਣਾ ਹੈ ਕਿ ਸੈਫ ਨੇ ਫਿਲਮ ਦੀ ਸ਼ੂਟਿੰਗ ਲਈ ਸਾਡੇ ਕੋਲੋ ਆਗਿਆ ਨਹੀਂ ਲਈ। ਬਿਨਾ ਆਗਿਆ ਦੇ ਸ਼ੂਟਿੰਗ ਕਰਨ ਦੇ ਦੋਸ਼ 'ਚ ਬੀ. ਐੱਮ. ਸੀ. ਨੇ ਸੈਫ ਨੂੰ ਜੁਰਮਾਨਾ ਲਾਉਣ ਦਾ ਇਰਾਦਾ ਬਣਾ ਲਿਆ।
ਅੱਜ-ਕੱਲ ਸੈਫ ਅਲੀ ਖਾਨ ਦੇ ਸਿਤਾਰੇ ਉਂਝ ਵੀ ਮਾੜੇ ਚੱਲ ਰਹੇ ਹਨ। ਸਾਲ ਦੀ ਸ਼ੁਰੂਆਤ 'ਚ ਰਿਲੀਜ਼ ਹੋਈ ਫਿਲਮ 'ਰੰਗੂਨ' ਬਾਕਸ ਆਫਿਸ 'ਤੇ ਕੁਝ ਖਾਸ ਕਮਾਲ ਨਹੀਂ ਦਿਖਾ ਸਕੀ। ਸੈਫ ਕੋਲ ਹੁਣ ਸਿਰਫ ਦੋ ਹੀ ਫਿਲਮਾਂ ਦਾ ਆਸਰਾ ਹੈ ਇੱਕ ਤਾਂ 'ਸ਼ੈਫ' ਅਤੇ ਦੂਜੀ 'ਬਾਜ਼ਾਰ'। ਜੇਕਰ ਬੀ. ਐੱਮ. ਸੀ. ਦੀ ਗੱਲ ਕੀਤੀ ਜਾਵੇ ਤਾਂ ਅਜੇ ਕੁਝ ਦਿਨ ਪਹਿਲਾਂ ਹੀ ਬੀ. ਐੱਮ. ਸੀ. ਨੇ ਰਿਸ਼ੀ ਕਪੂਰ ਨੂੰ ਵੀ ਬਿਨਾ ਆਗਿਆ ਰੁੱਖ ਕੱਟਣ ਦਾ ਦੋਸ਼ੀ ਮੰਨਦੇ ਹੋਏ ਨੋਟਿਸ ਭੇਜ ਦਿੱਤਾ ਸੀ। ਦੱਸ ਦਈਏ ਕਿ ਇਸੇ ਸਾਲ ਮਈ 'ਚ ਸੈਫ ਦੀ ਫਿਲਮ 'ਬਾਜ਼ਾਰ' ਦਾ ਪਹਿਲਾਂ ਪੋਸਟਰ ਲਾਂਚ ਕੀਤਾ ਗਿਆ ਸੀ। ਇਸ ਫਿਲਮ ਦੀ ਕਹਾਣੀ 'ਵੁਲਫ ਆਫ ਵਾਲ ਸਟ੍ਰੀਟ' ਫਿਲਮ 'ਤੇ ਆਧਾਰਿਤ ਹੈ।


Tags: Saif Ali KhanBaazaarBrihanmumbai Municipal Corporationਸੈਫ ਅਲੀ ਖਾਨਬਾਜ਼ਾਰ