ਮੁੰਬਈ— ਕੈਂਸਰ ਤੋਂ ਜੰਗ ਜਿੱਤਣ ਤੋਂ ਬਾਅਦ ਅਭਿਨੇਤਰੀ ਲੀਜ਼ਾ ਰੇ ਹੁਣ ਦੂਜੀ ਬੀਮਾਰੀ ਦੀ ਲਪੇਟ 'ਚ ਆ ਚੁੱਕੀ ਹੈ। ਕੁਝ ਦਿਨ ਪਹਿਲਾ ਲੀਜ਼ਾ ਨੂੰ ਬ੍ਰੀਚ ਕੈਂਡੀ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਹੈ।
ਉਸ ਨਾਲ ਪਤੀ ਜੈਸਨ ਹੇਡਨੀ ਵੀ ਸੀ। ਲੀਜ਼ਾ ਭਾਰਤ ਅਤੇ ਇੰਟਰ ਨੈਸ਼ਨਲ ਪੱਧਰ ਦੀਆਂ ਕਈ ਫਿਲਮਾਂ 'ਚ ਕੰਮ ਕਰ ਚੁੱਕੀ ਹੈ। ਜਦੋਂ ਉਹ ਮੁੰਬਈ 'ਚ ਸ਼ੂਟਿੰਗ ਕਰ ਰਹੀ ਸੀ ਤਾਂ ਉਸ ਸਮੇਂ ਅਚਾਨਕ ਉਸ ਦੇ ਪੇਟ 'ਚ ਦਰਦ ਉੱਠਿਆ ਸੀ।
ਹੋਲੀ-ਹੋਲੀ ਦਰਦ ਵਧਣ ਲੱਗਾ ਤਾਂ ਉਸ ਨੂੰ ਹਸਪਤਾਲ 'ਚ ਲੈ ਕੇ ਜਾਣਾ ਪਿਆ, ਜਿਥੇ ਪਹੁੰਚ ਕੇ ਪਤਾ ਲੱਗਾ ਕਿ ਲੀਜ਼ਾ ਅਪੈਂਡਿਸਾਈਟਿਸ ਨਾਲ ਪੀੜਤ ਹੈ ਤੇ ਤੁਰੰਤ ਉਸ ਦੀ ਸਰਜਰੀ ਕਰਵਾਈ ਗਈ ਸੀ।
ਲੀਜ਼ਾ ਦੀ ਇਹ ਸਰਜਰੀ ਕਰੀਬ ਦੋ ਹਫਤੇ ਪਹਿਲਾ ਹੋਈ ਸੀ, ਫਿਲਹਾਲ ਉਹ ਰੈਸਟ 'ਤੇ ਹੈ ਅਤੇ ਉਸ ਦੀ ਹਾਲਤ 'ਚ ਪਹਿਲਾਂ ਨਾਲੋਂ ਕਾਫੀ ਸੁਧਾਰ ਹੈ। ਸਾਲ 2009 'ਚ ਲੀਜ਼ਾ ਕੈਂਸਰ ਨਾਲ ਲੜ ਰਹੀ ਸੀ।
ਉਸ ਨੂੰ ਮਲਟੀਪਲ ਮਾਇਲੋਮਾ ਸੀ, ਜੋ ਵਾਈਟ ਬਲੈੱਡ ਸੈੱਲਸਦੀ ਬਿਮਾਰੀ ਹੈ। ਇਸ ਤੋਂ ਬੱਚਨ ਦੇਮੌਕੇ ਬਹੁਤ ਘੱਟ ਸਨ ਪਰ ਲੀਜ਼ਾ ਨੇ ਹਾਰ ਨਾ ਮੰਨੀ। ਲੀਜ਼ਾ 'ਕਸੂਰ', 'ਵਾਟਰ' ਵਰਗੀਆਂ ਫਿਲਮਾਂ 'ਚ ਕੰਮ ਕਰ ਚੁੱਕੀ ਹੈ।
ਇਸ ਤੋਂ ਇਲਾਵਾ ਹਾਲ ਹੀ 'ਚ ਹੁਮਾ ਕੁਰੈਸ਼ੀ ਅਤੇ ਸਾਬਿਕ ਸਲੀਮ ਸਟਾਰਰ ਹਾਰਰ ਫਿਲਮ 'ਦੋਬਾਰਾ' 'ਚ ਵੀ ਨਜ਼ਰ ਆ ਚੁੱਕੀ ਹੈ।