FacebookTwitterg+Mail

ਸਲਮਾਨ, ਆਲੀਆ ਸਮੇਤ ਇਨ੍ਹਾਂ ਬਾਲੀਵੁੱਡ ਸਿਤਾਰਿਆਂ ਦੇ ਇਹ ਹਨ ਕੌੜੇ ਸੱਚ, ਜਾਣ ਕੇ ਹੋਵੇਗੀ ਹੈਰਾਨੀ

shocking confessions of bollywood celebrity
14 October, 2017 05:21:50 PM

ਮੁੰਬਈ(ਬਿਊਰੋ)— ਬਾਲੀਵੁੱਡ ਅਦਾਕਾਰ ਸਿਧਾਰਥ ਮਲਹੋਤਰਾ ਦਾ ਅਦਾਕਾਰਾ ਆਲੀਆ ਭੱਟ ਨਾਲ ਪ੍ਰੇਮ ਸੰਬੰਧ ਕਾਫੀ ਸੁਰਖੀਆਂ ਬਟੋਰ ਰਿਹਾ ਹੈ। ਹੁਣੇ ਜਿਹੇ ਸਿਧਾਰਥ ਮਲਹੋਤਰਾ ਆਲੀਆ ਭੱਟ ਕਾਰਨ ਕਮਾਲ ਆਰ ਖਾਨ ਨਾਲ ਵੀ ਭਿੜ ਗਏ ਸਨ। ਜਾਣਕਾਰੀ ਅਨੁਸਾਰ ਆਪਣੀ ਫਿਲਮ 'ਹਸੀ ਤੋਂ ਫਸੀ'”ਦੇ ਪ੍ਰਚਾਰ ਦੌਰਾਨ ਸਿਧਾਰਥ ਨੇ ਇਹ ਮੰਨਿਆ ਸੀ ਕਿ ਫਿਲਮ”'ਸਟੂਡੈਂਟ ਆਫ ਦਿ ਈਯਰ' ਦੌਰਾਨ ਉਨ੍ਹਾਂ ਨੂੰ ਆਲੀਆ ਨੂੰ ਕਿੱਸ ਕਰਨਾ ਕਾਫੀ ਬੋਰਿੰਗ ਲੱਗਾ ਸੀ। ਉਸ ਵੇਲੇ ਉਨ੍ਹਾਂ ਦੀ ਇਸ ਗੱਲ ਨੇ ਕਾਫੀ ਸੁਰਖਿਆ ਬਟੋਰੀਆਂ ਸਨ। ਇਹ ਗੱਲ ਕਾਫੀ ਹੈਰਾਨ ਕਰਨ ਵਾਲੀ ਵੀ ਹੈ। ਸਿਧਾਰਥ ਤੋਂ ਇਲਾਵਾ ਬਾਲੀਵੁੱਡ ਦੇ ਹੋਰ ਵੀ ਕਈ ਸਿਤਾਰੇ ਇਸ ਤਰ੍ਹਾਂ ਦੀਆਂ ਹੈਰਾਨ ਕਰਨ ਵਾਲੀਆਂ ਗੱਲਾਂ ਮੰਨ ਚੁੱਕੇ ਹਨ।
ਸਲਮਾਨ ਖਾਨ
ਬਾਲੀਵੁੱਡ ਅਦਾਕਾਰ ਸਲਮਾਨ ਖਾਨ ਨੇ ਦਸੰਬਰ 2013 'ਚ 'ਕਾਫੀ ਵਿਦ ਕਰਨ' 'ਚ ਆਪਣੇ ਵਰਜਿਨ ਹੋਣ ਦਾ ਦਾਅਵਾ ਕੀਤਾ ਸੀ। ਸਲਮਾਨ ਦੇ ਇਸ ਬਿਆਨ 'ਚ ਕਿੰਨੀ ਸਚਾਈ ਹੈ, ਇਹ ਤਾਂ ਉਹ ਹੀ ਚੰਗੀ ਤਰ੍ਹਾਂ ਦੱਸ ਸਕਦੇ ਹਨ। ਉਨ੍ਹਾਂ ਦੇ ਇਸ ਬਿਆਨ ਨੇ ਕਾਫੀ ਸੁਰਖੀਆਂ ਬਟੋਰੀਆਂ ਸਨ।
ਆਲੀਆ ਭੱਟ 
ਬਾਲੀਵੁੱਡ ਅਦਾਕਾਰਾ ਆਲੀਆ ਭੱਟ ਨੇ ਇਹ ਗੱਲ ਸਵੀਕਾਰ ਕੀਤੀ ਹੈ ਕਿ ਉਨ੍ਹਾਂ ਨੂੰ ਹਨੇਰੇ ਤੋਂ ਡਰ ਲੱਗਦਾ ਹੈ ਅਤੇ ਉੱਡਣਾ ਉਨ੍ਹਾਂ ਨੂੰ ਬਿਲਕੁੱਲ ਪਸੰਦ ਨਹੀਂ ਹੈ।

Punjabi Bollywood Tadka
ਕਲਕੀ ਕੋਚਲਿਨ
ਬਾਲੀਵੁੱਡ ਅਦਾਕਾਰਾ ਕਲਕੀ ਕੋਚਲਿਨ ਨੇ ਇਕ ਇੰਟਰਵਿਊ ਦੌਰਾਨ ਮੰਨਿਆ ਸੀ ਕਿ ਜਦੋਂ ਉਹ 9 ਸਾਲ ਦੀ ਸੀ ਤਾਂ ਉਸ ਸਮੇਂ ਉਨ੍ਹਾਂ ਨੂੰ ਸੈਕਸ਼ੁਐਲਿਟੀ ਐਬਯੂਜ਼ ਕੀਤਾ ਗਿਆ ਸੀ।Punjabi Bollywood Tadkaਰਣਬੀਰ ਸਿੰਘ
ਬਾਲੀਵੁੱਡ ਅਦਾਕਾਰਾ ਰਣਬੀਰ ਕਪੂਰ ਨੇ ਸਾਲ 2011 ਇਕ ਇੰਟਰਵਿਊ ਦੌਰਾਨ ਇਹ ਗੱਲ ਮੰਨੀ ਹਕਿ ਉਨ੍ਹਾਂ ਨੇ ਅਦਾਕਾਰਾ ਦੀਪਿਕਾ ਨਾਲ ਪ੍ਰੇਮ ਸੰਬੰਧਾਂ ਦੌਰਾਨ ਉਨ੍ਹਾਂ ਨੂੰ ਧੋਖਾ ਦਿੱਤਾ ਸੀ।

Punjabi Bollywood Tadka

ਚਿਤਰੰਗਦਾ ਸਿੰਘ
ਬਾਲੀਵੁੱਡ ਅਦਾਕਾਰਾ ਚਿਤਰਾਂਗਦਾ ਸਿੰਘ ਨੇ ਇਹ ਗੱਲ ਮੰਨੀ ਹੈ ਕਿ ਸਾਲ 2012 ”ਚ ਉਨ੍ਹਾਂ ਨੂੰ ਸੈਕਸ਼ੂਅਲ ਹੈਰੇਸਮੈਂਟ ਫੇਸ ਕਰਨਾ ਪਿਆ ਸੀ।

Punjabi Bollywood Tadka

ਅਨੁਰਾਗ ਕਸ਼ਅੱਪ 
ਬਾਲੀਵੁੱਡ ਨਿਰਦੇਸ਼ਕ ਅਨੁਰਾਗ ਕਸ਼ਅੱਪ ਨੇ ਸਾਲ 2009 'ਚ ਕਿਹਾ ਸੀ ਕਿ ਫਿਲਮ 'ਮਾਈ ਨੇਮ ਇਜ਼ ਅਭਿਮਨਿਊ' 'ਚ ਇਕ ਬਾਲ ਕਲਾਕਾਰ ਦਾ ਕਿਰਦਾਰ ਕਰਨਾ ਉਨ੍ਹਾਂ ਲਈ ਇਸ ਲਈ ਸੌਖਾ ਸੀ ਕਿਉਂਕਿ ਉਹ ਖੁਦ ਵੀ ਬਚਪਨ 'ਚ ਐਬਿਯੂਜ਼ ਕੀਤੇ ਜਾ ਚੁੱਕੇ ਹਨ।

Punjabi Bollywood Tadka

ਰੀਤਿਕ ਰੋਸ਼ਨ
ਬਾਲੀਵੁੱਡ ਅਦਾਕਾਰ ਰੀਤਿਕ ਰੋਸ਼ਨ ਨੇ ਸਵੀਕਾਰ ਕੀਤਾ ਹੈ ਕਿ ਹਕਲਾਉਣ ਦੀ ਆਦਤ ਨੇ ਉਨਾਂ ਦੇ ਬਚਪਨ ਨੂੰ ਨਰਕ ਬਣਾ ਦਿੱਤਾ ਸੀ।

Punjabi Bollywood Tadka

ਸੋਨਮ ਕਪੂਰ
ਬਾਲੀਵੁੱਡ ਅਦਾਕਾਰਾ ਸੋਨਮ ਕਪੂਰ ਜਨਵਰੀ 2011 'ਚ ਆਈ ਫਿਲਮ”ਪਲੇਅਰ”ਦੇ ਰਿਲੀਜ਼ ਹੋਣ ਦੇ ਪਹਿਲੇ ਦੇ ਇੰਟਵਿਊ 'ਚ ਕਿਹਾ ਸੀ ਕਿ ਉਹ ਬਿਕਨੀ ਨਹੀਂ ਪਾਵੇਗੀ ਕਿਉਂਕਿ ਉਨ੍ਹਾਂ ਦਾ ਸਰੀਰ ਹੈਲਦੀ ਹੈ? ਉਨ੍ਹਾਂ ਕਿਹਾ,”ਮੇਰੀ ਹਿੱਪ ਭਾਰੀ ਹੈ ਅਤੇ ਮੇਰੀਆਂ ਬਾਹਾਂ ਲੰਬੀਆਂ ਹਨ। ਮੈਂ ਬਿਕਨੀ 'ਚ ਆਪਣੇ ਆਪ ਨੂੰ ਅਸਹਿਜ ਮਹਿਸੂਸ ਕਰਦੀ ਹਾਂ।”

Punjabi Bollywood Tadka

ਅਰਜੁਨ ਕਪੂਰ
ਬਾਲੀਵੁੱਡ ਅਦਾਕਾਰ ਅਰਜੁਨ ਕਪੂਰ ਨੇ ਇਕ ਇੰਟਰਵਿਊ ਦੌਰਾਨ ਇਹ ਗੱਲ ਸਵੀਕਾਰ ਕੀਤੀ ਹੈ ਕਿ ਸਲਮਾਨ ਦੀ ਭੈਣ ਅਰਪਿਤਾ ਨਾਲ ਉਨ੍ਹਾਂ ਦਾ ਸੰਬੰਧ ਸੀਰੀਅਸ ਸੀ।

Punjabi Bollywood Tadka

ਵਿਦਿਆ ਬਾਲਨ
ਬਾਲੀਵੁੱਡ ਅਦਾਕਾਰਾ ਵਿਦਿਆ ਬਾਲਨ ਨੇ ਇਕ ਐਵਾਰਡ ਸ਼ੋਅ ”'ਚ ਇਹ ਗੱਲ ਸਵੀਕਾਰ ਕੀਤੀ ਹੈ ਕਿ ਉਨ੍ਹਾਂ ਨੇ ਆਪਣੇ ਨਵੇਂ ਘਰ ਨੂੰ ਖਰੀਦਣ ਲਈ ਰਿਸ਼ਵਤ ਦਿੱਤੀ ਹੈ।

Punjabi Bollywood Tadka

ਸ਼ਾਹਰੁਖ ਖਾਨ
ਬਾਲੀਵੁੱਡ ਅਦਾਕਾਰ ਸ਼ਾਹਰੁਖ ਖਾਨ ਦਾ ਮੰਣਨਾ ਹੈ ਕਿ ਉਨ੍ਹਾਂ ਨੂੰ ਦੋਸਤ ਬਣਾਉਣੇ ਨਹੀਂ ਆਉਂਦੇ। ਜਾਣਕਾਰੀ ਅਨੁਸਾਰ ਇਹ ਗੱਲ ਉਨ੍ਹਾਂ ਨੇ ਟੀ. ਵੀ. ਸ਼ੋਅ 'ਕਾਫੀ ਵਿਦ ਕਪਿਲ'”ਦੇ ਇਕ ਐਪੀਸੋਡ”'ਚ ਕਹੀ ਹੈ।


Tags: Shocking confessionsSonam KapoorHrithik RoshanShah Rukh KhanRanbir kapoorArjun KapoorAlia BhattKalki KoechlinBollywood celebrityਸਿਧਾਰਥ ਮਲਹੋਤਰਾਆਲੀਆ ਭੱਟ