FacebookTwitterg+Mail

ਟਵਿਟਰ 'ਤੇ ਉੱਡੀ ਸਾਊਥ ਐਕਟਰ ਵਿਜੈ ਦੀ ਮੌਤ ਦੀ ਝੂਠੀ ਖਬਰ

shocking south superstar vijay fake death news
29 July, 2019 04:17:38 PM

ਨਵੀਂ ਦਿੱਲੀ (ਬਿਊਰੋ) — ਸੋਸ਼ਲ ਮੀਡੀਆ ਦਾ ਇਸਤੇਮਾਲ ਚੰਗੀਆਂ ਚੀਜ਼ਾਂ ਤੋਂ ਇਲਾਵਾ ਕਦੇ-ਕਦੇ ਨੇਗੇਟੀਵਿਟੀ ਫੈਲਾਉਣ ਲਈ ਵੀ ਹੁੰਦਾ ਹੈ। ਕਈ ਵਾਰ ਤਾਂ ਐਕਟਰੈੱਸ ਦੀ ਮੌਤ ਦੀ ਅਫਵਾਹ ਵੀ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਜਾਂਦੀ ਹੈ। ਸਾਊਥ ਐਕਟਰ ਵਿਜੈ ਨੂੰ ਲੈ ਕੇ ਸੋਸ਼ਲ ਮੀਡੀਆ 'ਤੇ ਅਜਿਹੀ ਹੀ ਅਫਵਾਹ ਹੈ। ਐਕਟਰ ਦੇ ਦਿਹਾਂਤ ਦੀ ਝੂਠੀ ਖਬਰ ਇੰਨੀ ਜ਼ਿਆਦਾ ਵਾਇਰਲ ਹੋ ਰਹੀ ਹੈ ਕਿ ਕਈ ਫੈਨਜ਼ ਸਦਮੇ 'ਚ ਹੈ। ਟਵਿਟਰ 'ਤੇ #RIPactorVIJAY ਟਰੈਂਡ ਕਰ ਰਿਹਾ ਹੈ। ਵਿਜੈ ਦੇ ਫੈਨਜ਼ ਐਕਟਰ ਖਿਲਾਫ ਫੈਲੀ ਇਸ ਅਫਵਾਹ ਨਾਲ ਬੌਖਲਾਏ ਹਨ।

 

ਵਿਜੈ ਸਾਊਥ ਇੰਡਸਟਪੀ ਦੇ ਵੱਡੇ ਸਿਤਾਰੇ ਹਨ। ਉਨ੍ਹਾਂ ਦੀ ਬੈਕ ਟੂ ਬੈਕ ਕਈ ਫਿਲਮਾਂ ਹਿੱਟ ਹੋਈਆਂ ਹਨ। ਬੀਤੇ ਕੁਝ ਸਾਲਾਂ ਤੋਂ ਵਿਜੈ ਨੂੰ ਦੁਨੀਆ ਭਰ 'ਚ ਜ਼ਬਰਦਸਤ ਸਫਲਤਾ ਹਾਸਲ ਹੋਈ ਹੈ। ਵਿਜੈ ਦੀ ਅਪਕਮਿੰਗ ਫਿਲਮ ਬਿਜਿਲ ਦੀ ਖੂਬ ਚਰਚਾ ਹੈ। ਇਸੇ ਦੌਰਾਨ ਐਕਟਰ ਦੇ ਹੇਟਰਸ ਨੇ ਉਸ ਦੀ ਮੌਤ ਦੀ ਖਬਰ ਫੈਲਾਈ ਹੈ। ਵਿਜੈ ਦੀ ਮੌਤ ਖਬਰ ਪਹਿਲਾਂ ਫੈਨਜ਼ ਲਈ ਇਹ ਹੈਰਾਨੀਜਨਕ ਰਹੀ। ਬਾਅਦ 'ਚ ਅਸਲੀਅਤ ਪਤਾ ਲੱਗਣ ਤੋਂ ਬਾਅਦ ਦਾ ਗੁੱਸਾ ਸੱਤਵੇਂ ਅਸਮਾਨ 'ਤੇ ਹੈ। ਹਾਲਾਂਕਿ ਕੁਝ ਲੋਕ ਅਚਾਨਕ ਇਸ ਹੈਸ਼ਟੈਗ ਦੇ ਟਰੈਂਡ ਕਰਨ ਤੋਂ ਸਰਪ੍ਰਾਈਜ਼ ਹਨ।


ਫੈਨਜ਼ ਦੀ ਤਸੱਲੀ ਲਈ ਦੱਸ ਦਈਏ ਕਿ ਵਿਜੈ ਠੀਕ ਹਨ। #RIPactorVIJAY ਦੇ ਤਹਿਤ ਹੁਣ 50 ਹਜ਼ਾਰ ਤੋਂ ਜ਼ਿਆਦਾ ਟਵੀਟ ਕਰ ਚੁੱਕੇ ਹਨ। ਲੋਕ ਪੁੱਛ ਰਹੇ ਹਨ ਕਿ ਕੌਣ ਹੈ, ਜੋ ਇਹ ਟਰੈਂਡ ਕਰ ਰਿਹਾ ਹੈ। ਇਸ ਹੈਸ਼ਟੈਗ ਨੂੰ ਬੰਦ ਕਰੋ। ਐਕਟਰ ਵਿਜੈ ਆਪਣੀ ਅਗਲੀ ਫਿਲਮ 'ਬਿਜਿਲ' 'ਚ ਫੁੱਟਵਾਲ ਕੋਚ ਦੀ ਭੂਮਿਕਾ ਰਹੇ ਹਨ। ਏ. ਆਰ. ਰਹਿਮਾਨ ਨੇ ਫਿਲਮ ਦਾ ਮਿਊਜ਼ਿਕ ਦਿੱਤਾ ਹੈ। 'ਬਿਜਿਲ' 'ਚ ਵਿਜੈ ਦੇ ਲੁੱਕ ਪੋਸਟਰਸ ਕੀਤੇ ਜਾ ਚੁੱਕੇ ਹਨ।
 


Tags: Vijay Fake Death NewsSchokingSouth Superstar ਵਿਜੈ

Edited By

Sunita

Sunita is News Editor at Jagbani.