ਮੁੰਬਈ— ਬਾਲੀਵੁੱਡ ਅਤੇ ਟੀ. ਵੀ. ਅਭਿਨੇਤਰੀ ਸ਼ੋਮਾ ਆਨੰਦ ਅੱਜ ਆਪਣਾ 59ਵਾਂ ਜਨਮਦਿਨ ਮਨਾ ਰਹੀ ਹੈ। ਉਨ੍ਹਾਂ ਦਾ ਜਨਮ 16 ਫਰਵਰੀ 1958 ਨੂੰ ਹੋਇਆ ਸੀ। ਸ਼ੋਭਾ ਦਾ ਨਾਂ 1980-90 ਦੇ ਦਹਾਕੇ 'ਚ ਮਸ਼ਹੂਰ ਅਭਿਨੇਤਰੀਆਂ 'ਚ ਸ਼ਾਮਲ ਹੈ। ਉਨ੍ਹਾਂ ਨੇ ਆਪਣੇ ਫਿਲਮੀ ਕੈਰੀਅਰ ਦੀ ਸ਼ੁਰੂਆਤ ਸੁਪਰਹਿੱਟ ਰੋਮਾਂਟਿਕ ਫਿਲਮ 'ਬਾਰੂਦ' ਨਾਲ ਕੀਤੀ ਸੀ। ਉਨ੍ਹਾਂ ਨੇ 'ਜਾਗੀਰ', 'ਕੁਲੀ', 'ਜੈਸੀ ਕਰਨੀ ਵੈਸੀ ਭਰਨੀ', 'ਹੰਗਮਾ', 'ਕਯਾ ਕੂਲ ਹੈ ਹਮ', 'ਕੱਲ ਹੋ ਨਾ ਹੋ', 'ਹਿੰਮਤਵਾਲਾ' ਵਰਗੀਆਂ ਫਿਲਮਾਂ 'ਚ ਅਭਿਨੈ ਕਰ ਚੁੱਕੀ ਹੈ। ਸ਼ੋਮਾ ਕਈ ਡੇਲੀ ਸੋਪ 'ਚ ਕੰਮ ਕਰ ਚੁੱਕੀ ਹੈ। ਉਨ੍ਹਾਂ ਨੇ 'ਭਾਬੀ', 'ਹਮ ਪਾਂਚ', 'ਸ਼ਰਾਰਤ', 'ਮਾਇਕਾ', 'ਗਿਲੀ-ਗਲੀ ਗੱਪਾ', 'ਜੀਨੀ ਔਰ ਜੂਜੂ', 'ਖੇਲਤੀ ਹੈ ਜ਼ਿੰਦਗੀ ਆਂਖ ਮਿਚੌਲੀ' ਵਰਗੇ ਸੀਰੀਅਲਾਂ 'ਚ ਕੰਮ ਕਰ ਚੁੱਕੀ ਹੈ। ਸ਼ੋਮਾ ਦਾ ਵਿਆਹ ਤਾਰਿਕ ਸ਼ਾਹ ਨਾਲ ਹੋਇਆ ਹੈ। ਉਨ੍ਹਾਂ ਦੀ ਇਕ ਬੇਟੀ ਵੀ ਹੈ, ਜਿਸ ਦਾ ਨਾਂ ਸਾਰਾਹ ਹੈ। ਅੱਗੇ ਦੇਖੋ ਸ਼ੋਮਾ ਦੀਆਂ ਸਟਾਈਲਿਸ਼ ਤਸਵੀਰਾਂ।