FacebookTwitterg+Mail

ਦਿਲਪ੍ਰੀਤ ਢਿੱਲੋਂ ਦੀ ਨਵੀਂ ਫਿਲਮ ਦੀ ਸ਼ੂਟਿੰਗ 20 ਅਪ੍ਰੈਲ ਤੋਂ ਹੋਵੇਗੀ ਸ਼ੁਰੂ

shooting
08 April, 2017 12:46:46 PM
ਜਲੰਧਰ— ਪੰਜਾਬੀ ਗਾਇਕ ਦਿਲਪ੍ਰੀਤ ਢਿੱਲੋਂ ਨਿਰਦੇਸ਼ਕਾ ਤੇਜੀ ਸੰਧੂ ਦੀ ਨਵੀਂ ਫ਼ਿਲਮ 'ਆਖਰੀ ਵਾਰਿਸ' 'ਚ ਆਪਣੇ ਕੁੱਲ ਦੇ ਆਖਰੀ ਵਾਰਿਸ ਵਜੋਂ ਨਜ਼ਰ ਆਵੇਗਾ। ਪਿੰਡ ਦੇ ਪੇਡੂ ਕਲਚਰ, ਪਰਿਵਾਰਾਂ ਤੇ ਸ਼ਰੀਕੇਬਾਜ਼ੀ ਨਾਲ ਸਬੰਧਿਤ ਇਹ ਫ਼ਿਲਮ ਪੁਰਾਤਨ ਅਤੇ ਅਜੌਕੇ ਦੌਰ ਦੀ ਗੱਲ ਕਰੇਗੀ। 'ਵਾਇਲਡ ਰੋਜ ਫ਼ਿਲਮਸ ਅਤੇ ਸ਼ੁੱਧ ਗੋਲਡ' ਦੇ ਬੈਨਰ ਹੇਠ ਬਣ ਰਹੀ ਇਸ ਫ਼ਿਲਮ ਦੇ ਨਿਰਮਾਤਾ ਪ੍ਰੀਤਪਾਲ ਸ਼ੇਰਗਿੱਲ ਹਨ। ਸਹਿ ਨਿਰਮਾਤਾ ਗਗਨਦੀਪ ਸਿੰਘ ਭੁੱਲਰ ਤੇ ਸੰਜੀਵ ਮਿੱਤਲ ਹਨ।
ਇਸ ਫ਼ਿਲਮ 'ਚ ਸਰਬਜੀਤ ਚੀਮਾ, ਗੱਗੂ ਗਿੱਲ, ਹੌਬੀ ਧਾਲੀਵਾਲ, ਬੀਐਨ ਸ਼ਰਮਾ, ਨਿਰਮਲ ਰਿਸ਼ੀ, ਮਹਿਰੀਨ ਕਾਲੇਕੇ, ਸੂਫੀ ਗੁਲਾਟੀ, ਅਨੂਕ੍ਰਿਤੀ ਸਿੰਘ, ਸ਼ਿਵਾਨੀ ਸੈਣੀ, ਪ੍ਰੀਤਪਾਲ ਸ਼ੇਰਗਿੱਲ, ਤੇਜੀ ਸੰਧੂ, ਹਾਰਬੀ ਸੰਘਾ, ਰਮਣੀਕ ਸੰਧੂ ਤੇ ਦਮਨਪ੍ਰੀਤ ਕੌਰ ਕੰਮ ਕਰ ਰਹੇ ਹਨ। ਫ਼ਿਲਮ ਦੀ ਸ਼ੂਟਿੰਗ ਪੰਜਾਬ ਦੇ ਸਰਹੱਦੀ ਜ਼ਿਲੇ ਫ਼ਿਰੋਜ਼ਪੁਰ ਦੇ ਵੱਖ-ਵੱਖ ਪਿੰਡਾਂ 'ਚ ਹੋਵੇਗੀ। ਫ਼ਿਲਮ ਦਾ ਕੁਝ ਹਿੱਸਾ ਵਿਦੇਸ਼ 'ਚ ਵੀ ਫ਼ਿਲਮਾਇਆ ਜਾਵੇਗਾ। ਇਸ ਫ਼ਿਲਮ ਨੂੰ ਨਾਮਵਰ ਅਦਾਕਾਰਾ ਤੇਜੀ ਸੰਧੂ ਡਾਇਰੈਕਟ ਕਰ ਰਹੀ ਹੈ। ਇਸ ਫ਼ਿਲਮ 'ਚ ਮੁੱਖ ਕਿਰਦਾਰ ਦਿਲਪ੍ਰੀਤ ਢਿੱਲੋਂ ਅਤੇ ਅਭਿਨੇਤਰੀ ਸੂਫੀ ਗੁਲਾਟੀ ਹੈ। ਪੰਜਾਬੀ ਸਿਨੇਮੇ ਦੇ ਸਦਾਬਹਾਰ ਅਦਾਕਾਰ ਗੱਗੂ ਗਿੱਲ ਇਸ ਫ਼ਿਲਮ 'ਚ ਇਕ ਅਜਿਹੇ ਜੰਗੀਰਦਾਰ ਦਾ ਕਿਰਦਾਰ ਅਦਾ ਕਰ ਰਹੇ ਹਨ, ਜੋ ਆਪਣੇ ਅਸੂਲਾਂ ਦਾ ਪੱਕਾ ਹੈ ਤੇ ਪੰਜਾਬੀਅਤ ਦਾ ਪਹਿਰੇਦਾਰ ਹੈ। ਇਸ ਫ਼ਿਲਮ ਦੀ ਸ਼ੂਟਿੰਗ 20 ਅਪ੍ਰੈਲ ਤੋਂ ਸ਼ੁਰੂ ਹੋ ਰਹੀ ਹੈ।

Tags: Dilpreet DhillonAakhri WarisGugu Gillshooting 20 Aprilਦਿਲਪ੍ਰੀਤ ਢਿੱਲੋਂਆਖਰੀ ਵਾਰਿਸ20 ਅਪ੍ਰੈਲ