FacebookTwitterg+Mail

ਇਸ ਕਾਰਨ ਕਰਣੀ ਸੈਨਾ ਨੇ ਰੁਕਵਾਈ ਅਕਸ਼ੈ ਕੁਮਾਰ ਦੀ ਫਿਲਮ 'ਪ੍ਰਿਥਵੀਰਾਜ' ਦੀ ਸ਼ੂਟਿੰਗ

shooting of akshay kumar s prithviraj stopped by the karni sena in jaipur
17 March, 2020 04:38:13 PM

ਨਵੀਂ ਦਿੱਲੀ(ਬਿਊਰੋ)- ਬਾਲੀਵੁੱਡ ਐਕਟਰ ਅਕਸ਼ੈ ਕੁਮਾਰ ਦੀ ਆਉਣ ਵਾਲੀ ਫਿਲਮ 'ਪ੍ਰਿਥਵੀਰਾਜ' ਨੂੰ ਲੈ ਕੇ ਸ਼੍ਰੀ ਰਾਜਪੂਤ ਕਰਣੀ ਸੈਨਾ ਨੇ ਇਤਰਾਜ਼ ਜਤਾਇਆ ਹੈ। ਇੰਝ ਲੱਗ ਰਿਹਾ ਹੈ ਕਿ ਇਕ ਵਾਰ ਫਿਰ ਇਕ ਪੀਰੀਅਡ ਫਿਲਮ ਫਸ ਸਕਦੀ ਹੈ। ਇਹ ਅਕਸ਼ੈ ਕੁਮਾਰ ਦੀ ਪਹਿਲੀ ਪੀਰੀਅਡ ਫਿਲਮ ਹੈ, ਇਸ 'ਚ ਪ੍ਰਿਥਵੀਰਾਜ ਚੌਹਾਨ ਦਾ ਕਿਰਦਾਰ ਨਿਭਾਅ ਰਹੇ ਹਨ। ਫਿਲਮ ਦੀ ਸ਼ੂਟਿੰਗ ਰਾਜਸਥਾਨ 'ਚ ਚੱਲ ਰਹੀ ਸੀ, ਜਿਸ 'ਚ ਸ਼੍ਰੀ ਰਾਜਪੂਤ ਕਰਣੀ ਸੈਨਾ ਦੇ ਲੋਕਾਂ ਨੇ ਰੋਕ ਦਿੱਤਾ ਹੈ। ਉਨ੍ਹਾਂ ਨੇ ਫਿਲਮਮੇਕਰਜ਼ ਨਾਲ ਸਕ੍ਰੀਪਟ ਪੜ੍ਹਾਉਣ ਦੀ ਮੰਗ ਕੀਤੀ ਹੈ। ਇਸ ਤੋਂ ਇਲਾਵਾ ਇੰਝ ਨਾ ਕਰਨ 'ਤੇ ਉਨ੍ਹਾਂ ਨੇ ਪੂਰੇ ਭਾਰਤ 'ਚ ਫਿਲਮ ਦੀ ਸ਼ੂਟਿੰਗ ਰੋਕਣ ਦੀ ਚਿਤਾਵਨੀ ਵੀ ਦਿੱਤੀ ਹੈ।


ਦੱਸ ਦਈਏ ਕਿ ਫਿਲਮ 'ਪ੍ਰਿਥਵੀਰਾਜ' 'ਚ ਅਕਸ਼ੈ ਮੁੱਖ ਭੂਮਿਕਾ 'ਚ ਹੈ, ਜਦੋਂ ਕਿ ਮਾਨੁਸ਼ੀ ਉਨ੍ਹਾਂ ਦੀ ਪਤਨੀ ਸੰਯੋਗਿਤਾ ਦਾ ਕਿਰਦਾਰ ਨਿਭਾ ਰਹੀ ਹੈ। ਇਹ ਫਿਲਮ ਇਸ ਸਾਲ ਦੀਵਾਲੀ 'ਤੇ ਰਿਲੀਜ਼ ਹੋਵੇਗੀ।


Tags: ShootingAkshay KumarPrithviraj StoppedKarni SenaJaipur Manushi Chillar

About The Author

manju bala

manju bala is content editor at Punjab Kesari