ਜਲੰਧਰ(ਬਿਊਰੋ)— ਸ਼ਰਦਾ ਕਪੂਰ ਨੇ ਆਪਣੇ ਕਰੀਅਰ ਦੇ ਕੁਝ ਸਾਲਾਂ 'ਚ ਹੀ ਆਪਣੀ ਵੱਖਰੀ ਪਛਾਣ ਬਣਾ ਲਈ ਹੈ। ਅੱਜ ਸ਼ਰਧਾ ਕਪੂਰ ਆਪਣਾ 32ਵਾਂ ਜਨਮਦਿਨ ਮਨਾ ਰਹੀ ਹੈ। ਸਾਲ 2010 'ਚ 'ਤੀਨ ਪੱਤੀ' ਮੂਵੀ ਨਾਲ ਸ਼ਰਧਾ ਨੇ ਆਪਣਾ ਫਿਲਮੀ ਕਰੀਅਰ ਸ਼ੁਰੂ ਕੀਤਾ ਸੀ।
2013 'ਚ ਆਈ 'ਆਸ਼ਿਕੀ' ਫਿਲਮ ਨਾਲ ਉਹ ਲਾਈਮਲਾਈਟ 'ਚ ਆਈ। ਇਸ ਤੋਂ ਬਾਅਦ 'ਏਕ ਵਿਲੇਨ', 'ਹੈਦਰ', 'ਏਬੀਸੀਡੀ 2','ਬਾਗੀ','ਹਾਫ ਗਰਲਫਰੈਂਡ' ਅਤੇ 'ਬੱਤੀ ਗੁੱਲ ਮੀਟਰ ਚਾਲੂ' ਵਰਗੀਆਂ ਫਿਲਮਾਂ 'ਚ ਕੰਮ ਕੀਤਾ।
ਸ਼ਰਧਾ ਕਪੂਰ ਮਸ਼ਹੂਰ ਬਾਲੀਵੁੱਡ ਐਕਟਰ ਸ਼ਕਤੀ ਕਪੂਰ ਦੀ ਧੀ ਹੈ। ਫਿਲਮੀ ਪਰਿਵਾਰ ਤੋਂ ਹੋਣ ਕਾਰਨ ਉਹ ਬੇਹੱਤ ਰੋਮਾਂਟਿਕ ਵੀ ਹੈ। ਇਕ ਇੰਟਰਵਿਊ ਦੌਰਾਨ ਉਨ੍ਹਾਂ ਨੇ ਕਿਹਾ ਸੀ ਕਿ ਉਹ ਬਹੁਤ ਰੋਮਾਂਟਿਕ ਹੈ ਅਤੇ ਉਨ੍ਹਾਂ ਦੀ ਮਨਪਸੰਦੀ ਫਿਲਮ ਗੁਰੂ ਦੱਤ ਦੀ ਕਲਾਸਿਕ ਮੂਵੀ 'ਪਿਆਸਾ' ਹੈ।
ਸ਼ਰਧਾ ਸਿਰਫ ਐਕਟਿੰਗ ਹੀ ਨਹੀਂ ਸਗੋਂ ਬਹੁਤ ਚੰਗੀ ਸਿੰਗਰ ਵੀ ਹੈ। ਉਨ੍ਹਾਂ ਨੇ ਬਤੋਰ ਸਿੰਗਰ ਆਪਣਾ ਡੈਬਿਊ ਤਾਂ ਕਰ ਹੀ ਦਿੱਤਾ ਹੈ। ਇਸ ਤੋਂ ਇਲਾਵਾ ਉਹ ਡਾਂਸਿੰਗ 'ਚ ਵੀ ਆਪਣਾ ਹੁਨਰ ਸਭ ਦੇ ਸਾਹਮਣੇ ਦਿਖਾ ਚੁੱਕੀ ਹੈ। ਸ਼ਰਧਾ ਕਈ ਸਾਰੀ ਭਾਸ਼ਾਵਾਂ ਵੀ ਬੋਲ ਲੈਂਦੀ ਹੈ। ਉਹ ਰਸ਼ਿਅਨ ਬੋਲਣਾ ਜਾਣਦੀ ਹੈ। ਇਸ ਤੋਂ ਇਲਾਵਾ ਉਹ ਬ੍ਰਿਟਿਸ਼ ਐਕਸੈਂਟ 'ਚ ਬਹੁਤ ਵਧੀਆ ਇੰਗਲਿਸ਼ ਬੋਲਦੀ ਹੈ।
ਸ਼ਰਧਾ ਕਪੂਰ ਆਪਣੇ ਪਿਤਾ ਸ਼ਕਤੀ ਕਪੂਰ ਨੂੰ ਸੁਪਰਹੀਰੋ ਮੰਨਦੀ ਹੈ। ਇਕ ਇੰਟਰਵਿਯੂ ਦੌਰਾਨ ਉਨ੍ਹਾਂਨੇ ਕਿਹਾ ਸੀ ਕਿ ਆਪਣੇ ਕਰੀਅਰ 'ਚ ਉਹ ਚਾਹੇ ਕਿੰਨੇ ਹੀ ਚੰਗੇ ਕੰਮ ਕਰ ਲਵੇ ਪਰ ਉਹ ਉਸ ਮੁਕਾਮ ਤੱਕ ਕਦੇ ਨਹੀਂ ਪਹੁੰਚ ਸਕਦੀ ਜਿੱਥੇ ਉਨ੍ਹਾਂ ਦੇ ਪਿਤਾ ਪਹੁੰਚੇ ਹਨ।
ਆਉਣ ਵਾਲੀਆਂ ਫਿਲਮਾਂ ਦੀ ਗੱਲ ਕਰੀਏ ਤਾਂ ਸਾਲ 2019 'ਚ ਉਨ੍ਹਾਂ ਦੇ ਖਾਤੇ 'ਚ ਕਈ ਫਿਲਮਾਂ ਹਨ। 'ਸਾਹੋ' 'ਚ ਬਾਹੂਬਲੀ ਸਟਾਰ, ਪ੍ਰਭਾਸ ਨਾਲ ਨਜ਼ਰ ਆਏਗੀ।
ਫਿਲਮ ਦੀ ਸ਼ੂਟਿੰਗ ਚੱਲ ਰਹੀ ਹੈ। ਇਸ ਤੋਂ ਇਲਾਵਾ ਉਹ 'ਛਿਛੋਰੇ' ਫਿਲਮ 'ਚ ਸੁਸ਼ਾਂਤ ਸਿੰਘ ਰਾਜਪੂਤ ਦੇ ਅਪੋਜਿਟ ਨਜ਼ਰ ਆ ਸਕਦੀ ਹੈ।