FacebookTwitterg+Mail

ਸ਼ਰਧਾ ਕਪੂਰ ਨੇ 'ਸਾਹੋ' ਦੀ ਸ਼ੂਟਿੰਗ ਦੌਰਾਨ ਨੇਵੀ ਅਧਿਕਾਰੀਆਂ ਨਾਲ ਕੀਤੀ ਮੁਲਾਕਾਤ

shraddha kapoor
03 May, 2019 04:27:18 PM

ਮੁੰਬਈ(ਬਿਊਰੋ)— ਸ਼ਰਧਾ ਕਪੂਰ ਨੇ ਹਾਲ ਹੀ 'ਚ 'ਸਾਹੋ' ਦੀ ਸ਼ੂਟਿੰਗ ਦੌਰਾਨ ਇਕ ਸਮੁੰਦਰੀ ਸੰਸਥਾਨ 'ਚ ਨੇਵੀ ਅਧਿਕਾਰੀਆਂ ਨਾਲ ਮੁਲਾਕਾਤ ਕੀਤੀ ਅਤੇ ਉਨ੍ਹਾਂ ਨਾਲ ਤਸਵੀਰਾਂ ਵੀ ਕਲਿੱਕ ਕਰਵਾਈਆਂ। ਸ਼ਰਧਾ ਇਨ੍ਹੀਂ ਦਿਨੀਂ ਪ੍ਰਭਾਸ ਨਾਲ ਫਿਲਮ ਦੀ ਸ਼ੂਟਿੰਗ 'ਚ ਬਿਜ਼ੀ ਹੈ ਕਿਉਂਕਿ 'ਸਾਹੋ' ਦੀ ਪੂਰੀ ਟੀਮ ਜਲਦ ਤੋਂ ਜਲਦ ਸ਼ੂਟਿੰਗ ਖਤਮ ਕਰਨਾ ਚਾਹੁੰਦੀ ਹੈ। ਪੂਰੇ ਦੇਸ਼ ਨੂੰ ਆਪਣੇ ਅਭਿਨੈ ਨਾਲ ਦੀਵਾਨਾ ਬਣਾਉਣ ਵਾਲੀ ਅਦਾਕਾਰਾ ਦਾ ਸਮੁੰਦਰੀ ਇੰਸਟੀਚਿਊਟ ਵੱਲੋਂ ਜ਼ੋਰਦਾਰ ਸਵਾਗਤ ਕੀਤਾ ਗਿਆ। ਸ਼ਰਧਾ ਇੱਥੇ ਕੁਝ ਪਾਣੀ ਦੇ ਅੰਦਰ ਦੇ ਸੀਨਜ਼ ਨੂੰ ਸ਼ੂਟ ਕਰਨ ਲਈ ਪਹੁੰਚੀ ਸੀ। ਇਸ ਫਿਲਮ ਨੂੰ ਤਾਮਿਲ, ਤੇਲਗੂ ਅਤੇ ਹਿੰਦੀ 'ਚ ਇਕੱਠੇ ਵੱਖ-ਵੱਖ ਥਾਵਾਂ 'ਤੇ ਫਿਲਮਾਇਆ ਜਾ ਰਿਹਾ ਹੈ। 'ਸਾਹੋ' ਨਾਲ ਸ਼ਰਧਾ ਕਪੂਰ ਇਕ ਪੈਨ ਇੰਡੀਆ ਅਭਿਨੇਤਰੀ ਦੇ ਰੂਪ 'ਚ ਆਪਣਾ ਡੈਬਿਊ ਕਰ ਰਹੀ ਹੈ।


Tags: Shraddha KapoorSaahoPrabhas SujeethBollywood Celebrity News in Punjabiਬਾਲੀਵੁੱਡ ਸਮਾਚਾਰ

Edited By

Manju

Manju is News Editor at Jagbani.