FacebookTwitterg+Mail

'ਹਾਫ ਗਰਲਫਰੈਂਡ' ਦੇ ਇਸ ਮਸ਼ਹੂਰ ਗੀਤ ਨੂੰ ਆਪਣੀ ਆਵਾਜ਼ 'ਚ ਪੇਸ਼ ਕਰੇਗੀ ਸ਼ਰਧਾ ਕਪੂਰ

shraddha kapoor
08 May, 2017 10:49:37 AM

ਮੁੰਬਈ— ਬਾਲੀਵੁੱਡ ਅਭਿਨੇਤਰੀ ਸ਼ਰਧਾ ਕਪੂਰ ਆਪਣੀ ਆਉਣ ਵਾਲੀ ਫਿਲਮ 'ਹਾਫ ਗਰਲਫਰੈਂਡ' ਕਰਕੇ ਕਾਫੀ ਚਰਚਾ 'ਚ ਹੈ। ਇਸ ਫਿਲਮ 'ਚ ਸ਼ਰਧਾ ਇਕ ਵਾਰੀ ਫਿਰ ਆਪਣੀ ਆਵਾਜ਼ ਦਾ ਜਾਦੂ ਬਿਖੇਰਦੀ ਨਜ਼ਰ ਆਵੇਗੀ। ਫਿਲਮ ਦਾ ਪਸੰਦੀਦਾ ਗੀਤ 'ਫਿਰ ਭੀ ਤੁਮਕੋ ਚਾਹੁੰਗੀ' ਦੇ ਨਾਲ ਸ਼ਰਧਾ ਪ੍ਰਸ਼ੰਸਕਾਂ ਨੂੰ ਆਕਰਸ਼ਿਤ ਕਰਨ ਲਈ ਤਿਆਰ ਹੈ। ਅਰਿਜੀਤ ਸਿੰਘ ਅਤੇ ਮਿਥੁਨ ਵੱਲੋਂ ਗਾਏ ਇਸ ਗੀਤ ਨੂੰ ਸ਼ਰਧਾ ਆਪਣੀ ਆਵਾਜ਼ 'ਚ ਪੇਸ਼ ਕਰੇਗੀ।

ਜ਼ਿਕਰਯੋਗ ਹੈ ਕਿ ਹਾਲ ਹੀ ਰਿਲੀਜ਼ ਹੋਏ ਫਿਲਮ ਦੇ ਤਿੰਨੋਂ ਗੀਤਾਂ ਨੂੰ ਪ੍ਰਸ਼ੰਸਕਾਂ ਵੱਲੋਂ ਬਹੁਤ ਪਸੰਦ ਕੀਤਾ ਜਾ ਰਿਹਾ ਹੈ। ਅਜਿਹੇ 'ਚ ਸ਼ਰਧਾ ਦੀ ਆਵਾਜ਼ 'ਚ ਇਹ ਗੀਤ ਕਿਸੇ ਤੋਹਫੇ ਤੋਂ ਘੱਟ ਨਹੀਂ ਹੋਵੇਗਾ। 'ਫਿਰ ਭੀ ਤੁਮਕੋ ਚਾਹੁੰਗਾ' ਇਕ ਰੋਮਾਂਟਿਕ ਗੀਤ ਹੈ। ਇਸ ਤੋਂ ਇਲਾਵਾ ਇਹ ਫਿਲਮ 19 ਮਈ ਨੂੰ ਸਿਨੇਮਾਘਰਾਂ 'ਚ ਰਿਲੀਜ਼ ਹੋਵੇਗੀ।


Tags: Shraddha Kapoor Phir Bhi Tumko Chahunga Half Girlfriend sing ਹਾਫ ਗਰਲਫਰੈਂਡ ਸ਼ਰਧਾ ਕਪੂਰ