FacebookTwitterg+Mail

ਵੀਡੀਓ 'ਚ ਦੇਖੋ 'ਹਾਫ ਗਰਲਫਰੈਂਡ' ਦੀ ਅਭਿਨੇਤਰੀ ਕਿਵੇਂ ਕਰ ਰਹੀ ਹੈ ਸਟੰਟ

shraddha kapoor
26 May, 2017 12:41:02 PM

ਮੁੰਬਈ— ਬਾਲੀਵੁੱਡ ਅਭਿਨੇਤਰੀ ਸ਼ਰਧਾ ਕਪੂਰ ਇਸ ਸਮੇਂ ਸੈਲੀਬ੍ਰੇਸ਼ਨ ਦੇ ਮੂਡ 'ਚ ਲੱਗ ਰਹੀ ਹੈ। ਸ਼ਰਧਾ ਦੀ ਫਿਲਮ 'ਹਾਫ ਗਰਲਫਰੈਂਡ' ਇਨ੍ਹੀਂ ਦਿਨੀਂ ਬਾਕਸ ਆਫਿਸ 'ਤੇ ਕਾਫੀ ਧਮਾਲਾਂ ਪਾ ਰਹੀ ਹੈ। ਬੀਤੇ ਦਿਨ ਵੀਰਵਾਰ ਨੂੰ ਸ਼ਰਧਾ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਇਕ ਵੀਡੀਓ ਸ਼ੇਅਰ ਕੀਤਾ। ਉਨ੍ਹਾਂ ਦੇ ਇਸ ਸ਼ਾਨਦਾਰ ਮੂਡ ਨੇ ਫੈਨਜ਼ ਦਾ ਧਿਆਨ ਆਪਣੇ ਵੱਲ ਆਕਰਸ਼ਿਤ ਕਰ ਲਿਆ। ਇਸ ਵੀਡੀਓ 'ਚ ਸ਼ਰਧਾ ਕਾਫੀ ਕਿਊਟ ਨਜ਼ਰ ਆ ਰਹੀ ਸੀ। ਇਸ ਵੀਡੀਓ ਨੂੰ ਕਿਸੇ ਨਹੀਂ ਬਲਕਿ ਉਨ੍ਹਾਂ ਦੇ ਪਿਤਾ ਸ਼ਕਤੀ ਕਪੂਰ ਨੇ ਰਿਕਾਰਡ ਨੇ ਕੀਤਾ ਹੈ। ਸ਼ਰਧਾ ਨੇ ਵੀਡੀਓ ਸ਼ੇਅਰ ਕਰਦੇ ਹੋਏ ਕੈਪਸ਼ਨ 'ਚ ਲਿਖਿਆ, ''ਹਮੇਸ਼ਾ ਕਾਰਟ ਵਹੀਲ ਕਰਨੇ ਚਾਹੀਦੇ ਹਨ, ਬੇਸ਼ੱਕ ਤੁਸੀਂ ਇਸਨੂੰ ਠੀਕ ਤਰ੍ਹਾਂ ਨਾ ਕਰ ਪਾਓ, ਬਿਲਕੁਲ ਮੇਰੀ ਤਰ੍ਹਾਂ।

A post shared by RIYA SOMANI (@shraddhakapoor) on


ਜ਼ਿਕਰਯੋਗ ਹੈ ਕਿ ਨਿਰਦੇਸ਼ਕ ਮੋਹਿਤ ਸੂਰੀ ਦੇ ਨਿਰਦੇਸ਼ਨ 'ਚ ਬਣੀ ਫਿਲਮ 'ਹਾਫ ਗਰਲਫਰੈਂਡ' ਨੇ ਬਾਕਸ ਆਫਿਸ 'ਤੇ 50 ਕਰੋੜ ਦਾ ਕਾਰੋਬਾਰ ਕਰ ਚੁੱਕੀ ਹੈ। ਇਹ ਫਿਲਮ ਮਸ਼ਹੂਰ ਲੇਖਕ ਚੇਤਨ ਭਗਤ ਦੇ ਨਾਵਲ 'ਤੇ ਆਧਾਰਿਤ ਸੀ। ਇਸ ਫਿਲਮ 'ਚ ਬਾਲੀਵੁੱਡ ਅਭਿਨੇਤਾ ਅਰਜੁਨ ਕਪੂਰ ਅਹਿਮ ਕਿਰਦਾਰ 'ਚ ਨਜ਼ਰ ਆਇਆ ਹੈ।


Tags: Shraddha Kapoor Half Girlfriend Arjun Kapoor stunt Shakti Kapoor ਸ਼ਰਧਾ ਕਪੂਰ ਹਾਫ ਗਰਲਫਰੈਂਡ