FacebookTwitterg+Mail

ਆਲੀਆ ਅਤੇ ਸ਼ਰਧਾ ਕਪੂਰ 'ਚ ਸ਼ੁਰੂ ਹੋਈ ਠੰਡੀ ਜੰਗ, ਰਾਜ਼ ਦੀ ਗੱਲ ਆਈ ਸਾਹਮਣੇ

    1/7
06 July, 2016 11:54:37 AM

ਮੁੰਬਈ—ਬਾਲੀਵੁੱਡ ਅਦਾਕਾਰਾ ਸ਼ਰਧਾ ਕਪੂਰ ਅਤੇ ਆਲੀਆ ਭੱਟ ਦੀਆਂ ਆਏ ਦਿਨ ਠੰਡੀ ਜੰਗ ਦੀਆਂ ਖਬਰਾਂ ਆਉਂਦੀਆਂ ਰਹਿੰਦੀਆਂ ਹਨ। ਸੁਣਨ 'ਚ ਇਹ ਆਉਂਦਾ ਹੈ ਕਿ ਦੋਵਾਂ 'ਚ ਕਿਸੇ ਤਰ੍ਹਾਂ ਦੀ ਕੋਈ ਜੰਗ ਨਹੀਂ ਹੈ ਪਰ ਸ਼ੁਰੂ ਤੋਂ ਹੀ ਦੋਵਾਂ 'ਚ ਜਬਰਦਸਤ ਮੁਕਾਬਲਾ ਚਲ ਰਿਹਾ ਹੈ।
ਜਾਣਕਾਰੀ ਅਨੁਸਾਰ ਆਲੀਆ ਅਤੇ ਸ਼ਰਧਾ 'ਚ ਹਰ ਸਮੇਂ ਇਕ ਦੂਜੇ ਤੋਂ ਅੱਗੇ ਨਿਕਲਣ ਦੀ ਰੇਸ ਲੱਗੀ ਰਹਿੰਦੀ ਹੈ। ਇਕ ਪਾਸੇ ਜਦੋਂ ਆਲੀਆ ਇਕ ਤੋਂ ਬਾਅਦ ਇਕ ਫਿਲਮਾਂ ਦੇ ਚੁੱਕੀ ਹੈ ਤਾਂ ਦੂਜੇ ਪਾਸੇ ਸ਼ਰਧਾ ਦੀ ਵੀ ਕਈ ਫਿਲਮਾਂ ਹੁਣ ਤੱਕ ਕਲੱਬ 'ਚ ਸ਼ਾਮਿਲ ਹੋ ਚੁੱਕੀਆਂ ਹਨ।
ਆਲੀਆ ਦੀਆਂ ਕਈ ਫਿਲਮਾਂ ਨੂੰ ਆਲੋਚਕਾ ਨੇ ਵੀ ਕਾਫੀ ਪ੍ਰਸ਼ੰਸਾ ਕੀਤੀ ਹੈ। ਹਾਲ 'ਚ ਆਲੀਆ ਨੇ ਅਭਿਸ਼ੇਕ ਚੌਬੇ ਦੀ 'ਉੜਤਾ ਪੰਜਾਬ' 'ਚ ਆਪਣੇ ਇਸ ਡੀ-ਗਲੈਮਰਸ ਨਾਲ ਸਭ ਦਾ ਦਿਲ ਜਿੱਤ ਲਿਆ ਹੈ। ਇਸ ਫਿਲਮ ਨਾਲ ਉਨ੍ਹਾਂ ਨੇ ਸਾਰਿਆਂ ਨੂੰ ਪ੍ਰਭਾਵਿਤ ਕਰ ਦਿੱਤਾ ਹੈ ਅਤੇ ਸ਼ਰਧਾ 'ਉੜਤਾ ਪੰਜਾਬ' ਦੀ ਕਾਰਗੁਜਾਰੀ ਦੇ ਬਾਅਦ ਆਲੀਆ ਨੂੰ ਮਿਲ ਰਹੀ ਪ੍ਰਸ਼ੰਸਾ ਤੋਂ ਗਮਗੀਨ ਹੋ ਗਈ ਹੈ।
ਸ਼ਰਧਾ ਅੱਜਕਲ ਆਲੀਆ ਦੀ ਤਰ੍ਹਾਂ ਸਿਲਵਰ ਸਕ੍ਰੀਨ 'ਤੇ ਆਪਣੀ ਐਕਟਿੰਗ ਦਾ ਨਮੂਨਾ ਪੇਸ਼ ਕਰਨ ਲਈ ਉਤਸੁਕ ਹੈ ਪਰ ਉਨ੍ਹਾਂ ਨੂੰ ਕੋਈ ਵੀ ਅਰਥਪੂਰਨ ਰੋਲ ਦੇਣ ਲਈ ਤਿਆਰ ਨਹੀਂ ਹੋ ਰਿਹਾ ਹੈ।


Tags: ਸ਼ਰਧਾ ਕਪੂਰਆਲੀਆ ਭੱਟਠੰਡੀ ਜੰਗShraddha Kapoor Saeed Alia Bhatt the cold war