FacebookTwitterg+Mail

'ਸਤ੍ਰੀ' ਦੇ ਟਰੇਲਰ ਲਾਂਚ ਮੌਕੇ 'ਤੇ ਸ਼ਰਧਾ ਕਪੂਰ-ਰਾਜਕੁਮਾਰ ਰਾਓ ਦੀ ਦਿਸੀ ਸ਼ਾਨਦਾਰ ਕੈਮਿਸਟਰੀ

shraddha kapoor and rajkummar rao
27 July, 2018 04:15:14 PM

ਮੁੰਬਈ (ਬਿਊਰੋ)— ਬਾਲੀਵੁੱਡ ਐਕਟਰ ਰਾਜਕੁਮਾਰ ਰਾਓ ਤੇ ਸ਼ਰਧਾ ਕਪੂਰ ਦੀ ਫਿਲਮ 'ਸਤ੍ਰੀ' ਦਾ ਟਰੇਲਰ ਹਾਲ ਹੀ 'ਚ ਰਿਲੀਜ਼ ਹੋਇਆ ਹੈ। ਇਹ ਫਿਲਮ ਕਾਮੇਡੀ-ਹਾਰਰ ਹੈ, ਜਿਸ ਨੂੰ ਅਮਰ ਕੌਸ਼ਿਕ ਨੇ ਡਾਇਰੈਕਟ ਕਰ ਰਿਹਾ ਹੈ। ਹਾਲ ਹੀ 'ਚ ਟਰੇਲਰ ਦੇ ਲਾਂਚ ਮੌਕੇ 'ਤੇ ਟੀਮ ਦੀ ਪੂਰੀ ਸਟਾਰ ਕਾਸਟ ਸਟਾਈਲਿਸ਼ ਲੁੱਕ 'ਚ ਨਜ਼ਰ ਆਈ। ਇਸ ਦੌਰਾਨ ਸ਼ਰਧਾ ਕਪੂਰ ਤੇ ਰਾਜਕੁਮਾਰ ਰਾਓ ਦੀ ਸ਼ਾਨਦਾਰ ਕੈਮਿਸਟਰੀ ਦੇਖਣ ਨੂੰ ਮਿਲੀ।
Punjabi Bollywood Tadka
ਸ਼ਰਧਾ ਨੇ ਰੈੱਡ ਕਲਰ ਦੀ ਡਰੈੱਸ ਪਾਈ ਸੀ, ਜਿਸ 'ਚ ਉਹ ਬੇਹੱਦ ਪਿਆਰੀ ਲੱਗ ਰਹੀ ਸੀ ਅਤੇ ਰਾਜਕੁਮਾਰ ਨੇ ਬਲੈਕ ਚੈੱਕ ਪੈਂਟ-ਸੂਟ ਪਾਇਆ ਸੀ। ਦੱਸ ਦੇਈਏ ਕਿ ਇਸ ਫਿਲਮ ਨੂੰ ਮੈਡਾਕ ਫਿਲਮਸ ਨੇ ਪ੍ਰੋਡਿਊਸ ਕੀਤਾ ਹੈ।
Punjabi Bollywood Tadka
ਇਸ ਦੇ ਪ੍ਰੋਡਿਊਸਰ ਦਿਨੇਸ਼ ਵਿਜਾਨ, ਰਾਜ ਤੇ ਡੀਕੇ ਹਨ। ਇਹ ਫਿਲਮ 'ਨਾਨੂੰ ਕੀ ਜਾਨੂੰ' ਨਾਲ ਕਾਫੀ ਹੱਦ ਤੱਕ ਮਿਲਦੀ ਜੁਲਦੀ ਹੈ। ਇਸ ਤੋਂ ਪਹਿਲਾਂ 'ਪਰੀ' ਫਿਲਮ ਵੀ ਆਈ ਸੀ। ਇਸ ਫਿਲਮ 'ਚ ਪਹਿਲੀ ਵਾਰ ਸ਼ਰਧਾ ਤੇ ਰਾਜਕੁਮਾਰ ਦੀ ਜੋੜੀ ਸਕ੍ਰੀਨ 'ਤੇ ਨਜ਼ਰ ਆਵੇਗੀ।
Punjabi Bollywood Tadka
ਫਿਲਮ 'ਚ ਦੋਹਾਂ ਸਟਾਰਜ਼ ਦੇ ਹੋਣ ਨਾਲ ਇਕ ਧਮਾਕੇ ਦੀ ਉਮੀਦ ਕੀਤੀ ਜਾ ਰਹੀ ਹੈ। ਇਸ ਤੋਂ ਪਹਿਲਾਂ ਸ਼ਰਧਾ ਨੂੰ ਫਿਲਮ 'ਹਸੀਨਾ ਪਾਰਕਰ' 'ਚ ਦੇਖਿਆ ਗਿਆ ਸੀ।
Punjabi Bollywood Tadka
'ਸਤ੍ਰੀ' ਤੋਂ ਇਲਾਵਾ ਸ਼ਰਧਾ ਕੋਲ 'ਬੱਤੀ ਗੁੱਲ ਮੀਟਰ ਚਾਲੂ' ਤੇ 'ਸਾਹੋ' ਵਰਗੀਆਂ ਫਿਲਮਾਂ ਹਨ ਜਦਕਿ ਰਾਜਕੁਮਾਰ ਕੋਲ 'ਫੰਨੇ ਖਾ', 'ਲਵ ਸੋਨੀਆ', 'ਏਕ ਲੜਕੀ ਕੋ ਦੇਖਾ ਤੋਂ ਐਸਾ ਲਗਾ', '5 ਵੈਡਿੰਗਸ', 'ਮੈਂਟਲ ਹੈ ਕਿਆ?' ਵਰਗੀਆਂ ਫਿਲਮਾਂ ਹਨ। ਇਹ ਫਿਲਮ 31 ਅਗਸਤ ਨੂੰ ਰਿਲੀਜ਼ ਹੋਵੇਗੀ।
Punjabi Bollywood Tadka

Punjabi Bollywood Tadka

Punjabi Bollywood Tadka

Punjabi Bollywood Tadka

Punjabi Bollywood Tadka

Punjabi Bollywood Tadka

Punjabi Bollywood Tadka

Punjabi Bollywood Tadka


Tags: StreeShraddha KapoorRajkummar Rao Trailer LaunchBollywood Celebrity

Edited By

Sunita

Sunita is News Editor at Jagbani.