FacebookTwitterg+Mail

ਪਿਛਲੇ 4 ਸਾਲਾਂ ਤੋਂ ਇਸ ਭਿਆਨਕ ਬੀਮਾਰੀ ਨਾਲ ਲੜ ਰਹੀ ਹੈ ਸ਼ਰਧਾ ਕਪੂਰ

shraddha kapoor anxiety
23 September, 2018 02:14:51 PM

ਮੁੰਬਈ(ਬਿਊਰੋ)— ਬਾਲੀਵੁੱਡ ਅਦਾਕਾਰਾ ਸ਼ਰਧਾ ਕਪੂਰ ਆਪਣੀ ਫਿਲਮ 'ਸਤ੍ਰੀ' ਦੀ ਸਫਲਤਾ ਨੂੰ ਇੰਜੁਆਏ ਕਰ ਰਹੀ ਹੈ। ਉਸ ਦੀ ਹਾਲ ਹੀ 'ਚ ਰਿਲੀਜ਼ ਹੋਈ ਇਸ ਫਿਲਮ ਨੇ 100 ਕਰੋੜ ਤੋਂ ਜ਼ਿਆਦਾ ਕਮਾਈ ਕਰ ਲਈ ਹੈ। ਹਾਲ ਹੀ 'ਚ ਉਸ ਦੀ ਫਿਲਮ 'ਬੱਤੀ ਗੁੱਲ ਮੀਟਰ ਚਾਲੂ' ਰਿਲੀਜ਼ ਹੋਈ ਹੈ ਪਰ ਆਪਣੀ ਇਸੇ ਸਫਲਤਾ ਦੌਰਾਨ ਸ਼ਰਧਾ ਨੇ ਇਕ ਅਜਿਹਾ ਖੁਲਾਸਾ ਕੀਤਾ ਹੈ, ਜਿਸ ਨੂੰ ਸੁਣ ਕੇ ਉਸ ਦੇ ਫੈਨਜ਼ ਨੂੰ ਝਟਕਾ ਲੱਗ ਸਕਦਾ ਹੈ। ਦਰਅਸਲ ਸ਼ਰਧਾ ਨੇ ਹਾਲ ਹੀ 'ਚ ਖੁਲਾਸਾ ਕੀਤਾ ਹੈ ਕਿ ਉਹ ਇਕ ਗੰਭੀਰ ਬੀਮਾਰੀ ਨਾਲ ਲੜ ਰਹੀ ਹੈ।

ਸ਼ਰਧਾ ਨੇ ਦੱਸਿਆ ਕਿ ਉਹ ਪਿਛਲੇ 4 ਸਾਲਾ ਤੋਂ ਐਂਜਾਇਟੀ (Anxiety) ਦੀ ਬੀਮਾਰੀ ਨਾਲ ਲੜ ਰਹੀ ਹੈ। ਉਸ ਨੇ ਕਿਹਾ ਕਿ ਮੈਂ ਇਸ ਨਾਲ ਖੁਦ ਨੂੰ ਸੁਰੱਖਿਅਤ ਰੱਖਣ ਦੇ ਤਰੀਕੇ ਲੱਭਦੀ ਰਹਿੰਦੀ ਹਾਂ। ਮੈਂ ਸਕਾਰਾਤਮਕ ਤਰੀਕੇ ਨਾਲ ਆਪਣੀ ਬੀਮਾਰੀ ਤਰੀਕੇ ਨਾਲ ਆਪਣੀ ਇਸ ਬੀਮਾਰੀ ਨਾਲ ਲੜ ਰਹੀ ਹਾਂ। ਜ਼ਿਆਦਾ ਤੋਂ ਜ਼ਿਆਦਾ ਆਪਣੇ ਪਰਿਵਾਰ ਨਾਲ ਸਮਾਂ ਬਿਤਾਉਣਾ ਚਾਹੁੰਦੀ ਹਾਂ। ਸ਼ਾਹਿਦ ਕਪੂਰ ਤੇ ਸ਼ਰਧਾ ਕਪੂਰ ਦੀ 'ਬੱਤੀ ਗੁੱਲ ਮੀਟਰ ਚਾਲੂ' ਦੀ ਟੱਕਰ ਇਸ ਹਫਤੇ ਬਾਕਸ ਆਫਿਸ 'ਤੇ ਨਵਾਜ਼ੂਦੀਨ ਸਿੱਦੀਕੀ ਦੀ 'ਮੰਟੋ' ਨਾਲ ਹੋਈ। ਇਹ ਦੋਵੇਂ ਫਿਲਮਾਂ ਇਕੱਠੀਆਂ ਹੀ ਰਿਲੀਜ਼ ਹੋਈਆਂ ਹਨ।


Tags: Shraddha KapoorShahid KapoorBatti Gul Meter ChaluAnxietyStreeDinesh VijanKrishna DK Raj Nidimoru

Edited By

Sunita

Sunita is News Editor at Jagbani.