FacebookTwitterg+Mail

B'DAY SPL: ਜਨਮਦਿਨ ਮੌਕੇ ਦੇਖੋ ਸ਼ਰਧਾ ਕਪੂਰ ਦੇ ਬਚਪਨ ਦੀਆਂ ਕੁਝ ਖਾਸ ਤਸਵੀਰਾਂ

shraddha kapoor birthday
03 March, 2020 11:43:38 AM

ਨਵੀਂ ਦਿੱਲੀ(ਬਿਊਰੋ)— ਬਾਲੀਵੁੱਡ ਅਦਾਕਾਰਾ ਸ਼ਰਧਾ ਕਪੂਰ ਅੱਜ ਆਪਣਾ 33ਵਾਂ ਜਨਮਦਿਨ ਮਨਾ ਰਹੀ ਹੈ। ਸ਼ਰਧਾ ਬਾਲੀਵੁੱਡ ਦੇ ਮਸ਼ਹੂਰ ਵਿਲੇਨ ਸ਼ਕਤੀ ਕਪੂਰ ਦੀ ਧੀ ਹੈ। ਉਨ੍ਹਾਂ ਦੇ ਪਿਤਾ ਪੰਜਾਬੀ ਹਨ ਤੇ ਮਾਂ ਮਰਾਠੀ। ਸ਼ਰਧਾ ਨੇ ਆਪਣੇ ਕਰੀਅਰ ਦੀ ਸ਼ੁਰੂਆਤ ਸਾਲ 2010 'ਚ 'ਤੀਨ ਪੱਤੀ' ਨਾਂ ਦੀ ਫਿਲਮ ਨਾਲ ਕੀਤੀ, ਜਿਸ 'ਚ ਉਨ੍ਹਾਂ ਦੇ ਕਿਰਦਾਰ ਦਾ ਨਾਂਮ 'ਅਪਰਣਾ ਖੰਨਾ' ਸੀ। ਸ਼ਰਧਾ ਮਾਂ ਸ਼ਿਵਾਂਗੀ ਵਾਂਗ ਖੁਦ ਨੂੰ ਇਕ ਮਰਾਠੀ ਹੀ ਮੰਨਦੀ ਹੈ। ਸ਼ਰਧਾ ਹਮੇਸ਼ਾ ਤੋਂ ਆਪਣੇ ਮਾਂ ਦੇ ਕਾਫੀ ਕਰੀਬ ਰਹੀ ਹੈ। ਸ਼ਰਧਾ ਦੀ ਪੜ੍ਹਾਈ ਅਮਰੀਕੀ ਸਕੂਲ ਆਫ ਬਾਂਬੇ 'ਚ ਹੋਈ ਹੈ। ਉੱਥੇ ਉਹ ਫੁੱਟਬਾਲ ਤੇ ਹੈਂਡਬਾਲ ਖੇਡਦੀ ਸੀ। ਅੱਗੇ ਦੀ ਪੜ੍ਹਾਈ ਕਰਨ ਲਈ ਸ਼ਰਧਾ ਬਾਸਟਨ ਗਈ ਪਰ ਫੇਸਬੁੱਕ 'ਤੇ ਦੇਖਣ ਤੋਂ ਬਾਅਦ ਫਿਲਮ ਨਿਰਮਾਤਾ ਅੰਬਿਕਾ ਹਿੰਦੂਜਾ ਨੇ ਸ਼ਰਧਾ ਨੂੰ ਬਾਲੀਵੁੱਡ ਐਂਟਰੀ ਲਈ ਫਿਲਮ 'ਤੀਨ ਪੱਤੀ' 'ਚ ਇਕ ਭੂਮਿਕਾ ਲਈ ਚੁਣ ਲਿਆ।
Image result for shraddha kapoor special picture childhood
ਡੈਬਿਊ ਫਿਲਮ 'ਚ ਸ਼ਰਧਾ ਦੇ ਸਹਿ-ਅਦਾਕਾਰ ਦੇ ਰੂਪ 'ਚ ਅਮਿਤਾਭ ਬੱਚਨ, ਬੇਨ ਕਿੰਗਸਲੇ, ਆਰ ਮਾਧਵਨ ਵਰਗੇ ਵੱਡੇ ਅਦਾਕਾਰ ਵੀ ਸਨ। ਇਸ ਤੋਂ ਬਾਅਦ ਉਨ੍ਹਾਂ ਦੀ ਅਗਲੀ ਫਿਲਮ 'ਲਵ ਕਾ ਦਿ ਐਂਡ' ਸੀ, ਜਿਸ 'ਚ ਸ਼ਰਧਾ ਨੇ ਕਾਲਜ ਸਟੂਡੈਂਟ ਦੀ ਭੂਮਿਕਾ ਨਿਭਾਈ ਸੀ। ਇਹ ਫਿਲਮ ਵੀ ਬਾਕਸ ਆਫਿਸ 'ਤੇ ਸਫਲ ਨਹੀਂ ਹੋ ਸਕੀ ਪਰ 2013 'ਚ ਆਈ 'ਆਸ਼ਿਕੀ 2' 'ਚ ਲੀਡ ਅਦਾਕਾਰਾ ਦੀ ਭੂਮਿਕਾ ਨਿਭਾਉਣ ਵਾਲੀ ਸ਼ਰਧਾ ਨੂੰ ਬਲਾਕਬਸਟਰ ਫਿਲਮ ਮਿਲੀ।
Image result for shraddha kapoor special picture childhood
ਇਸ ਫਿਲਮ ਨੇ ਸੌ ਕਰੋੜ ਰੁਪਏ ਤੋਂ ਜ਼ਿਆਦਾ ਦੀ ਕਮਾਈ ਕੀਤੀ। ਜ਼ਿਕਰਯੋਗ ਹੈ ਕਿ ਉਨ੍ਹਾਂ ਨੂੰ ਐਕਟਿੰਗ ਤੋਂ ਇਲਾਵਾ ਸਿੰਗਿੰਗ 'ਚ ਵੀ ਕਾਫੀ ਸ਼ੌਕ ਹੈ, ਉਨ੍ਹਾਂ ਨੇ ਆਪਣੀ ਹੀ ਕਈਆਂ ਫਿਲਮਾਂ 'ਚ ਖੁਦ ਦੀ ਆਵਾਜ਼ 'ਚ ਗੀਤ ਕਈ ਗਾਏ ਹਨ। ਪੜ੍ਹਾਈ 'ਚ ਚੰਗੀ ਰਹੀ ਸ਼ਰਧਾ ਨੇ ਇਕ ਇੰਟਰਵਿਊ 'ਚ ਕਿਹਾ ਸੀ ਕਿ ਜੇਕਰ ਮੈਂ ਅਦਾਕਾਰ ਨਾ ਹੁੰਦੀ ਤਾਂ ਡਾਕਟਰ ਬਣਨਾ ਪਸੰਦ ਕਰਦੀ।
Image result for shraddha kapoor special picture childhood

Image result for shraddha kapoor special picture childhood

Punjabi Bollywood TadkaPunjabi Bollywood Tadka


Tags: Shraddha KapoorHappy BirthdayAashiqui 2SaahoBaaghi 3Film Star Birthdayਫ਼ਿਲਮ ਸਟਾਰ ਜਨਮਦਿਨ

About The Author

manju bala

manju bala is content editor at Punjab Kesari