ਮੁੰਬਈ- ਆਪਣੀ ਆਉਣ ਵਾਲੀ ਫਿਲਮ 'ਬਾਗ਼ੀ' 'ਚ ਬਾਲੀਵੁੱਡ ਅਦਾਕਾਰਾ ਸ਼ਰਧਾ ਕਪੂਰ ਇਕ ਬਗ਼ਾਵਤ ਕਰਨ ਵਾਲੀ ਲੜਕੀ ਦਾ ਕਿਰਦਾਰ ਅਦਾ ਕਰ ਰਹੀ ਹੈ। ਹਾਲਾਂਕਿ ਸ਼ਰਧਾ ਦਾ ਕਹਿਣਾ ਹੈ ਕਿ ਉਹ ਬਿਨਾਂ ਕਿਸੇ ਕਾਰਨ ਬਾਗ਼ੀ ਬਣਨ ਦੇ ਹੱਕ 'ਚ ਨਹੀਂ ਹੈ। ਸ਼ਬੀਰ ਖਾਨ ਦੇ ਨਿਰਦੇਸ਼ਨ 'ਚ ਬਣੀ ਇਸ ਫਿਲਮ 'ਚ ਸ਼ਰਧਾ ਪਹਿਲੀ ਵਾਰ ਆਪਣੇ ਬਚਪਨ ਦੇ ਦੋਸਤ ਟਾਈਗਰ ਸ਼ਰਾਫ ਨਾਲ ਕੰਮ ਕਰ ਰਹੀ ਹੈ।
ਲੈਕਮੇ ਫੈਸ਼ਨ ਵੀਕ 2016 ਦੇ ਪ੍ਰੋਗਰਾਮ 'ਚ ਸ਼ਰਧਾ ਕਪੂਰ ਨੇ ਕਿਹਾ,''ਕੁਝ ਹੱਦ ਤੱਕ ਮੈਂ ਵੀ ਬਾਗ਼ੀ ਹਾਂ ਪਰ ਮੈਂ ਕਿਸੀ ਵਜ੍ਹਾ ਕਾਰਨ ਬਗ਼ਾਵਤ ਕਰਨਾ ਪਸੰਦ ਕਰਾਂਗੀ। ਇਹ ਕੋਈ ਵੀ ਵਜ੍ਹਾ ਹੋ ਸਕਦੀ ਹੈ, ਜਿਸ 'ਤੇ ਮੈਂ ਭਰੋਸਾ ਕਰਦੀ ਹਾਂ। ਬਿਨਾਂ ਕਿਸੇ ਕਾਰਨ ਬਾਗ਼ੀ ਬਣਨਾ ਮੈਂ ਪਸੰਦ ਨਹੀਂ ਕਰਦੀ ਅਤੇ ਨਾ ਹੀ ਮੈਂ ਇਸ ਦਾ ਸਮਰਥਨ ਕਰਦੀ ਹਾਂ।'' ਲੈਕਮੇ ਫੈਸ਼ਨ ਵੀਕ 2016 'ਚ ਸ਼ਰਧਾ ਨੇ ਡਿਜ਼ਾਈਨਰ ਮਸਾਬਾ ਦੇ ਕੱਪੜਿਆਂ ਦਾ ਪ੍ਰਦਰਸ਼ਨ ਕੀਤਾ ਹੈ।