FacebookTwitterg+Mail

ਫਿਲਮ ਦੇ ਸੈੱਟ 'ਤੇ ਸ਼ਰਧਾ ਕਪੂਰ ਦੇ ਲੱਗੀ ਸੱਟ

shraddha kapoor injured at shooting
30 May, 2019 08:45:15 PM

ਜਲੰਧਰ (ਬਿਊਰੋ)— ਡਾਇਰੈਕਟਰ ਰੈਮੋ ਡਿਸੂਜ਼ਾ ਆਪਣੀ ਫਿਲਮ 'ਸਟ੍ਰੀਟ ਡਾਂਸਰ 3ਡੀ' ਦੀ ਸ਼ੂਟਿੰਗ ਕਰ ਰਹੇ ਹਨ। ਇਸ ਫਿਲਮ 'ਚ ਵਰੁਣ ਧਵਨ ਦੇ ਨਾਲ ਸ਼ਰਧਾ ਕਪੂਰ ਨਜ਼ਰ ਆਵੇਗੀ। ਫਿਲਮ ਦੇ ਸੈੱਟ ਤੋਂ ਖਬਰ ਆ ਰਹੀ ਹੈ ਕਿ ਸ਼ੂਟਿੰਗ ਦੌਰਾਨ ਫਿਲਮ ਦੀ ਲੀਡ ਅਦਾਕਾਰਾ ਸ਼ਰਧਾ ਕਪੂਰ ਨੂੰ ਸੱਟ ਲੱਗ ਗਈ ਹੈ। ਇਸ ਗੱਲ ਦਾ ਖੁਲਾਸਾ ਸ਼ਰਧਾ ਨੇ ਖੁਦ ਆਪਣੇ ਸੋਸ਼ਲ ਮੀਡੀਆ ਅਕਾਊਂਟਸ 'ਤੇ ਕੀਤਾ ਹੈ। ਸੋਸ਼ਲ ਮੀਡੀਆ 'ਤੇ ਸਾਂਝੀਆਂ ਕੀਤੀਆਂ ਇਨ੍ਹਾਂ ਤਸਵੀਰਾਂ 'ਚ ਸ਼ਰਧਾ ਆਪਣੀ ਸੱਟ ਦੀ ਫਿਜ਼ੀਓਥੈਰੇਪੀ ਕਰਵਾਉਂਦੀ ਨਜ਼ਰ ਆ ਰਹੀ ਹੈ।

Punjabi Bollywood Tadka
ਇਨ੍ਹਾਂ ਤਸਵੀਰਾਂ 'ਚ ਲੱਗ ਰਿਹਾ ਹੈ ਕਿ ਸ਼ਰਧਾ ਦੇ ਸੱਜੇ ਮੋਢੇ 'ਤੇ ਸੱਟ ਲੱਗੀ ਹੈ। ਮੀਡੀਆ ਰਿਪੋਰਟਸ ਮੁਤਾਬਕ ਸ਼ਰਧਾ ਫਿਲਮ ਦੇ ਸ਼ੂਟ ਤੋਂ ਵਾਪਸ ਪਰਤ ਸਕਦੀ ਹੈ। ਦੱਸਣਯੋਗ ਹੈ ਕਿ ਇਸ ਫਿਲਮ ਨੂੰ 3ਡੀ 'ਚ ਰਿਲੀਜ਼ ਕੀਤਾ ਜਾਵੇਗਾ। ਇਹ ਇਕ ਡਾਂਸ ਡਰਾਮਾ 'ਤੇ ਆਧਾਰਿਤ ਫਿਲਮ ਹੈ। ਵਰੁਣ ਤੇ ਸ਼ਰਧਾ ਇਸ ਫਿਲਮ ਨੂੰ ਲੈ ਕੇ ਬੇਹੱਦ ਉਤਸ਼ਾਹਿਤ ਹਨ। ਫਿਲਮ ਦਾ ਪਹਿਲਾ ਸ਼ੈਡਿਊਲ ਪੰਜਾਬ 'ਚ ਸ਼ੂਟ ਕੀਤਾ ਗਿਆ ਸੀ, ਜਦਕਿ ਦੂਜਾ ਸ਼ੈਡਿਊਲ ਦੁਬਈ 'ਚ ਪੂਰਾ ਕੀਤਾ ਜਾ ਰਿਹਾ ਹੈ।


Tags: Shraddha KapoorInjured During ShootingDubaiStreet DancerBollywood update

Edited By

Lakhan

Lakhan is News Editor at Jagbani.