FacebookTwitterg+Mail

ਫਿਲਮ ਦੇ ਸੈੱਟ 'ਤੇ ਸ਼ਰਧਾ ਕਪੂਰ ਦੇ ਲੱਗੀ ਸੱਟ

shraddha kapoor injured during shooting
23 July, 2019 03:36:03 PM

ਮੁੰਬਈ(ਬਿਊਰੋ)— ਬਾਲੀਵੁੱਡ ਅਦਾਕਾਰਾ ਸ਼ਰਧਾ ਕਪੂਰ ਤੇ ਵਰੁਣ ਧਵਨ ਇਸ ਸਮੇਂ ਕੋਰੀਓਗਰਾਫਰ ਰੈਮੋ ਡਿਸੂਜਾ ਦੀ ਫਿਲਮ 'ਸਟ੍ਰੀਟ ਡਾਂਸਰ 3' ਦੀ ਸ਼ੂਟਿੰਗ 'ਚ ਬਿਜ਼ੀ ਹਨ। ਦੋਵੇਂ ਕਲਾਕਾਰ ਇਸ ਫਿਲਮ ਲਈ ਕਾਫੀ ਮਿਹਨਤ ਕਰ ਰਹੇ ਹਨ। ਬੀਤੀ ਦਿਨੀਂ ਫਿਲਮ ਨਾਲ ਜੁੜੀ ਇਕ ਬੁਰੀ ਖਬਰ ਸਾਹਮਣੇ ਆਈ ਸੀ, ਕਿ ਸ਼ੂਟਿੰਗ ਦੌਰਾਨ ਲੀਡ ਐਕਟਰ ਵਰੁਣ ਧਵਨ ਦੇ ਪੈਰ 'ਤੇ ਸੱਟ ਲੱਗ ਗਈ ਸੀ ਅਤੇ ਹੁਣ ਫਿਲਮ ਨਾਲ ਜੁੜੀ ਇਕ ਹੋਰ ਬੁਰੀ ਖਬਰ ਸਾਹਮਣੇ ਆ ਰਹੀ ਹੈ।

Punjabi Bollywood Tadka
ਵਰੁਣ ਧਵਨ ਤੋਂ ਬਾਅਦ ਹੁਣ ਸ਼ਰਧਾ ਕਪੂਰ ਦੇ ਪੈਰ 'ਤੇ ਵੀ ਸੱਟ ਲੱਗ ਗਈ ਹੈ। ਅਦਾਕਾਰਾ ਨੇ ਖੁਦ ਇਸ ਗੱਲ ਦੀ ਜਾਣਕਾਰੀ ਦਿੱਤੀ ਹੈ ਕਿ ਡਾਂਸ ਕਰਦੇ ਹੋਏ ਉਨ੍ਹਾਂ ਦਾ ਪੈਰ ਟਵਿਸਟ ਹੋ ਗਿਆ ਅਤੇ ਉਨ੍ਹਾਂ ਦੇ ਪੈਰ 'ਤੇ ਸੱਟ ਲੱਗ ਗਈ। ਅਦਾਕਾਰਾ ਨੇ ਆਪਣੇ ਇੰਸਟਾਗ੍ਰਾਮ 'ਤੇ ਇਕ ਇੰਸਟਾ ਸਟੋਰੀ ਸ਼ੇਅਰ ਕੀਤੀ ਹੈ, ਜਿਸ 'ਚ ਉਨ੍ਹਾਂ ਦੀ ਫਿਜਿਓ ਉਨ੍ਹਾਂ ਦੇ ਪੈਰ ਦੀ ਦੇਖਭਾਲ ਕਰਦੀ ਦਿਖਾਈ ਦੇ ਰਹੀ ਹੈ। ਵੀਡੀਓ ਨੂੰ ਸ਼ੇਅਰ ਕਰਦੇ ਹੋਏ ਸ਼ਰਧਾ ਨੇ ਇਹ ਵੀ ਦੱਸਿਆ ਹੈ ਕਿ ਪੈਰ ਤੋਂ ਪਹਿਲਾਂ ਉਨ੍ਹਾਂ ਦੇ ਗਰਦਨ ਤੇ ਮੋਢੇ 'ਤੇ ਵੀ ਸੱਟ ਲੱਗ ਚੁੱਕੀ ਹੈ।

 
 
 
 
 
 
 
 
 
 
 
 
 
 

Little time pass is allowed @sushantkhatri148 #SD3 💖

A post shared by Shraddha (@shraddhakapoor) on Jul 15, 2019 at 12:29am PDT


ਦੱਸਣਯੋਗ ਹੈ ਕਿ ਇਸ ਫਿਲਮ ਨੂੰ 3ਡੀ 'ਚ ਰਿਲੀਜ਼ ਕੀਤਾ ਜਾਵੇਗਾ। ਇਹ ਇਕ ਡਾਂਸ ਡਰਾਮਾ 'ਤੇ ਆਧਾਰਿਤ ਫਿਲਮ ਹੈ। ਵਰੁਣ ਤੇ ਸ਼ਰਧਾ ਇਸ ਫਿਲਮ ਨੂੰ ਲੈ ਕੇ ਬੇਹੱਦ ਉਤਸ਼ਾਹਿਤ ਹਨ। ਫਿਲਮ ਦਾ ਪਹਿਲਾ ਸ਼ੈਡਿਊਲ ਪੰਜਾਬ 'ਚ ਸ਼ੂਟ ਕੀਤਾ ਗਿਆ ਸੀ, ਜਦਕਿ ਦੂਜਾ ਸ਼ੈਡਿਊਲ ਦੁਬਈ 'ਚ ਪੂਰਾ ਕੀਤਾ ਜਾ ਰਿਹਾ ਹੈ।


Tags: Shraddha KapoorInjured During ShootingStreet DancerBollywood update

About The Author

manju bala

manju bala is content editor at Punjab Kesari