FacebookTwitterg+Mail

'ਸਾਹੋ' ਦਾ ਟੀਜ਼ਰ ਦੇਖ ਸਿਨੇਮਾ ਹਾਲ 'ਚ ਨੱਚਣ ਲੱਗੇ ਫੈਨਜ਼, ਦੇਖੋ ਵੀਡੀਓ

shraddha kapoor is stumped as prabhas fans go mad over saaho teaser
15 June, 2019 09:48:11 AM

ਮੁੰਬਈ(ਬਿਊਰੋ)— ਸਾਊਥ ਸੁਪਰਸਟਾਰ ਪ੍ਰਭਾਸ ਦੀ ਫਿਲਮ 'ਸਾਹੋ' ਦਾ ਟੀਜ਼ਰ ਹਾਲ ਹੀ 'ਚ ਰਿਲੀਜ਼ ਹੋਇਆ ਹੈ। ਇਸ 'ਚ ਉਨ੍ਹਾਂ ਨਾਲ ਲੀਡ ਰੋਲ 'ਚ ਸ਼ਰਧਾ ਕਪੂਰ ਹੈ। ਫਿਲਮ 'ਬਾਹੂਬਲੀ' ਤੋਂ ਬਾਅਦ ਪ੍ਰਭਾਸ ਦੀ ਫੈਨ ਫਾਲੋਇੰਗ ਹੋਰ ਵੀ ਜ਼ਿਆਦਾ ਹੋ ਗਈ ਹੈ। 'ਸਾਹੋ' ਦਾ ਟੀਜ਼ਰ ਰਿਲੀਜ਼ ਹੋਣ ਤੋਂ ਬਾਅਦ ਉਨ੍ਹਾਂ ਦੇ ਫੈਨਜ਼ ਦੀ ਉਤਸੁਕਤਾ ਵਧਦੀ ਜਾ ਰਹੀ ਹੈ। ਇਸ ਗੱਲ ਦਾ ਸਬੂਤ ਸ਼ਰਧਾ ਨੇ ਇੰਸਟਾਗ੍ਰਾਮ 'ਤੇ ਸ਼ੇਅਰ ਕੀਤਾ ਵੀਡੀਓ ਹੈ। ਦਰਅਸਲ, ਹਾਲ ਹੀ 'ਚ ਸ਼ਰਧਾ ਨੇ ਆਪਣੇ ਇੰਸਟਾ 'ਤੇ ਇਕ ਵੀਡੀਓ ਸ਼ੇਅਰ ਕੀਤਾ ਹੈ, ਜਿਸ 'ਚ ਪ੍ਰਭਾਸ ਅਤੇ ਸ਼ਰਧਾ ਦੇ ਫੈਨਜ਼ ਦਾ ਜੋਸ਼ ਦੇਖਣ ਵਾਲਾ ਹੈ। ਇਸ ਵੀਡੀਓ 'ਚ ਦਿਖਾਈ ਦੇ ਰਿਹਾ ਹੈ ਕਿ ਸਿਨੇਮਾ ਦੇ ਪਰਦੇ 'ਤੇ 'ਸਾਹੋ' ਦਾ ਟੀਜ਼ਰ ਚੱਲ ਰਿਹਾ ਹੈ ਅਤੇ ਲੋਕ ਉਸ ਨੂੰ ਦੇਖ ਨੱਚ ਰਹੇ ਹਨ।

 

ਸ਼ਰਧਾ ਨੇ ਵੀਡੀਓ ਨੂੰ ਸ਼ੇਅਰ ਕਰਦੇ ਹੋਏ ਲਿਖਿਆ,''ਪ੍ਰਭਾਸ ਦੇ ਫੈਨਜ਼ ਦਾ ਉਤਾਵਲਾਪਨ!!! ਇਹ ਇਕ ਸੁਪਨਾ ਹੀ ਹੈ ਪ੍ਰਭਾਸ, ਸੂਜੀਤ ਅਤੇ ਸਾਹੋ ਦੀ ਪੂਰੀ ਟੀਮ ਨਾਲ ਕੰਮ ਕਰਨਾ! 'ਸਾਹੋ' ਦੀ ਪੂਰੀ ਟੀਮ ਦੀ ਕਰੀਬ 2 ਸਾਲ ਦੀ ਸਖਤ ਮਿਹਨਤ... ਲੋਕਾਂ ਦੀ ਅਜਿਹੀ ਪ੍ਰੀਕਿਰਿਆ ਤੋਂ ਮੈਂ ਕਾਫੀ ਖੁਸ਼ ਹਾਂ! ਧੰਨਵਾਦ, ਧੰਨਵਾਦ, ਧੰਨਵਾਦ!''


ਦੱਸ ਦੇਈਏ ਕਿ ਇਹ ਪਹਿਲਾ ਮੌਕਾ ਹੈ ਕਿ ਸ਼ਰਧਾ ਕਪੂਰ ਪਹਿਲੀ ਵਾਰ ਪ੍ਰਭਾਸ ਨਾਲ ਇਸ ਫਿਲਮ 'ਚ ਕੰਮ ਕਰੇਗੀ। ਫਿਲਮ 'ਸਾਹੋ' ਦੇ ਟੀਜ਼ਰ 'ਚ ਪ੍ਰਭਾਸ ਅਤੇ ਸ਼ਰਧਾ ਕਪੂਰ ਦੀ ਕੈਮਿਸਟ੍ਰੀ ਦੇਖਣ ਵਾਲੀ ਹੈ। ਫਿਲਮ 15 ਅਗਸਤ ਨੂੰ ਰਿਲੀਜ਼ ਹੋਣ ਜਾ ਰਹੀ ਹੈ।

 


Tags: SaahoShraddha KapoorPrabhasSaaho TeaserInstagramVideoBollywood Celebrity News in Punjabiਬਾਲੀਵੁੱਡ ਸਮਾਚਾਰ

About The Author

manju bala

manju bala is content editor at Punjab Kesari