FacebookTwitterg+Mail

ਸ਼ਰਧਾ ਕਪੂਰ ਨੇ ਇੰਸਟਾਗ੍ਰਾਮ 'ਤੇ ਸ਼ੇਅਰ ਕੀਤੀ 'ਸਾਇਨਾ' ਦੀ ਫਰਸਟ ਲੁੱਕ

shraddha kapoor saina
30 September, 2018 02:55:40 PM

ਮੁੰਬਈ (ਬਿਊਰੋ)— ਬੈਡਮਿੰਟਨ ਸਟਾਰ ਸਾਇਨਾ ਨੇਹਵਾਲ 'ਤੇ ਬਣਨ ਵਾਲੀ ਫਿਲਮ 'ਚ ਬਾਲੀਵੁੱਡ ਅਭਿਨੇਤਰੀ ਸ਼ਰਧਾ ਕਪੂਰ ਮੁੱਖ ਭੂਮਿਕਾ ਨਿਭਾਅ ਰਹੀ ਹੈ। ਸ਼ਰਧਾ ਨੇ ਆਪਣੇ ਅਧਿਕਾਰਕ ਇੰਸਟਾਗ੍ਰਾਮ ਅਕਾਊਂਟ 'ਤੇ ਫਰਸਟ ਲੁੱਕ ਨੂੰ ਰਿਲੀਜ਼ ਕਰ ਦਿੱਤਾ ਹੈ। ਇਸ ਤਸਵੀਰ 'ਚ ਉਹ ਬਿਲਕੁਲ ਸਾਇਨਾ ਵਰਗੀ ਲੱਗ ਰਹੀ ਹੈ। ਹਾਲਾਂਕਿ ਉਹ ਬੈਡਮਿੰਟਨ ਦੀਆਂ ਬਾਰੀਕੀਆਂ ਸਿੱਖਣ 'ਚ ਕਾਫੀ ਸਮੇਂ ਤੋਂ ਬਿਜ਼ੀ ਹੈ। ਇਸ ਲਈ ਉਹ ਭਾਰਤੀ ਬੈਡਮਿੰਟਨ ਸਟਾਰ ਸਾਇਨਾ ਨੇਹਵਾਲ ਦੇ ਕੋਲ ਵੀ ਪਹੁੰਚੀ। ਸ਼ਰਧਾ ਇਸ ਸਮੇਂ ਓਲੰਪਿਕ ਖੇਡਾਂ ਤੇ ਵਿਸ਼ਵ ਬੈਡਮਿੰਟਨ ਚੈਂਪੀਅਨਸ਼ਿਪ ਦੀ ਕਾਂਸੀ ਮੈਡਲ ਜੇਤੂ ਸਾਇਨਾ ਨੇਹਵਾਲ ਨਾਲ ਕਾਫੀ ਸਮਾਂ ਬਤੀਤ ਕਰ ਰਹੀ ਹੈ।

Punjabi Bollywood Tadka

ਸ਼ਰਧਾ ਨਾ ਸਿਰਫ ਸਾਇਨਾ ਨਾਲ ਬੈਡਮਿੰਟਨ ਨਾਲ ਜੁੜੀ ਜ਼ਰੂਰੀ ਜਾਣਕਾਰੀ ਹਾਸਲ ਕਰ ਰਹੀ ਹੈ, ਸਗੋਂ ਉਸ ਦੀ ਜ਼ਿੰਦਗੀ ਨਾਲ ਜੁੜੀਆਂ ਖਾਸ ਗੱਲਾਂ ਨੂੰ ਵੀ ਜਾਣਨ ਦੀ ਕੋਸ਼ਿਸ਼ ਕਰ ਰਹੀ ਹੈ। ਅਸਲ 'ਚ ਸ਼ਰਧਾ ਚਾਹੁੰਦੀ ਹੈ ਕਿ ਜਦੋਂ ਉਹ ਬਾਇਓਪਿਕ 'ਚ ਸਾਇਨਾ ਨੇਹਵਾਲ ਦੇ ਕਿਰਦਾਰ ਨੂੰ ਪਰਦੇ 'ਤੇ ਸੁਰਜੀਤ ਕਰੇ ਤਾਂ ਇਹ ਅਸਲੀਅਤ ਦੇ ਬੇਹੱਦ ਨਜ਼ਦੀਕ ਹੋਵੇ। ਇਸ ਲਈ ਉਹ ਸੁਨਹਿਰੀ ਪਰਦੇ 'ਤੇ ਸਾਇਨਾ ਦੇ ਕਿਰਦਾਰ ਨੂੰ ਉਤਾਰਨ 'ਚ ਕੋਈ ਕਸਰ ਬਾਕੀ ਨਹੀਂ ਛੱਡਣਾ ਚਾਹੁੰਦੀ।

Punjabi Bollywood Tadka

ਬੈਡਮਿੰਟਨ ਦੀ ਪ੍ਰੈਕਟਿਸ ਸੈਸ਼ਨ ਦੀ ਫੋਟੋ ਸਾਇਨਾ ਆਪਣੇ ਟਵਿਟਰ ਅਕਾਊਂਟ 'ਤੇ ਸ਼ੇਅਰ ਕਰ ਚੁੱਕੀ ਹੈ। ਇਸ 'ਚ ਸਾਇਨਾ ਨੇਹਵਾਲ, ਕੋਚ ਗੋਪੀਚੰਦ ਤੇ ਸ਼ਰਧਾ ਕਪੂਰ ਨਜ਼ਰ ਆ ਰਹੇ ਹਨ। ਸਾਇਨਾ ਨੇ ਟਵੀਟ 'ਚ ਲਿਖਿਆ, 'ਬੈਡਮਿੰਟਨ ਪ੍ਰੈਕਟਿਸ ਸੈਸ਼ਨ, ਗੋਪੀ ਸਰ, ਸ਼ਰਧਾ ਕਪੂਰ ਤੇ ਮੈਂ।' ਸਾਇਨਾ ਨੇਹਵਾਲ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਵੀ ਸ਼ਰਧਾ ਨਾਲ ਬੈਡਮਿੰਟਨ ਖੇਡਣ ਦੇ ਪੋਜ਼ 'ਚ ਇਕ ਤਸਵੀਰ ਸ਼ੇਅਰ ਕੀਤੀ ਹੈ।


Tags: Shraddha Kapoor Saina Nehwal Biopic Badminton

Edited By

Rahul Singh

Rahul Singh is News Editor at Jagbani.