FacebookTwitterg+Mail

ਜੰਜ਼ੀਰਾਂ 'ਚ ਬੰਨ੍ਹੇ ਜਾਨਵਰਾਂ ਦੀ ਤਸਵੀਰ ਨਾਲ ਸ਼ਰਧਾ ਕਪੂਰ ਨੇ ਦਿੱਤਾ ਖਾਸ ਸੁਨੇਹਾ, ਛਿੜੀ ਨਵੀਂ ਚਰਚਾ

shraddha kapoor shares important message for animals amid coronavirus lockdown
16 April, 2020 09:27:19 AM

ਜਲੰਧਰ (ਵੈੱਬ ਡੈਸਕ) - ਬਾਲੀਵੁੱਡ ਅਦਾਕਾਰਾ ਸ਼ਰਧਾ ਕਪੂਰ ਲੌਕ ਡਾਊਨ ਪੀਰੀਅਡ ਵਿਚ ਫੈਨਜ਼ ਨੂੰ ਜਾਗਰੂਕ ਕਰਨ ਦਾ ਕੰਮ ਕਰ ਰਹੀ ਹੈ। ਹਾਲ ਹੀ ਵਿਚ ਉਨ੍ਹਾਂ ਨੇ ਇਕ ਪੋਸਟ ਨੂੰ ਰਿਪੋਸਟ ਕੀਤਾ ਹੈ, ਜਿਸ ਵਿਚ 'ਕੋਵਿਡ 19 ਲੌਕ ਡਾਊਨ' ਦੇ ਸਮੇਂ ਜਾਨਵਰਾਂ ਦੀ ਦੇਖਭਾਲ ਕਰਨ ਦਾ ਸੰਦੇਸ਼ ਦਿੱਤਾ ਗਿਆ ਹੈ। ਇਸ ਪੋਸਟ ਵਿਚ ਜਾਨਵਰ ਜੰਜ਼ੀਰਾਂ ਨਾਲ ਬੰਨ੍ਹੇ ਹੋਏ ਨਜ਼ਰ ਆ ਰਹੇ ਹਨ।
Punjabi Bollywood Tadka
ਕੀ ਲਿਖਿਆ ਹੈ ਮੈਸੇਜ ਵਿਚ ? 
ਸ਼ਰਧਾ ਕਪੂਰ ਨੇ ਜੋ ਮੈਸੇਜ ਰਿਪੋਸਟ ਕੀਤਾ ਹੈ, ''ਉਸ ਵਿਚ ਲਿਖਿਆ ਹੈ, ਤਾਂ ਆਈਸੋਲੇਸ਼ਨ ਤੋਂ ਥੱਕ ਚੁੱਕੇ ਹਨ? ਕੋਵਿਡ-19 ਦੀ ਵਜ੍ਹਾ ਨਾਲ ਪੂਰਾ ਵਿਸ਼ਵ ਇਕਾਂਤਵਾਸ ਹੋਣ ਲਈ ਮਜ਼ਬੂਰ ਹੈ। ਅਸੀਂ ਸਭ ਨੇ ਆਈਸੋਲੇਸ਼ਨ ਵਿਚ ਡਿਪ੍ਰੈਸ਼ਨ, ਇਕੱਲਾਪਣ ਮਹਿਸੂਸ ਕੀਤਾ ਹੈ। ਜਾਨਵਰ ਵੀ ਇਨ੍ਹਾਂ ਅਹਿਸਾਸਾਂ ਤੋਂ ਗੁਜ਼ਰਦੇ ਹਨ। ਇਨਸਾਨ ਹੋਣ ਦੇ ਨਾਤੇ ਅਸੀਂ ਦੂਜਿਆਂ ਦੀ ਪ੍ਰਸਥਿਤੀ ਉਦੋਂ ਤਕ ਨਹੀਂ ਸਮਝਦੇ ਜਦੋਂ  ਤਕ ਅਸੀਂ ਖੁਦ ਉਸ ਤੋਂ ਨਹੀਂ ਗੁਜ਼ਰਦੇ।''  

 
 
 
 
 
 
 
 
 
 
 
 
 
 

So, you’re tired of isolation? ‏‏‎ ‎ As COVID-19 has forced the world to quarantine, we’ve all felt the effects of isolation — depression, anxiety, loneliness. Animals experience these same emotions. As humans, we tend to lack empathy for others until we’ve experienced their situation ourselves. But now that we’ve felt the suffering of captivity, let’s extend empathy toward the other living beings that we share this planet with. Millions of animals have been isolated their entire lives. In isolation, these animals exhibit concerning behaviors including self-harm. Mental health is not a uniquely human trait. This is not normal. So, you’re tired of isolation? These animals have been isolated their entire lives. No living being should live in captivity. We are guests of this planet, not masters. #Repost @earth

A post shared by Shraddha (@shraddhakapoor) on Apr 14, 2020 at 11:20pm PDT

''ਹੁਣ ਜਦੋ ਅਸੀਂ ਸਾਰੇ ਇਸ ਕੈਦ ਵਿਚੋਂ ਗੁਜ਼ਰ ਰਹੇ ਹਾਂ ਤਾਂ ਸਾਨੂੰ ਹੋਰਨਾਂ ਪ੍ਰਾਣੀਆਂ ਲਈ ਦਾਇਆ ਪ੍ਰਗਟ ਕਰਨੀ ਚਾਹੀਦੀ ਹੈ, ਜੋ ਕਿ ਸਾਡੇ ਨਾਲ ਇਸ ਗ੍ਰਹਿ 'ਤੇ ਮੌਜੂਦ ਹਨ। ਲੱਖਾਂ ਜਾਨਵਰ ਆਪਣੀ ਪੂਰੀ ਜ਼ਿੰਦਗੀ ਕੈਦ ਵਿਚ ਆਈਸੋਲੇਸ਼ਨ ਵਿਚ ਰਹਿੰਦੇ ਹਨ। ਸੋਚੋ ਇਨ੍ਹਾਂ 'ਤੇ ਕੀ ਬੀਤਦੀ ਹੋਵੇਗੀ। ਇਸ ਦੌਰਾਨ ਇਹ ਜਾਨਵਰ ਖੁਦ ਨੂੰ ਵੀ ਨੁਕਸਾਨ ਪਹੁੰਚਾ ਦਿੰਦੇ ਹਨ। ਤਾਂ ਜੇਕਰ ਤੁਸੀਂ ਹੁਣ ਵੀ ਆਈਸੋਲੇਸ਼ਨ ਤੋਂ ਥੱਕ ਗਏ ਹੋ? ਇਹ ਜਾਨਵਰ ਆਪਣੀ ਪੂਰੀ ਉਮਰ ਆਈਸੋਲੇਸ਼ਨ ਵਿਚ ਗੁਜ਼ਾਰ ਰਹੇ ਹਨ। ਕਿਸੇ ਵੀ ਜਾਨਵਰ ਨੂੰ ਕੈਦ ਵਿਚ ਨਹੀਂ ਰੱਖਣਾ ਚਾਹੀਦਾ। ਅਸੀਂ ਇਸ ਗ੍ਰਹਿ ਦੇ ਮਹਿਮਾਨ ਹਾਂ, ਸਵਾਮੀ ਨਹੀਂ।''


Tags: Shraddha KapoorImportant MessageAnimalsCoronavirusCovid 19Lockdown

About The Author

sunita

sunita is content editor at Punjab Kesari