FacebookTwitterg+Mail

'ਬਾਗੀ 3' 'ਚ ਸ਼ਰਧਾ ਕਪੂਰ ਨੂੰ ਮਿਲਿਆ ਇਹ ਕਿਰਦਾਰ

shraddha kapoor to play air hostess in tiger shroff film baaghi 3
07 August, 2019 09:59:10 AM

ਮੁੰਬਈ(ਬਿਊਰੋ)— ਬਾਲੀਵੁੱਡ ਅਭਿਨੇਤਰੀ ਸ਼ਰਧਾ ਕਪੂਰ ਸਿਲਵਰ ਸਕ੍ਰੀਨ 'ਤੇ ਏਅਰਹੋਸਟੈੱਸ ਦਾ ਕਿਰਦਾਰ ਨਿਭਾਉਂਦੀ ਨਜ਼ਰ ਆ ਸਕਦੀ ਹੈ। ਫਿਲਮ 'ਨੀਰਜਾ' 'ਚ ਸੋਨਮ ਕਪੂਰ ਤੋਂ ਬਾਅਦ ਹੁਣ ਸ਼ਰਧਾ ਕਪੂਰ ਵੀ ਏਅਰਹੋਸਟੈੱਸ ਦਾ ਰੋਲ ਨਿਭਾਉਣ ਲਈ ਤਿਆਰ ਹੈ। ਉਸ ਦਾ ਇਹ ਰੋਲ 'ਬਾਗੀ 3' 'ਚ ਹੋ ਸਕਦਾ ਹੈ। ਫਿਲਮ ਦੇ ਮੇਕਰਜ਼ ਅਜੇ ਸ਼ਰਧਾ ਦੀ ਲੁੱਕ ਤੇ ਉਸ ਦੇ ਕਰੈਕਟਰ 'ਤੇ ਕੰਮ ਕਰ ਰਹੇ ਹਨ ਤਾਂ ਜੋ ਇਹ ਤੈਅ ਕੀਤਾ ਜਾ ਸਕੇ ਕਿ ਕਿਤੇ ਪਾਸਟ 'ਚ ਨਿਭਾਏ ਗਏ ਕਿਸੇ ਵੀ ਰੋਲ ਨੂੰ ਦੁਹਰਾਉਂਦਾ ਤਾਂ ਨਹੀਂ ਹੈ।
Punjabi Bollywood Tadka
ਸ਼ਰਧਾ ਵੀ ਜਲਦ ਹੀ ਆਪਣੀ ਭੂਮਿਕਾ ਦੀਆਂ ਬਾਰੀਕੀਆਂ ਨੂੰ ਫੜਨ ਲਈ ਵਰਕਸ਼ਾਪ ਅਟੈਂਡ ਕਰੇਗੀ। 'ਬਾਗੀ 3' ਦੇ ਨਿਰਦੇਸ਼ਕ ਅਹਿਮਦ ਖਾਨ ਤੇ ਰਾਈਟਰ ਫਰਹਾਦ ਸਾਮਜੀ, ਸ਼ਰਧਾ ਦਾ ਇੰਟਰਸਟਿੰਗ ਪਾਰਟ ਕ੍ਰਿਏਟ ਕਰਨਾ ਚਾਹੁੰਦੇ ਹਨ। ਉਹ ਮੁੰਬਈ 'ਚ ਸਤੰਬਰ ਦੀ ਸ਼ੁਰੂਆਤ 'ਚ ਸ਼ੂਟਿੰਗ ਕਰੇਗੀ। ਇਸ ਤੋਂ ਬਾਅਦ ਟੀਮ ਆਗਰਾ ਜਾਵੇਗੀ ਤੇ ਫਿਰ ਉਥੋਂ ਇੰਟਰਨੈਸ਼ਨਲ ਸ਼ਡਿਊਲ ਹੋਵੇਗਾ, ਜਿਸ ਦੀ ਸ਼ੁਰੂਆਤ ਜਾਰਜੀਆ ਤੋਂ ਹੋਵੇਗੀ।


Tags: Shraddha KapoorTiger ShroffBaaghi 3Bollywood Celebrity News in Punjabiਬਾਲੀਵੁੱਡ ਸਮਾਚਾਰ

About The Author

manju bala

manju bala is content editor at Punjab Kesari