ਮੁੰਬਈ—ਰਾਣੀ ਮੁਖਰਜ਼ੀ ਤੋਂ ਲੈ ਕੇ ਸੋਨਾਕਸ਼ੀ ਸਿਨਹਾ ਤੱਕ ਕਈ ਬਾਲੀਵੁੱਡ ਅਭਿਨੇਤਰੀਆਂ ਦੇ ਅੰਡਰਵਰਲਡ ਡਾਨ ਦਾਊਦ ਇਬਰਾਹਿਮ ਦੀ ਭੈਣ ਹਸੀਨਾ ਪਾਰਕਰ ਦੀ ਭੂਮਿਕਾ ਨਿਭਾਉਣ ਦੀਆਂ ਖ਼ਬਰਾਂ ਆਉਂਦੀਆਂ ਰਹੀਆਂ ਹਨ ਪਰ ਸੂਤਰਾਂ ਦਾ ਦਾਅਵਾ ਹੈ ਕਿ ਅਖੀਰ ਇਸ ਭੂਮਿਕਾ ਲਈ ਸ਼ਰਧਾ ਕਪੂਰ ਦੀ ਆਖਰੀ ਚੋਣ ਕਰ ਲਈ ਗਈ ਹੈ। ਖਾਸ ਗੱਲ ਇਹ ਹੈ ਕਿ ਇਸ ਫਿਲਮ 'ਚ ਹਸੀਨਾ 'ਚ ਸਿਧਾਂਤ ਹੀ ਦਾਊਦ ਦੀ ਭੂਮਿਕਾ ਨਿਭਾਏਗਾ।
ਜਾਣਕਾਰੀ ਅਨੁਸਾਰ ਜੁਲਾਈ 2014 'ਚ ਹਸੀਨਾ ਦੇ ਦਿਹਾਂਤ ਤੋਂ ਬਾਅਦ ਅਪੂਰਵ ਲਖੀਆ ਨੇ ਇਸ ਫਿਲਮ ਦਾ ਐਲਾਨ ਕੀਤਾ ਸੀ ਜੋ ਹਸੀਨਾ ਦੀ ਜ਼ਿੰਦਗੀ ਦੇ ਚਾਰ ਪਹਿਲੂਆਂ ਨੂੰ ਛੂਹੇਗੀ ਅਪਰਾਧਿਕ ਗਿਰੋਹ ਦੀ ਸਰਗਨਾ ਵਜੋਂ ਝੁੱਗੀ-ਝੌਪੜੀ ਦੇ ਮੁੜ ਵਿਕਾਸ ਸੰਬੰਧੀ ਅਧਿਕਾਰੀਆਂ ਨਾਲ ਉਸ ਦੇ ਲੈਣ-ਦੇਣ, ਹਿੰਦੀ ਫਿਲਮਾਂ ਦੇ ਵਿਦੇਸ਼ੀ ਅਧਿਕਾਰਾਂ, ਹਵਾਲਾ ਰੈਕੇਟ ਅਤੇ ਇਲਾਕਿਆਂ 'ਤੇ ਕਬਜ਼ੇ ਲਈ ਕੇਬਲ ਆਪ੍ਰੇਟਰਾਂ ਦੀ ਲੜਾਈ ਇਸ 'ਚ ਸ਼ਾਮਲ ਹੋਵੇਗੀ। ਸ਼ਰਧਾ ਅਤੇ ਉਸ ਦੇ ਭਰਾ ਸਿਧਾਂਤ ਪਹਿਲੀ ਵਾਰ ਇਕੱਠੇ ਇਸ ਫਿਲਮ 'ਚ ਕੰਮ ਕਰਨਗੇ।
ਸਿਧਾਂਤ ਮੁਤਾਬਕ ਉਸ ਤੋਂ 5 ਸਾਲ ਛੋਟੀ ਸ਼ਰਧਾ ਹਮੇਸ਼ਾ ਉਸ 'ਤੇ ਭਾਰੀ ਪੈਂਦੀ ਹੈ। ਉਸ ਮੁਤਾਬਕ ਉਸ ਦਾ ਮਜ਼ਬੂਤ ਪਹਿਲੂ ਹੈ ਕਿ ਦੋਵੇਂ ਇਕ-ਦੂਜੇ ਨੂੰ ਚੰਗੀ ਤਰ੍ਹਾਂ ਸਮਝਦੇ ਹਨ। ਦੋਵੇਂ ਜਾਣਦੇ ਹਨ ਕਿ ਇਨ੍ਹਾਂ ਭੂਮਿਕਾਵਾਂ ਲਈ ਉਸ ਨੂੰ ਖੂਬ ਤਿਆਰੀ ਕਰਨੀ ਹੋਵੇਗੀ। ਉਸ ਨੂੰ ਜਵਾਨੀ ਤੋਂ ਲੈ ਕੇ ਵੱਡੀ ਉਮਰ ਤਕ ਦਾ ਦਿਖਾਇਆਂ ਜਾਣਾ ਹੈ। ਜਿਸ ਦੇ ਲਈ ਲੰਬੇ ਚੌੜੇ ਮੇਕਅਪ ਕਰਨੇ ਹੋਣਗੇ ਅਤੇ ਆਪਣਾ ਭਾਰ ਵੀ ਵਧਾਉਣਾ ਪੈ ਸਕਦਾ ਹੈ।