ਅਬੋਹਰ (ਸੁਨੀਲ)— ਅਬੋਹਰ ਦੀ ਸ਼੍ਰੀਸੈਣੀ ਨੇ ਅੱਜ ਨਿਊਜਰਸੀ ਅਮਰੀਕਾ 'ਚ ਆਯੋਜਿਤ 27ਵੀਂ ਮਿਸ ਇੰਡੀਆ ਵਰਲਡ ਵਾਈਡ ਸੁੰਦਰਤਾ ਮੁਕਾਬਲੇ 'ਚ ਜਿੱਤ ਆਪਣੇ ਨਾਂ ਕਰ ਲਈ ਹੈ। ਨਿਊਜਰਸੀ ਦੇ ਸਮੇਂ ਮੁਤਾਬਕ ਸ਼ੁੱਕਰਵਾਰ ਰਾਤ ਅਤੇ ਭਾਰਤੀ ਸਮੇਂ ਮੁਤਾਬਕ ਅੱਜ ਸਵੇਰੇ ਹੋਏ ਮੁਸ਼ਕਲ ਮੁਕਾਬਲੇ 'ਚ 42 ਰਾਸ਼ਟਰੀ ਜੇਤੂ ਸ਼ਾਮਲ ਹੋਈਆਂ ਹਨ।
ਇਨ੍ਹਾਂ ਵਿਚੋਂ ਆਸਟਰੇਲੀਆ, ਕੈਨੇਡਾ, ਹੰਗਰੀ, ਭਾਰਤ, ਮਲੇਸ਼ੀਆ, ਕੀਨੀਆ, ਮਾਰੀਸ਼ਸ, ਸਿੰਗਾਪੁਰ, ਦੱਖਣੀ ਅਫਰੀਕਾ, ਸ਼੍ਰੀਲੰਕਾ ਅਤੇ ਇੰਗਲੈਂਡ 'ਚ ਰਾਸ਼ਟਰੀ ਮੁਕਾਬਲੇਬਾਜ਼ੀ ਦੀਆਂ ਜੇਤੂ ਸ਼ਾਮਲ ਹੋਈਆਂ।ਫਾਈਨਲ ਮੁਕਾਬਲੇ 'ਚ ਸਖ਼ਤ ਮੁਕਾਬਲੇ ਦੇ ਬਾਅਦ ਜੱਜ ਨੇ ਸ਼੍ਰੀਸ਼ੈਣੀ ਨੂੰ ਜੇਤੂ ਐਲਾਨ ਕੀਤਾ ਅਤੇ ਬੀਤੇ ਸਾਲ ਦੀ ਜੇਤੂ ਨੇ ਉਸਨੂੰ ਮਿਸ ਇੰਡੀਆ ਵਰਲਡ ਵਾਈਡ ਦਾ ਤਾਜ ਪਹਿਨਾਇਆ।