FacebookTwitterg+Mail

ਸੁਨੀਲ ਗਰੋਵਰ ਤੋਂ ਬਾਅਦ ਹੁਣ 'ਇਸ਼ਕਬਾਜ਼' ਦੀ ਅਦਾਕਾਰਾ ਨੂੰ ਲੱਗਾ 'ਡੇਂਗੂ ਦਾ ਡੰਗ'

shrenu parikh dengue
27 September, 2017 11:57:27 AM

ਮੁੰਬਈ— ਟੀ. ਵੀ. ਚੈਨਲ ਸਟਾਰ ਪਲੱਸ ਦੇ ਚਰਚਿਤ ਸੀਰੀਅਲ 'ਇਸ਼ਕਬਾਜ਼' 'ਚ 'ਗੌਰੀ ਕੁਮਾਰੀ' ਦੀ ਭੂਮਿਕਾ ਨਿਭਾਉਣ ਵਾਲੀ ਅਦਾਕਾਰਾ ਸ਼੍ਰੇਨੂ ਪਾਰਿਖ ਦੀ ਸਿਹਤ ਵਿਗੜ ਜਾਣ ਕਾਰਨ ਸ਼ੂਟਿੰਗ ਸੈੱਟ 'ਤੇ ਨਹੀਂ ਪਹੁੰਚ ਪਾ ਰਹੀ ਹੈ। ਰਿਪੋਰਟ ਮੁਤਾਬਕ ਸ਼੍ਰੇਨੂ ਨੂੰ ਡੇਂਗੂ ਹੋਇਆ ਹੈ ਅਤੇ ਉਨ੍ਹਾਂ ਦੀ ਸਿਹਤ ਕਾਫੀ ਜ਼ਿਆਦਾ ਖਰਾਬ ਹੈ। ਆਪਣੇ ਇੰਸਟਾਗਰਾਮ ਅਕਾਊਂਟ ਤੋਂ ਇਕ ਤਸਵੀਰ ਸ਼ੇਅਰ ਕਰਦੇ ਹੋਏ ਉਨ੍ਹਾਂ ਨੇ ਲਿਖਿਆ, ''ਇਸ ਵਾਰ ਮੈਂ ਗਰਬਾ 'ਚ ਸਿਰਫ ਇਸੇ ਹੱਦ ਤੱਕ ਸ਼ਾਮਲ ਹੋ ਸਕਦੀ ਹੈ। ਮੈਨੂੰ ਪਿਆਰ ਕਰਨ ਵਾਲਿਆ ਦੀਆਂ ਸ਼ੁੱਭਕਾਮਨਾਵਾਂ ਲਈ ਧੰਨਵਾਦ। ਮੈਨੂੰ ਡੇਂਗੂ ਹੋ ਗਿਆ ਹੈ। ਦੇਖਦੇ ਹਾਂ ਕਿ ਇਕ ਮੱਛਰ ਗੌਰੀ ਨੂੰ ਕਿਸ ਹੱਦ ਤੱਕ ਪਰੇਸ਼ਾਨ ਕਰ ਸਕਦਾ ਹੈ।'' ਇਸ ਤੋਂ ਪਹਿਲਾਂ ਵੀ ਕਈ ਕਲਾਕਾਰ ਡੇਂਗੂ ਦਾ ਸ਼ਿਕਾਰ ਹੋ ਚੁੱਕੇ ਹਨ।

Punjabi Bollywood Tadka

ਜਾਣਕਾਰੀ ਮੁਤਾਬਕ ਕੁਝ ਹੀ ਦਿਨਾਂ ਪਹਿਲਾਂ ਕਾਮੇਡੀਅਨ ਸੁਨੀਲ ਗਰੋਵਰ, ਕਾਰਤਿਕ ਨਾਇਰ ਅਤੇ ਹੀਨਾ ਪਰਮਾਰ ਵੀ ਡੇਂਗੂ ਦੀ ਲਪੇਟ 'ਚ ਆ ਗਈ ਸੀ ਅਤੇ ਕਾਫੀ ਸਮੇਂ ਤੱਕ ਬੀਮਾਰ ਰਹਿਣ ਤੋਂ ਬਾਅਦ ਉਹ ਠੀਕ ਹੋਈ। ਸਿਹਤ ਵਿਗੜਣ ਤੋਂ ਬਾਅਦ ਸੁਨੀਲ ਗਰੋਵਰ ਨੇ ਵੀ ਇਸੇ ਤਰ੍ਹਾਂ ਸੋਸ਼ਲ ਮੀਡੀਆ 'ਤੇ ਆਪਣੇ ਪ੍ਰਸ਼ੰਸਕਾਂ ਨੂੰ ਮੈਸੇਜ ਦਿੱਤਾ ਸੀ। ਸੁਨੀਲ ਨੇ ਸੋਸ਼ਲ ਮੀਡੀਆ 'ਤੇ ਦੱਸਿਆ, ''ਹੁਣ ਮੇਰੀ ਸਿਹਤ 'ਚ ਹੌਲੀ-ਹੌਲੀ ਸੁਧਾਰ ਆ ਰਿਹਾ ਹੈ। ਤੁਹਾਡੇ ਪਿਆਰ ਅਤੇ ਦੁਆਵਾਂ ਲਈ ਬਹੁਤ-ਬਹੁਤ ਧੰਨਵਾਦ। ਤੁਸੀਂ ਵੀ ਮੱਝਰਾਂ ਤੋਂ ਸਾਵਧਾਨ ਰਹੋ। ਆਪਣੇ ਨੇੜੇ ਗੰਦਗੀ ਨਾ ਫੈਲਾਓ ਅਤੇ ਵਾਤਾਵਰਣ ਨੂੰ ਸਾਫ ਰੱਖੋ।''


Tags: IshqbaazShrenu parikhDengueSunil GroverTV actressਸ਼੍ਰੇਨੂ ਪਾਰਿਖ