FacebookTwitterg+Mail

ਸੁਰਾਂ ਦੀ ਮੱਲਿਕਾ ਸ਼ਰੇਆ ਘੋਸ਼ਾਲ ਆਪਣੇ ਪਤੀ ਨਾਲ ਨਿਊਯਾਰਕ 'ਚ ਕਰ ਰਹੀ ਹੈ ਮਸਤੀ (ਤਸਵੀਰਾਂ)

    1/8
11 January, 2017 04:30:29 PM
ਮੁੰਬਈ—ਬਾਲੀਵੁੱਡ ਦੀ ਮਸ਼ਹੂਰ ਗਾਇਕ ਅਤੇ ਮਖਮਲੀ ਅਵਾਜ਼ ਦੀ ਮੱਲਿਕਾ ਸ਼ਰੇਆ ਘੋਸ਼ਾਲ ਇਨ੍ਹਾਂ ਦਿਨਾਂ 'ਚ ਪਤੀ ਸ਼ਿਲਾਦਿਤਿਆ ਮੁਖੋਪਾਧਿਆਏ ਨਾਲ ਕੁਵਾਲਿਟੀ ਟਾਈਮ ਬਤੀਤ ਕਰ ਰਹੇ ਹਨ। ਇਸ ਲੰਮੀਆ ਛੁੱਟੀਆਂ ਦੌਰਾਨ ਉਸ ਨੇ ਨਿਊਯਾਰਕ ਤੋਂ ਲੈ ਕੇ ਆਇਸਲੈਂਡ ਤੱਕ ਦੀ ਸੈਰ ਕੀਤੀ। ਆਪਣੀਆਂ ਇਨ੍ਹਾਂ ਛੁੱਟੀਆਂ ਦੀਆਂ ਕਈ ਤਸਵੀਰਾਂ ਸ਼ਰੇਆ ਨੇ ਆਪਣੇ ਅਕਾਉਂਟ ਇੰਸਟਾਗਰਾਮ 'ਤੇ ਸ਼ੇਅਰ ਕੀਤੀਆਂ ਹਨ। ਪਤੀ ਸ਼ਿਲਾਦਿਤਿਆ ਮੁਖੋਪਾਧਿਆਏ ਅਤੇ ਭਰਾ ਸੋਭਿਆਦੀਪ ਘੋਸ਼ਾਲ ਨਾਲ ਸੈਲਫੀ ਲੈਂਦੇ ਹੋਏ ਸ਼੍ਰੇਆ ਨੇ ਨਿਊਯਾਰਕ 'ਚ ਪਰਿਵਾਰ ਨਾਲ ਸਮਾਂ ਬਤੀਤ ਕੀਤਾ, ਨਾਲ ਹੀ ਆਇਸਲੈਂਡ 'ਚ ਉਹ ਸਕੀਇੰਗ ਦਾ ਮਜਾ ਲੈਂਦੀ ਨਜ਼ਰ ਆਈ।
ਸ਼ਰੇਆ ਘੋਸ਼ਾਲ ਨੇ 5 ਫਰਵਰੀ, 2015 ਨੂੰ ਆਪਣੇ ਪ੍ਰੇਮੀ ਸ਼ਿਲਾਦਿਤਿਆ ਮੁਖੋਪਾਧਿਆਏ ਨਾਲ ਵਿਆਹ ਕੀਤਾ। ਇਹ ਸੇਰੇਮਨੀ ਪੂਰੀ ਤਰ੍ਹਾਂ ਪ੍ਰਾਈਵੇਟ ਸੀ, ਜਿਸ 'ਚ ਦੋਵਾਂ ਦੇ ਪਰਿਵਾਰ ਦੇ ਮੈਂਬਰਾਂ ਅਤੇ ਕੁਝ ਖਾਸ ਦੋਸਤ ਹੀ ਸ਼ਾਮਲ ਹੋਏ। ਖੁਦ ਸ਼ਰੇਆ ਨੇ ਇਸ ਦੀ ਜਾਣਕਾਰੀ 6 ਫਰਵਰੀ ਨੂੰ ਆਪਣੇ ਦੋਸਤਾਂ ਨੂੰ ਦਿੱਤੀ ਸੀ। ਉਨ੍ਹਾਂ ਨੇ ਵਿਆਹ ਦੀ ਇਕ ਤਸਵੀਰ ਸ਼ੇਅਰ ਕਰਦੇ ਹੋਏ ਫੇਸਬੁੱਕ 'ਤੇ ਲਿਖਿਆ ਸੀ, ''ਕਲ੍ਹ ਰਾਤ ਆਪਣੇ ਪਰਿਵਾਰ ਅਤੇ ਦੋਸਤਾਂ ਦੀ ਮੌਜ਼ੂਦਗੀ 'ਚ ਮੈਂ ਆਪਣੇ ਪਿਆਰ ਸ਼ਿਲਾਦਿਤਿਆ ਨਾਲ ਵਿਆਹ ਕੀਤਾ। ਨਵੀਂ ਜ਼ਿੰਦਗੀ ਦੇ ਰੋਮਾਂਸ ਨੂੰ ਲੈ ਕੇ ਕਾਫੀ ਉਤਸ਼ਹਿਤ ਹਾਂ।''
ਜ਼ਿਕਰਯੋਗ ਹੈ ਕਿ ਸ਼ਰੇਆ ਨੇ ਆਪਣੇ ਕੈਰੀਅਰ ਦੀ ਸ਼ੁਰੂਆਤ ਫਿਲਮ 'ਦੇਵਦਾਸ' ਨਾਲ ਕੀਤੀ ਸੀ। ਉਨ੍ਹਾਂ ਨੇ 'ਦੇਵਦਾਸ' 'ਚ ਪੰਜ ਗਾਣੇ 'ਸਿਲਸਿਲਾ ਯੇ ਚਾਹਤ ਕਾ', 'ਬੈਰੀ ਪਿਆ', 'ਛਲਕ-ਛਲਕ', 'ਮੋਰੇ ਪੀਆ' ਅਤੇ 'ਦਿਲ ਡੋਲਾ ਰੇ' ਵਰਗੇ ਸੁਪਰਹਿੱਟ ਗਾਣੇ ਗਾਏ ਸਨ।

Tags: ਸ਼ਰੇਆ ਘੋਸ਼ਾਲਸ਼ਿਲਾਦਿਤਿਆ ਮੁਖੋਪਾਧਿਆਏਨਿਊਯਾਰਕ ਛੁੱਟੀਆਂShreya Ghoshal shiladitia mukhopadhiaya New York holidays