FacebookTwitterg+Mail

ਇਕ ਰਿਐਲਿਟੀ ਸ਼ੋਅ ਨੇ ਸ਼੍ਰੇਆ ਘੋਸ਼ਾਲ ਦੀ ਬਦਲੀ ਕਿਸਮਤ, ਭੰਸਾਲੀ ਦੀ ਮਾਂ ਨੇ ਕੀਤੀ ਸੀ ਸਿਫਾਰਿਸ਼

shreya ghoshal
12 March, 2018 01:41:45 PM

ਮੁੰਬਈ (ਬਿਊਰੋ)— ਆਪਣੀ ਆਵਾਜ਼ ਨਾਲ ਲੱਖਾਂ ਦਿਲਾਂ 'ਤੇ ਰਾਜ਼ ਕਰਨ ਵਾਲੀ ਗਾਇਕਾ ਸ਼੍ਰੇਆ ਘੋਸ਼ਾਲ ਦਾ ਅੱਜ 34ਵਾਂ ਜਨਮਦਿਨ ਹੈ। ਸ਼੍ਰੇਆ ਘੋਸ਼ਾਲ ਦਾ ਜਨਮ 12 ਮਾਰਚ 1984 ਨੂੰ ਰਾਜਸਥਾਨ ਦੇ ਰਾਵਤਭਾਟਾ ਵਿਚ ਹੋਇਆ ਸੀ। ਉਨ੍ਹਾਂ ਨੇ ਹਿੰਦੀ ਤੋਂ ਇਲਾਵਾ ਤਾਮਿਲ, ਤੇਲਗੂ, ਬੰਗਾਲੀ, ਕੰਨੜ, ਮਰਾਠੀ, ਪੰਜਾਬੀ ਅਤੇ ਮਲਯਾਲਮ ਵਰਗੀਆਂ ਕਈ ਭਾਸ਼ਾਵਾਂ 'ਚ ਗੀਤ ਗਾਏ ਹਨ। ਸ਼੍ਰੇਆ ਦੀ ਪੜ੍ਹਾਈ ਮੁੰਬਈ ਦੇ ਐਟਾਮਿਕ ਐਨਰਜੀ ਸੈਂਟਰਲ ਸਕੂਲ 'ਚ ਹੋਈ, ਨਾਲ ਹੀ ਉਨ੍ਹਾਂ ਨੇ ਐੱਸ. ਆਈ. ਈ. ਐੱਸ. ਕਾਲਜ ਤੋਂ ਗਰੇਜੂਏਸ਼ਨ ਕੀਤਾ ਹੈ।
PunjabKesari
ਸੰਗੀਤ ਦੀ ਪੜ੍ਹਾਈ ਬਚਪਨ 'ਚ ਉਨ੍ਹਾਂ ਨੇ ਆਪਣੀ ਮਾਂ ਕੋਲੋਂ ਲਈ ਸੀ। ਸ਼੍ਰੇਆ ਬਚਪਨ 'ਚ ਜਿੱਥੇ ਰਹਿੰਦੀ ਸੀ, ਉੱਥੇ ਜਿਆਦਾਤਰ ਇੰਜ਼ੀਨੀਅਰ ਅਤੇ ਸਾਇੰਟਿਸਟ ਰਹਿੰਦੇ ਸਨ, ਅਜਿਹੀ ਹਾਲਤ 'ਚ ਉੱਥੇ ਸੰਗੀਤ ਦਾ ਮਾਹੌਲ ਨਹੀਂ ਸੀ। ਫਿਰ ਵੀ ਉਨ੍ਹਾਂ ਦੇ ਮਾਤਾ-ਪਿਤਾ ਨੇ ਉਨ੍ਹਾਂ ਨੂੰ ਸੰਗੀਤ ਸਿੱਖਣ ਲਈ ਉਤਸ਼ਾਹਿਤ ਕੀਤਾ ਸੀ।
PunjabKesari
ਉਨ੍ਹਾਂ ਨੇ ਆਪਣੇ ਸੰਗੀਤ ਦੇ ਸਫਰ ਦੀ ਸ਼ੁਰੂਆਤ 1996 'ਚ ਕੀਤੀ ਸੀ। ਉਨ੍ਹਾਂ ਨੇ ਜੀ.ਟੀ. ਵੀ ਦੇ ਸ਼ੋਅ 'ਸਾ ਰੇ ਗਾ ਮਾਂ 'ਚ ਬਤੋਰ ਇਕ ਬਾਲ ਕਲਾਕਾਰ ਦੇ ਰੂਪ 'ਚ ਭਾਗ ਲਿਆ ਅਤੇ ਸ਼ੋਅ ਨੂੰ ਜਿੱਤੀਆ ਸੀ। ਸਿਰਫ਼ 12 ਸਾਲ ਦੀ ਛੋਟੀ ਉਮਰ ਵਿਚ ਸ਼੍ਰੇਆ ਨੇ ਆਪਣੇ ਹੁਨਰ ਨੂੰ ਸਾਰਿਆਂ ਸਾਹਮਣੇ ਰੱਖਿਆ ਸੀ। ਉਸ ਸਮੇਂ 'ਸਾ ਰੇ ਗਾ ਮਾਂ' ਨੂੰ ਗਾਇਕ ਸੋਨੂ ਨਿਗਮ ਅਤੇ ਕਲਿਆਣ ਜੀ ਨੇ ਜੱਜ ਕੀਤਾ ਸੀ। ਜਿਸ ਦਾ ਲਾਭ ਉਨ੍ਹਾਂ ਨੂੰ ਅੱਗੇ ਮਿਲਿਆ।
PunjabKesari
ਸ਼ੋਅ ਦੌਰਾਨ ਹੀ ਕਲਿਆਣ ਜੀ-ਆਨੰਦ ਜੀ ਸ਼੍ਰੇਆ ਦੀ ਆਵਾਜ਼ ਤੋਂ ਕਾਫੀ ਪ੍ਰਭਾਵਿਤ ਹੋ ਗਏ ਸਨ। ਜਿਸ ਤੋਂ ਬਾਅਦ ਉਨ੍ਹਾਂ ਨੇ ਸ਼੍ਰੇਆ ਦੇ ਪਿਤਾ ਨੂੰ ਉਸ ਦੀ ਸੰਗੀਤ ਦੀ ਚੰਗੀ ਸਿੱਖਿਆ ਲਈ ਮੁੰਬਈ ਸ਼ਿਫਟ ਹੋਣ ਦੀ ਸਲਾਹ ਵੀ ਦਿੱਤੀ ਸੀ। ਕਹਿੰਦੇ ਹਨ ਜਦੋਂ ਸ਼੍ਰੇਆ ਮੁੰਬਈ ਆਈ ਤਾਂ ਉਨ੍ਹਾਂ ਨੇ ਕਲਿਆਣ ਜੀ ਆਨੰਦ ਜੀ ਕੋਲੋਂ ਸੰਗੀਤ ਦੀਆਂ ਬਾਰੀਕੀਆਂ ਸਿੱਖੀਆਂ ਅਤੇ ਕਲਿਆਣ ਜੀ ਨੇ ਸ਼੍ਰੇਆ ਨੂੰ ਸੰਗੀਤ ਦੇ ਕਈ ਅਹਿਮ ਪਹਿਲੂ ਸਮਝਾਏ।
PunjabKesari
ਨਿਰਦੇਸ਼ਕ-ਨਿਰਮਾਤਾ ਸੰਜੈ ਲੀਲਾ ਭੰਸਾਲੀ ਨੂੰ ਸ਼੍ਰੇਆ ਦੀ ਆਵਾਜ਼ ਬਹੁਤ ਪਸੰਦ ਸੀ। ਉਨ੍ਹਾਂ ਨੇ ਕਿਹਾ ਕਿ 'ਦੇਵਦਾਸ' ਫਿਲਮ ਵਿਚ ਉਹ ਸ਼੍ਰੇਆ ਤੋਂ ਹੀ ਗੀਤ ਗੁਆਉਣਗੇ। ਜਿਸ ਤੋਂ ਬਾਅਦ ਮਾਂ ਦੇ ਕਹਿਣ 'ਤੇ ਭੰਸਾਲੀ ਨੇ ਸ਼੍ਰੇਆ ਨੂੰ ਗੀਤ ਲਈ ਬੁਲਾਇਆ ਅਤੇ ਉਸ ਤੋਂ ਬਾਅਦ ਸ਼੍ਰੇਆ ਦੀ ਝੋਲੀ 'ਚ 'ਵੈਰੀ ਪਿਆ' ਗੀਤ ਆ ਗਿਆ ਜੋ ਹਰ ਕਿਸੇ ਦੇ ਦਿਲ ਨੂੰ ਛੂਹ ਗਿਆ।
PunjabKesari
ਸ਼੍ਰੇਆ ਬਾਲੀਵੁੱਡ ਦੀ ਅਜਿਹੀ ਸਿੰਗਰ ਹਨ ਜੋ ਹਰ ਤਰ੍ਹਾਂ ਦੇ ਗੀਤਾਂ ਨੂੰ ਬਹੁਤ ਵਧੀਆ ਗਾਉਂਦੀ ਹੈ। ਸ਼੍ਰੇਆ ਘੋਸ਼ਾਲ ਨੂੰ ਫਿਲਮ 'ਦੇਵਦਾਸ' ਦੇ ਗੀਤਾਂ ਲਈ ਸਰਵਸ਼੍ਰੇਠ ਉੱਤਮ ਗਾਇਕਾ ਦੇ ਫਿਲਮਫੇਅਰ ਪੁਸਰਕਾਰ ਨਾਲ ਵੀ ਸਨਮਾਨਿਤ ਕੀਤਾ ਗਿਆ। ਉਨ੍ਹਾਂ ਨੂੰ ਆਰ. ਡੀ. ਵਰਮਨ ਇਨਾਮ ਨਾਲ ਵੀ ਸਨਮਾਨਿਤ ਕੀਤਾ ਜਾ ਚੁੱਕਿਆ ਹੈ। ਉਨ੍ਹਾਂ ਨੇ ਬਹੁਤ ਘੱਟ ਉਮਰ 'ਚ ਹੀ ਬੁਲੰਦੀਆਂ ਨੂੰ ਛੂਹ ਲਿਆ। ਉਨ੍ਹਾਂ ਨੇ ਹੁਣ ਤੱਕ ਕਰੀਬ 200 ਤੋਂ ਜ਼ਿਆਦਾ ਫਿਲਮਾਂ ਵਿਚ ਆਪਣੀ ਆਵਾਜ਼ ਦਿੱਤੀ। ਸ਼੍ਰੇਆ ਦੇ ਫੈਨਸ ਦੁਨੀਆ ਭਰ 'ਚ ਫੈਲੇ ਹੋਏ ਹਨ। ਸ਼੍ਰੇਆ ਨੇ 4 ਨੈਸ਼ਨਲ ਐਵਾਰਡ ਜਿੱਤੇ ਹਨ, ਨਾਲ ਹੀ 6 ਫਿਲਮਫੇਅਰ ਐਵਾਰਡ ਵੀ ਉਨ੍ਹਾਂ ਨੇ ਆਪਣੇ ਨਾਮ ਕੀਤੇ ਹਨ।


Tags: Shreya GhoshalBirthdaySanjay Leela BhansaliSa Re Ga Ma PaDevdasSonu Nigam

Edited By

Manju

Manju is News Editor at Jagbani.